ਸੇਵਾ ਮੁਕਤੀ ’ਤੇ ਵਿਸ਼ੇਸ਼:-
ਲੈਕਚਰਾਰ ਡਾ. ਸੁਖਜਿੰਦਰ ਸਿੰਘ ਬੋਪਾਰਾਏ
ਬਟਾਲਾ-ਡਾ. ਸੁੱਖਜਿੰਦਰ ਸਿੰਘ ਬੋਪਾਰਾਏ ਦਾ ਜਨਮ 15 ਜੁਲਾਈ 1968 ਨੂੰ ਮਾਤਾ ਕਸ਼ਮੀਰ ਕੌਰ ਦੀ ਕੁੱਖੋਂ ਤੇ ਪਿਤਾ ਸ੍ਰੀ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਪਿੰਡ ਸਰਸਪੁਰ ਵਿਖੇ ਹੋਇਆ।
ਬਟਾਲਾ-ਡਾ. ਸੁੱਖਜਿੰਦਰ ਸਿੰਘ ਬੋਪਾਰਾਏ ਦਾ ਜਨਮ 15 ਜੁਲਾਈ 1968 ਨੂੰ ਮਾਤਾ ਕਸ਼ਮੀਰ ਕੌਰ ਦੀ ਕੁੱਖੋਂ ਤੇ ਪਿਤਾ ਸ੍ਰੀ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਪਿੰਡ ਸਰਸਪੁਰ ਵਿਖੇ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਮਿਡਲ ਸਕੂਲ ਸਰਸਪੁਰ ਤੋਂ ਪ੍ਰਾਪਤ ਕੀਤੀ। ਉਪਰੰਤ ਦਸਵੀਂ ਦੀ ਪ੍ਰੀਖਿਆ ਗੁਰੂ ਅਰਜਨ ਦੇਵ ਖਾਲਸਾ ਹਾਈ ਸਕੂਲ ਬੁਰਜ ਸਾਹਿਬ (ਧਾਰੀਵਾਲ) ਤੋਂ ਤੇ ਹਾਇਰ ਸੈਕੰਡਰੀ ਦੀ ਸਿੱਖਿਆ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਬੀ.ਐੱਸ.ਸੀ. (ਐਗਰੀਕਲਚਰ) ਦੀ ਡਿਗਰੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਅਤੇ ਬੀ.ਐੱਡ. ਦੀ ਡਿਗਰੀ ਜੰਮੂ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਬਾਗਬਾਨੀ ਵਿਭਾਗ, ਪੰਜਾਬ ’ਚ ਸੇਵਾ ਨਿਭਾਉਣ ਉਪਰੰਤ ਉਨ੍ਹਾਂ ਨੇ ਸਿੱਖਿਆ ਵਿਭਾਗ, ਪੰਜਾਬ ਵਿਚ ਲੈਕਚਰਾਰ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ। ਲੰਬੀ, ਇਮਾਨਦਾਰ ਤੇ ਸ਼ਾਲਾਘਾਯੋਗ ਸੇਵਾ ਤੋਂ ਬਾਅਦ ਉਹ ਬੀਤੇ ਦਿਨੀਂ ਸੇਵਾਮੁਕਤ ਹੋ ਰਹੇ ਹਨ। - ਸਤਿੰਦਰ ਸਿੰਘ