ਚੇਅਰਮੈਨ ਹਰੂਵਾਲ ਦੇ ਰਾਇਸ ਮਿਲਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਨਣ ਨਾਲ ਹਲਕਾ ਡੇਰਾ ਬਾਬਾ ਨਾਨਕ ਦਾ ਮਾਣ ਵਧਿਆ-ਆਗੂ
ਕੋਟਲੀ ਸੂਰਤ ਮੱਲ੍ਹੀ, 17 ਅਗਸਤ (ਕੁਲਦੀਪ ਸਿੰਘ ਨਾਗਰਾ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਆਗੂ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ ਦੇ ਰਾਇਸ ਮਿਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਨਣ ਨਾਲ ਹਲਕਾ ਡੇਰਾ ਬਾਬਾ ਨਾਨਕ ਦਾ ਮਾਣ ਵਧਿਆ ਹੈ, ਇਸ ਨਾਲ ਹਲਕੇ ਦੇ ਕਿਸਾਨਾਂ ਤੇ ਲੋਕਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਰਣਜੀਤ ਸਿੰਘ ਭੱਟੀ ਦਰਗਾਬਾਦ, ਸਰਪੰਚ ਮਲਕੀਤ ਸਿੰਘ ਕਾਲਾ ਡੇਰਾ ਪਠਾਣਾ, ਜਥੇਦਾਰ ਬਲਬੀਰ ਸਿੰਘ ਸਰਪੰਚ ਰਾਏਚੱਕ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਸੱਬਾ ਸ਼ਿਕਾਰ ਸਮੇਤ ਹਲਕੇ ਦੇ ਸਰਪੰਚ, ਪੰਚਾਂ ਨੇ ਹਰੂਵਾਲ ਨੂੰ ਵਧਾਈ ਦਿੰਦਿਆਂ ਕੀਤਾ।
ਕੋਟਲੀ ਸੂਰਤ ਮੱਲ੍ਹੀ, 17 ਅਗਸਤ (ਕੁਲਦੀਪ ਸਿੰਘ ਨਾਗਰਾ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਆਗੂ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ ਦੇ ਰਾਇਸ ਮਿਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਨਣ ਨਾਲ ਹਲਕਾ ਡੇਰਾ ਬਾਬਾ ਨਾਨਕ ਦਾ ਮਾਣ ਵਧਿਆ ਹੈ, ਇਸ ਨਾਲ ਹਲਕੇ ਦੇ ਕਿਸਾਨਾਂ ਤੇ ਲੋਕਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਰਣਜੀਤ ਸਿੰਘ ਭੱਟੀ ਦਰਗਾਬਾਦ, ਸਰਪੰਚ ਮਲਕੀਤ ਸਿੰਘ ਕਾਲਾ ਡੇਰਾ ਪਠਾਣਾ, ਜਥੇਦਾਰ ਬਲਬੀਰ ਸਿੰਘ ਸਰਪੰਚ ਰਾਏਚੱਕ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਸੱਬਾ ਸ਼ਿਕਾਰ ਸਮੇਤ ਹਲਕੇ ਦੇ ਸਰਪੰਚ, ਪੰਚਾਂ ਨੇ ਹਰੂਵਾਲ ਨੂੰ ਵਧਾਈ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ ਬਹੁਤ ਸੂਝਵਾਨ, ਸੁੱਘੜ ਸਿਆਣੇ ਤੇ ਮਿਲਾਪੜੇ ਸੁਭਾਅ ਦੇ ਮਾਲਕ ਹਨ ਜਿਹੜੇ ਰਾਇਸ ਮਿਲਰ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਤੇ ਕਿਸਾਨਾਂ ਦੇ ਹੱਕਾਂ ’ਚ ਹਮੇਸ਼ਾਂ ਡਟ ਕੇ ਪਹਿਰਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਚੇਅਰਮੈਨ ਹਰੂਵਾਲ ਦਾ ਹਲਕਾ ਡੇਰਾ ਬਾਬਾ ਨਾਨਕ ਦੇ ਲੋਕਾਂ ’ਚ ਚੰਗਾ ਮਾਣ ਸਤਿਕਾਰ ਹੈ ਤੇ ਉਹ ਲੋਕਾਂ ਨਾਲ ਜੁੜੇ ਆਗੂ ਹਨ। ਇਸ ਮੌਕੇ ਸਰਪੰਚ ਦਲਜੀਤ ਸਿੰਘ ਦੇਹੜ, ਸਰਪੰਚ ਗੁਰਤੇਜ ਸਿੰਘ ਰਣਸੀਕਾ, ਸਰਪੰਚ ਕੇ.ਪੀ. ਸਾਹਸਮਸ, ਸਰਪੰਚ ਲਖਵਿੰਦਰ ਸਿੰਘ ਬਰਿਆਰ, ਸਰਪੰਚ ਸਾਹਿਬ ਸਿੰਘ ਜੀਵਨ ਨੰਗਲ, ਮਨਪ੍ਰੀਤ ਸਿੰਘ ਅਠਵਾਲ, ਸਰਪੰਚ ਬਾਜ ਸਿੰਘ, ਸਰਪੰਚ ਸਮਸ਼ੇਰ ਸਿੰਘ ਨਬੀਨਗਰ, ਸਰਪੰਚ ਕੰਲਜੀਤ ਸਿੰਘ ਫੱਤੂਪੁਰ, ਕੁਲਦੀਪ ਸਿੰਘ ਰੰਧਾਵਾ ਗਵਾਰਾ ਨੇ ਚੇਅਰਮੈਨ ਹਰੂਵਾਲ ਨੂੰ ਵਧਾਈ ਦਿੱਤੀ।