ਚੇਅਰਮੈਨ ਗੁਰਪਾਲ ਸਿੰਘ ਵਲੋਂ ਵਿਦਿਆਰਥੀ ਵਰਗ ਤੇ ਸਟਾਫ਼ ਨੂੰ ਏ. ਆਈ. ਦੀ ਸਿੱਖਿਆ ਦੇਣ ਦੀਆਂ ਹਦਾਇਤਾਂ
ਧਾਰੀਵਾਲ, 17 ਅਗਸਤ (ਜੇਮਸ ਨਾਹਰ)-ਭਾਰਤ ਸਰਕਾਰ ਦੇ ਨੈਸ਼ਨਲ ਚੇਅਰਮੈਨ ਸੋਰ ਏ. ਆਈ.
ਧਾਰੀਵਾਲ, 17 ਅਗਸਤ (ਜੇਮਸ ਨਾਹਰ)-ਭਾਰਤ ਸਰਕਾਰ ਦੇ ਨੈਸ਼ਨਲ ਚੇਅਰਮੈਨ ਸੋਰ ਏ. ਆਈ. ਗੁਰਪਾਲ ਸਿੰਘ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਖੀਆਂ ਨਾਲ ਮੁਲਾਕਾਤ ਕਰ ਕੇ ਵਿਦਿਆਰਥੀ ਵਰਗ ਅਤੇ ਸਰਕਾਰੀ ਸਟਾਫ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਸੰਬੰਧੀ ਸਿੱਖਿਆ ਤੇ ਸਿਖਲਾਈ ਲਾਜ਼ਮੀ ਤੌਰ ’ਤੇ ਦੇਣ ਲਈ ਹਦਾਇਤਾਂ ਕੀਤੀਆਂ ਗਈਆਂ। ਇਸ ਸੰਬੰਧੀ ਗੁਰਪਾਲ ਸਿੰਘ ਵਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਐਸ. ਐਸ. ਪੀ. ਗੁਰਦਾਸਪੁਰ ਸਮੇਤ ਵੱਖ-ਵੱਖ ਸਰਕਾਰੀ ਦਫ਼ਤਰਾਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਏ. ਆਈ. ਦੀ ਮਹੱਤਤਾ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਤੇਜ਼ੀ ਨਾਲ ਹਰ ਖੇਤਰ ਵਿਚ ਆਪਣੀ ਜਗ੍ਹਾ ਬਣਾ ਰਹੀ ਹੈ, ਇਸ ਲਈ ਵਿਦਿਆਰਥੀਆਂ ਤੇ ਸਰਕਾਰੀ ਕਰਮਚਾਰੀਆਂ ਨੂੰ ਇਸ ਤਕਨਾਲੋਜੀ ਦੀ ਜਾਣਕਾਰੀ ਦੇਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਸੁਰਜਨ ਸਿੰਘ ਚਾਹਲ, ਮੰਗਲ ਸਿੰਘ, ਡਾਕਟਰ ਨਿਰਮਲ ਸਿੰਘ ਤੇ ਹੋਰ ਹਾਜ਼ਰ ਸਨ।