11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਦਿ ਸਿਦਕ ਫਾਊਂਡੇਸ਼ਨ ਅਮਨ ਸ਼ਿੰਗਾਰੀ ਵਲੋਂ ਮੁਫ਼ਤ ਮੈਡੀਕਲ ਕੈਂਪ

ਬਟਾਲਾ, 3 ਅਗਸਤ (ਸਤਿੰਦਰ ਸਿੰਘ)-‘ਦਿ ਸਿਦਕ ਫਾਊਂਡੇਸ਼ਨ ਦੇ ਸੰਸਥਾਪਕ ਅਮਨ ਸ਼ਿੰਗਾਰੀ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ’ਚ ਕਰੀਬ 150 ਦੇ ਲਗਭਗ ਮਰੀਜ਼ਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ ਤੇ ਮਾਹਿਰ ਡਾਕਟਰਾਂ ਤੋਂ ਮੁਫ਼ਤ ਸਲਾਹ ਪ੍ਰਾਪਤ ਕੀਤੀ।

Ad Position 21
No active advertisement
ਅਜੀਤ ਡੈਸਕ 04-08-2026
ਬਟਾਲਾ, 3 ਅਗਸਤ (ਸਤਿੰਦਰ ਸਿੰਘ)-‘ਦਿ ਸਿਦਕ ਫਾਊਂਡੇਸ਼ਨ ਦੇ ਸੰਸਥਾਪਕ ਅਮਨ ਸ਼ਿੰਗਾਰੀ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ’ਚ ਕਰੀਬ 150 ਦੇ ਲਗਭਗ ਮਰੀਜ਼ਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ ਤੇ ਮਾਹਿਰ ਡਾਕਟਰਾਂ ਤੋਂ ਮੁਫ਼ਤ ਸਲਾਹ ਪ੍ਰਾਪਤ ਕੀਤੀ। ਕੈਂਪ ’ਚ ਈ.ਐਨ.ਟੀ. (ਕੰਨ, ਨੱਕ ਅਤੇ ਗਲਾ), ਅੱਖਾਂ ਦੇ ਮਾਹਿਰ, ਐੱਮ.ਡੀ. ਮੈਡੀਸਨ ਤੇ ਆਰਥੋਪੀਡਿਕ (ਹੱਡੀਆਂ ਦੇ ਮਾਹਿਰ) ਡਾਕਟਰਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਇਸ ਮੌਕੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਮਾਨਿਕ ਮਹਿਤਾ ਚੇਅਰਮੈਨ ਮਾਰਕਿਟ ਕਮੇਟੀ ਅਮਿਤ ਸੋਢੀ, ਗੌਤਮ ਸੇਠ (ਗੁੱਡੂ), ਨਰੇਸ਼ ਮਹਾਜਨ, ਸਾਗਰ ਕਾਦੀਆਂ, ਅਮਨਦੀਪ ਜੈਂਤੀਪੁਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਸ਼ਾਲਾਘਾ ਕੀਤੀ। ਇਸ ਤੋਂ ਇਲਾਵਾ ਸੇਫ ਹਿਊਮਨ ਲਾਇਫ਼ ਵੈਲਫੇਅਰ ਸੋਸਾਇਟੀ, ਲਵ ਸ਼ਰਮਾ ਅਤੇ ਗੌਰਵ ਕੁੰਡਲ (ਓਂਕਾਰ ਲੈਬ), ਵਿਸ਼ਵਾਸ ਫਾਊਂਡੇਸ਼ਨ, ਸ਼੍ਰੀ ਰਾਮ ਜੀ ਸੈਨਾ, ਸ਼੍ਰੀ ਗੁਰੂ ਤੇਗ ਬਲੱਡ ਡੋਨਰ ਸੁਸਾਇਟੀ, ਸ਼੍ਰੀ ਬਾਲਾ ਜੀ ਸੇਵਕ ਸਭਾ, ਸ਼ਾਮ ਪਰਿਵਾਰ ਤੇ ਚਿੰਤਪੁਰਨੀ ਯੂਥ ਕਲੱਬ ਦੇ ਨੁਮਾਇੰਦਿਆਂ ਤੇ ਮੈਂਬਰਾਂ ਨੇ ਵੀ ਆਪਣੀ ਹਾਜ਼ਰੀ ਭਰੀ। ਅਮਨ ਸ਼ਿੰਗਾਰੀ ਨੇ ਸਮੂਹ ਡਾਕਟਰਾਂ, ਮੁੱਖ ਮਹਿਮਾਨਾਂ, ਸਮਾਜ ਸੇਵੀ ਸੰਸਥਾਵਾਂ, ਵਲੰਟੀਅਰਾਂ ਅਤੇ ਆਏ ਹੋਏ ਸਾਰੇ ਮਰੀਜ਼ਾਂ ਦਾ ਦਿਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤੀ ’ਤੇ ਵਿਸ਼ੇਸ਼:- ਲੈਕਚਰਾਰ ਡਾ. ਸੁਖਜਿੰਦਰ ਸਿੰਘ ਬੋਪਾਰਾਏ ਅਗਲੀ ਖ਼ਬਰ ਸਕੂਟੀ ਤੋਂ ਡਿੱਗਣ ਨਾਲ ਵਿਅਕਤੀ ਦੀ ਮੌਤ
Ad Position 24