ਬਾਜਵਾ ਲੈਬ ਬਟਾਲਾ ’ਤੇ ਗੋਲੀਆਂ ਚਲਾਉਣ ਵਾਲਾ ਇਕ ਹੋਰ ਵਿਅਕਤੀ ਪੁਲਿਸ ਵਲੋਂ ਗ੍ਰਿਫਤਾਰ 3 ਪਿਸਤੌਲ ਤੇ 6 ਜਿੰਦਾ ਰੌਂਦ ਹੋਏ ਬਰਾਮਦ
ਬਟਾਲਾ, 17 ਅਗਸਤ (ਹਰਦੇਵ ਸਿੰਘ ਸੰਧੂ)- ਬੀਤੇ ਮਾਰਚ ਮਹੀਨੇ ’ਚ ਸਥਾਨਕ ਲਾਇਲਪੁਰ ਵਾਲੀ ਗਲੀ ’ਚ ਬਾਜਵਾ ਲੈਬ ਉੱਪਰ ਰਾਤ ਸਮੇਂ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਵਾਰਦਾਤ ’ਚ ਸ਼ਾਮਿਲ ਇਕ ਹੋਰ ਵਿਅਕਤੀ ਨੂੰ ਹਥਿਆਰਾਂ ਸਮੇਤ ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਸਿਟੀ ਬਟਾਲਾ ਸੁਖਇੰਦਰ ਸਿੰਘ ਤੇ ਹੋਰ ਪੁਲਿਸ ਅਧਿਕਾਰੀ। ਤਸਵੀਰ: ਜਤਿੰਦਰ ਕੱਦ
18-08-2026