19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਆਦਰਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਨਰੋਟ ਮਹਿਰਾ ਵਿਖੇ ਆਜ਼ਾਦੀ ਦਿਹਾੜਾ ਮਨਾਇਆ

ਨਰੋਟ ਮਹਿਰਾ, 18 ਅਗਸਤ (ਰਾਜ ਕੁਮਾਰੀ)-ਆਦਰਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਨਰੋਟ ਮਹਿਰਾ ਵਿਚ 80ਵਾਂ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ । ਇਹ ਦਿਹਾੜਾ ਆਦਰਸ਼ ਪਲੇ ਵੇਲ ਸਕੂਲ ਦੀ ਪ੍ਰਿੰਸੀਪਲ ਪ੍ਰਵੀਨ ਅਤੇ ਪ੍ਰਿੰਸੀਪਲ ਆਰਤੀ ਮਹਿਰਾ ਦੀ ਅਗਵਾਈ ਵਿਚ ਮਨਾਇਆ ਗਿਆ।

Ad Position 21
No active advertisement
ਅਜੀਤ ਡੈਸਕ 19-08-2026
ਨਰੋਟ ਮਹਿਰਾ, 18 ਅਗਸਤ (ਰਾਜ ਕੁਮਾਰੀ)-ਆਦਰਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਨਰੋਟ ਮਹਿਰਾ ਵਿਚ 80ਵਾਂ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ । ਇਹ ਦਿਹਾੜਾ ਆਦਰਸ਼ ਪਲੇ ਵੇਲ ਸਕੂਲ ਦੀ ਪ੍ਰਿੰਸੀਪਲ ਪ੍ਰਵੀਨ ਅਤੇ ਪ੍ਰਿੰਸੀਪਲ ਆਰਤੀ ਮਹਿਰਾ ਦੀ ਅਗਵਾਈ ਵਿਚ ਮਨਾਇਆ ਗਿਆ। ਸਕੂਲ ਦੇ ਚੇਅਰਮੈਨ ਸ਼ਿਵ ਕੁਮਾਰ ਸ਼ਰਮਾ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ । ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਆਰਤੀ ਮਹਿਰਾ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਮੌਕੇ ਸਕੂਲ ਦੇ ਬੱਚੇ ਰੰਗ ਬਿਰੰਗੇ ਕੱਪੜਿਆਂ ਨਾਲ ਸਕੂਲ ਦਾ ਸ਼ਿੰਗਾਰ ਬਣੇ ਹੋਏ ਸਨ। ਇਸ ਮੌਕੇ ਬੱਚਿਆਂ ਨੇ ਵੱਖ-ਵੱਖ ਝਾਕੀਆਂ ਪੇਸ਼ ਕੀਤੀਆਂ। ਸਕੂਲ ਦੇ ਚੇਅਰਮੈਨ ਨੇ ਬੱਚਿਆਂ ਨੂੰ ਆਜ਼ਾਦੀ ਦਿਵਸ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦਾ ਸਟਾਫ ਅਤੇ ਹੋਰ ਕਈ ਮੁੱਖ ਮਹਿਮਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿੰਜਾਈ ਵਿਭਾਗ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਨਾਂਅ ’ਤੇ ਕੀਤੇ ਗਏ ਭੇਦਭਾਵ ਸੰਬੰਧੀ ਸਰਕਾਰ ਨੂੰ ਕਰਵਾਇਆ ਜਾਵੇਗਾ ਜਾਣੂ... ਅਗਲੀ ਖ਼ਬਰ ਐੱਸ. ਸੀ. ਸੈਲ ਪੰਜਾਬ ਦੇ ਪ੍ਰਧਾਨ ਅੱਜ ਮਲਿਕਪੁਰ ਪਹੁੰਚਣਗੇ
Ad Position 24