ਡਰੇਨ ਪੁਲ ’ਤੇ ਐਂਗਲ ਟੁੱਟੇ ਹੋਣ ਕਾਰਨ ਵਾਪਰ ਸਕਦਾ ਵੱਡਾ ਹਾਦਸਾ
ਅੱਚਲ ਸਾਹਿਬ, 10 ਅਗਸਤ (ਗੁਰਚਰਨ ਸਿੰਘ)-ਬਟਾਲਾ-ਮਹਿਤਾ ਰੋਡ ਅੱਡਾ ਅੱਚਲ ਸਾਹਿਬ ਨਜ਼ਦੀਕ ਡਰੇਨ ਪੁਲ ਦੇ ਐਂਗਲ ਟੁੱਟੇ ਹੋਣ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਇਲਾਕੇ ਦੇ ਮੁਹਤਬਰਾਂ ਨੇ ਦੱਸਿਆ ਕਿ ਮੁੱਖ ਸੜਕ ਹੋਣ ਕਾਰਨ ਬਹੁਤ ਸਾਰੀ ਆਵਾਜਾਈ ਰਹਿੰਦੀ ਹੈ ਤੇ ਪਿਛਲੇ ਦਿਨੀਂ ਹੀ ਇਕ ਜਵਾਰ ਨਾਲ ਲੱਦਿਆਂ ਟਰੱਕ ਡਰੇਨ ਵਿਚ ਪਲਟ ਗਿਆ ਸੀ, ਜਿਸ ਨਾਲ ਕਾਫੀ ਨੁਕਸਾਨ ਹੋਇਆ ਸੀ।
ਅੱਚਲ ਸਾਹਿਬ, 10 ਅਗਸਤ (ਗੁਰਚਰਨ ਸਿੰਘ)-ਬਟਾਲਾ-ਮਹਿਤਾ ਰੋਡ ਅੱਡਾ ਅੱਚਲ ਸਾਹਿਬ ਨਜ਼ਦੀਕ ਡਰੇਨ ਪੁਲ ਦੇ ਐਂਗਲ ਟੁੱਟੇ ਹੋਣ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਇਲਾਕੇ ਦੇ ਮੁਹਤਬਰਾਂ ਨੇ ਦੱਸਿਆ ਕਿ ਮੁੱਖ ਸੜਕ ਹੋਣ ਕਾਰਨ ਬਹੁਤ ਸਾਰੀ ਆਵਾਜਾਈ ਰਹਿੰਦੀ ਹੈ ਤੇ ਪਿਛਲੇ ਦਿਨੀਂ ਹੀ ਇਕ ਜਵਾਰ ਨਾਲ ਲੱਦਿਆਂ ਟਰੱਕ ਡਰੇਨ ਵਿਚ ਪਲਟ ਗਿਆ ਸੀ, ਜਿਸ ਨਾਲ ਕਾਫੀ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਡਰੇਨ ਪੁਲ ’ਤੇ ਕਿਸੇ ਵੀ ਤਰ੍ਹਾਂ ਦਾ ਨਾ ਤਾਂ ਕੋਈ ਲਾਇਟਾਂ ਵਾਲੇ ਚਿੰਨ੍ਹ ਅਤੇ ਨਾ ਹੀ ਪੁਲ ’ਤੇ ਐਂਗਲ ਹਨ। ਉਨ੍ਹਾਂ ਦੱਸਿਆ ਕਿ ਡਰੇਨ ਪੁਲ ਦੇ ਇਕ ਪਾਸੇ ’ਤੇ ਗੈਸ ਏਜੰਸੀ ਹੈ, ਜਿਸ ਕਾਰਨ ਆਮ ਆਵਾਜਾਈ ਵੀ ਰਹਿੰਦੀ ਹੈ, ਐਂਗਲ ਨਾ ਹੋਣ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅੱਚਲ ਸਾਹਿਬ ਨਜ਼ਦੀਕ ਡਰੇਨ ਪੁਲ ’ਤੇ ਤੁਰੰਤ ਐਂਗਲ ਲਗਾਇਆ ਜਾਵੇ ਅਤੇ ਪੁਲ ਦੇ ਦੋਵਾਂ ਪਾਸਿਆਂ ਦੀ ਮੁਰੰਮਤ ਕੀਤੀ ਜਾਵੇ।