07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਟਰੈਕਟਰ ਟਰਾਲੀ ਨਾਲ ਵਾਪਰੇ ਹਾਦਸੇ ’ਚ ਸਕੂਟੀ ਪਿੱਛੇ ਬੈਠੀ ਔਰਤ ਦੀ ਮੌਤ ਪਰਿਵਾਰਿਕ ਮੈਂਬਰਾਂ ਨੇ ਟਰੈਕਟਰ ਮਾਲਕ ਖਿਲਾਫ ਮਾਮਲਾ ਦਰਜ ਕਰਨ ਮੰਗ ਕਰਦਿਆਂ ਧਰਨੇ ਦੀ ਦਿੱਤੀ ਚੇਤਾਵਨੀ

ਬਟਾਲਾ, 7 ਅਗਸਤ (ਸਤਿੰਦਰ ਸਿੰਘ)-ਸਥਾਨਕ ਕਾਦੀਆਂ ਰੋਡ ’ਤੇ ਪਿੰਡ ਵਡਾਲਾ ਗ੍ਰੰਥੀਆਂ ਨਜ਼ਦੀਕ ਟਰੈਕਟਰ ਟਰਾਲੀ ਨਾਲ ਵਾਪਰੇ ਹਾਦਸੇ ’ਚ ਸਕੂਟੀ ਪਿੱਛੇ ਬੈਠੀ ਔਰਤ ਦੀ ਮੌਤ ਹੋ ਗਈ। ਜਿਸ ਤੋਂ ਰੋਸ ’ਚ ਆਏ ਪਰਿਵਾਰਿਕ ਮੈਂਬਰਾਂ ਨੇ ਹੋਰਨਾਂ ਜਥੇਬੰਦੀਆਂ ਸਮੇਤ ਐਸ.

Ad Position 21
No active advertisement
ਅਜੀਤ ਡੈਸਕ 08-08-2026
ਬਟਾਲਾ, 7 ਅਗਸਤ (ਸਤਿੰਦਰ ਸਿੰਘ)-ਸਥਾਨਕ ਕਾਦੀਆਂ ਰੋਡ ’ਤੇ ਪਿੰਡ ਵਡਾਲਾ ਗ੍ਰੰਥੀਆਂ ਨਜ਼ਦੀਕ ਟਰੈਕਟਰ ਟਰਾਲੀ ਨਾਲ ਵਾਪਰੇ ਹਾਦਸੇ ’ਚ ਸਕੂਟੀ ਪਿੱਛੇ ਬੈਠੀ ਔਰਤ ਦੀ ਮੌਤ ਹੋ ਗਈ। ਜਿਸ ਤੋਂ ਰੋਸ ’ਚ ਆਏ ਪਰਿਵਾਰਿਕ ਮੈਂਬਰਾਂ ਨੇ ਹੋਰਨਾਂ ਜਥੇਬੰਦੀਆਂ ਸਮੇਤ ਐਸ.ਐਸ.ਪੀ. ਦਫ਼ਤਰ ਬਟਾਲਾ ਪਹੁੰਚ ਕੇ ਟਰੈਕਟਰ ਚਾਲਕ ਦੇ ਖ਼ਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਇਸ ਮੌਕੇ ਪਰਿਵਾਰਿਕ ਮੈਂਬਰਾਂ ਸਮੇਤ ਨਵਾਂ ਪੰਜਾਬ ਪਾਰਟੀ ਪ੍ਰਧਾਨ ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਅੱਠ ਵਜੇ ਦੇ ਕਰੀਬ ਪਿੰਡ ਦੁਨੀਆਂ ਸੰਧੂ ਦਾ ਸੁਖਰਾਜ ਸਿੰਘ ਆਪਣੀ ਪਤਨੀ ਮੀਨੂੰ ਨਾਲ ਸਕੂਟੀ ’ਤੇ ਬਟਾਲਾ ਆ ਰਿਹਾ ਸੀ ਕਿ ਜਦੋਂ ਉਹ ਪਿੰਡ ਵਡਾਲਾ ਗ੍ਰੰਥੀਆਂ ਦੇ ਨਜ਼ਦੀਕ ਪਹੁੰਚੇ ਤਾਂ ਟਰੈਕਟਰ-ਟਰਾਲੀ ਲਾਗੋਂ ਲੰਘਦਿਆਂ ਹਾਦਸਾ ਵਾਪਰ ਗਿਆ। ਜਿਸ ਨਾਲ ਮੀਨੂੰ ਹੇਠਾ ਡਿੱਗ ਪਈ ਤੇ ਟਰਾਲੀ ਹੇਠਾ ਆਉਣ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸੰਬੰਧੀ ਵਡਾਲਾ ਗ੍ਰੰਥੀਆਂ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਉਹ ਇਸ ਹਾਦਸੇ ਸੰੰਬੰਧੀ ਕਾਰਵਾਈ ਕਰਨ ਅਤੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਲਈ ਨਹੀਂ ਪਹੁੰਚੇ। ਉਨ੍ਹਾਂ ਕਿਹਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਾਨੂੰ ਪਿੰਡ ਵਾਸੀਆਂ ਨੇ ਦੱਸਿਆ ਕਿ ਟਰੈਕਟਰ ’ਤੇ 2 ਵਿਅਕਤੀ ਸਨ ਜਦਕਿ ਟਰੈਕਟਰ ਨੂੰ ਮਾਲਕ ਚਲਾ ਰਿਹਾ ਤੇ ਦੂਸਰਾ ਵਿਅਕਤੀ ਲਾਗੇ ਬੈਠਾ ਸੀ। ਉਨ੍ਹਾਂ ਨੇ ਮੰਗ ਕੀਤੀ ਕਿ ਟਰੈਕਟਰ ਮਾਲਕ ਦੇ ਖ਼ਿਲਾਫ ਮਾਮਲਾ ਦਰਜ ਕੀਤਾ ਜਾਵੇ। ਜੇਕਰ ਅਜਿਹਾ ਨਾ ਹੋਇਆ ਤਾਂ 8 ਅਗਸਤ ਨੂੰ ਸਵੇਰੇ 11 ਵਜੇ ਐਸ.ਐਸ.ਪੀ. ਬਟਾਲਾ ਦੇ ਦਫ਼ਤਰ ਦੇ ਸਾਹਮਣੇ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਸ਼ਹਿਰ ਦਾ ਕੂੜਾ ਸਰਹੱਦੀ ਪਿੰਡਾਂ ਨੇੜੇ ਸੁੱਟਣ ਦਾ ਲੋਕਾਂ ਵਲੋਂ ਕੀਤਾ ਵਿਰੋਧ ਅਗਲੀ ਖ਼ਬਰ ਧਾਰੀਵਾਲ ਖਿੱਚੀਆਂ ਤੋਂ ਸਾਹੋਵਾਲ ਸੰਪਰਕ ਸੜਕਾਂ ਦੀ ਚੌੜਾਈ ਵਧਾਉਣ ਤੇ ਮੁਰੰਮਤ ਦੀ ਮੰਗ
Ad Position 24