18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਪਿੰਡ ਸਤਕੋਹਾ ਦੇ ਕਈ ਪਰਿਵਾਰ ‘ਆਪ’ ’ਚ ਸ਼ਾਮਿਲ

ਬਟਾਲਾ, 17 ਅਗਸਤ (ਸਤਿੰਦਰ ਸਿੰਘ)-ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਸ਼ੈਰੀ ਕਲਸੀ ਦੀਆਂ ਵਿਕਾਸ ਤੇ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਸਤਕੋਹਾ ਦੇ ਰਵਾਇਤੀ ਪਾਰਟੀਆਂ ਦੇ ਵੱਖ-ਵੱਖ ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਗਿੱਲ, ਪ੍ਰਧਾਨ ਵੀਨੂੰ ਕਾਹਲੋਂ ਸਮੇਤ ਪਿੰਡ ਵਾਸੀ ਮੌਜੂਦ ਸਨ।

Ad Position 21
No active advertisement
ਅਜੀਤ ਡੈਸਕ 18-08-2026
ਬਟਾਲਾ, 17 ਅਗਸਤ (ਸਤਿੰਦਰ ਸਿੰਘ)-ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਸ਼ੈਰੀ ਕਲਸੀ ਦੀਆਂ ਵਿਕਾਸ ਤੇ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਸਤਕੋਹਾ ਦੇ ਰਵਾਇਤੀ ਪਾਰਟੀਆਂ ਦੇ ਵੱਖ-ਵੱਖ ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਗਿੱਲ, ਪ੍ਰਧਾਨ ਵੀਨੂੰ ਕਾਹਲੋਂ ਸਮੇਤ ਪਿੰਡ ਵਾਸੀ ਮੌਜੂਦ ਸਨ। ਵਿਧਾਇਕ ਸ਼ੈਰੀ ਕਲਸੀ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਲੋਕਾਂ ਦਾ ਵਧਦਾ ਵਿਸ਼ਵਾਸ, ਸੂਬੇ ’ਚ ਆਮ ਆਦਮੀ ਪਾਰਟੀ ਦੀ ਲੋਕਪੱਖੀ ਕਾਰਜਾਂ ਦੀ ਗਵਾਹੀਆਂ ਭਰਦਾ ਹੈ, ਜਿਸ ਸਦਕਾ ‘ਆਪ’ ਪਰਿਵਾਰ ਦਾ ਕਾਫਲਾ ਦਿਨੋਂ-ਦਿਨ ਵਧ ਰਿਹਾ ਹੈ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਲੋਕਾਂ ਦੇ ਸਰਬਪੱਖੀ ਵਿਕਾਸ ਤੇ ਭਲਾਈ ਸਕੀਮਾਂ ਦਾ ਲਾਭ ਪਾਰਦਰਸ਼ੀ ਢੰਗ ਨਾਲ ਦੇਣ ਲਈ ਵਚਨਬੱਧ ਹੈ। ਉਨ੍ਹਾਂ ਪੰਜਾਬ ਸਰਕਾਰ ਵਲੋਂ ਮਹਿਜ 4 ਸਾਲਾਂ ਦੇ ਅੰਦਰ ਲਏ ਵੱਡੇ ਇਤਿਹਾਸਕ ਫੈਸਲਿਆਂ ਦੀ ਗੱਲ ਕਰਦਿਆਂ ਦੱਸਿਆ ਕਿ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਸਕੂਲ ਆਫ ਐਮੀਂਨੈੱਸ ਖੋਲ੍ਹੇ ਗਏ। ਲੋਕਾਂ ਦੀ ਸਿਹਤ ਸਹੂਲਤ ਨੂੰ ਮੁੱਖ ਰੱਖਦਿਆਂ ਆਮ ਆਦਮੀ ਕਲੀਨਿਕ ਖੋਲ੍ਹੇ, 600 ਯੂਨਿਟ ਬਿਜਲੀ ਦੇ ਬਿੱਲ ਮੁਆਫ ਕੀਤੇ, ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਕੀਤੀ, 10 ਲੱਖ ਰੁਪਏ ਤੱਕ ਇਲਾਜ ਕਰਵਾਉਣ ਲਈ ਸਿਹਤ ਯੋਜਨਾ ਲਾਗੂ ਕੀਤੀ, ਔਰਤਾਂ ਨੂੰ ਮੁਫਤ ਬੱਸ ਦੀ ਸਹੂਲਤ, ਤੀਰਥ ਯਾਤਰਾ, ਕਿਰਤੀਆਂ ਦੇ ਹਿੱਤ ਲਏ ਫੈਸਲਿਆਂ ਸਮੇਤ ਜ਼ਿਕਰਯੋਗ ਫੈਸਲੇ ਲਏ ਗਏ ਹਨ। ਬਟਾਲਾ ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਲਕੇ ਅੰਦਰ ਵੱਖ-ਵੱਖ ਵਿਕਾਸ ਕੰਮ ਕਰਵਾਏ ਜਾ ਚੁੱਕੇ ਹਨ ਤੇ ਕਈ ਵਿਕਾਸ ਕੰਮ ਪ੍ਰਗਤੀ ਅਧੀਨ ਹਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਤੇਜਾ ਖੁਰਦ ਦੇ ਦਰਜਨਾਂ ਪਰਿਵਾਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ’ਚ ਸ਼ਾਮਲ ਹਲਕਾ ਇੰਚਾਰਜ ਲਾਲੇਨੰਗਲ ਨੇ ਕੀਤ... ਅਗਲੀ ਖ਼ਬਰ ਪਿੰਡ ਫੱਜੂਪੁਰ ਵਿਖੇ ਕਈ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਕੀਤੀ ਸ਼ਮੂਲੀਅਤ
Ad Position 24