ਆਜ਼ਾਦੀ ਦਿਵਸ ਮੌਕੇ ਕਾਂਗਰਸ ਦਫ਼ਤਰ ਮਲਿਕਪੁਰ ਵਿਖੇ
ਤਿਰੰਗਾ ਲਹਿਰਾ ਕੇ ਮਨਾਇਆ ਗਿਆ ਰਾਸ਼ਟਰੀ ਤਿਉਹਾਰ
ਨਰੋਟ ਮਹਿਰਾ, 18 ਅਗਸਤ (ਰਾਜ ਕੁਮਾਰੀ)-ਮਲਿਕਪੁਰ ਦੇਸ਼ ਦੇ 80ਵੇਂ ਆਜ਼ਾਦੀ ਦਿਵਸ ਦੇ ਪਾਵਨ ਮੌਕੇ ’ਤੇ ਕਾਂਗਰਸ ਦਫ਼ਤਰ ਮਲਿਕਪੁਰ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਐਸ.
ਨਰੋਟ ਮਹਿਰਾ, 18 ਅਗਸਤ (ਰਾਜ ਕੁਮਾਰੀ)-ਮਲਿਕਪੁਰ ਦੇਸ਼ ਦੇ 80ਵੇਂ ਆਜ਼ਾਦੀ ਦਿਵਸ ਦੇ ਪਾਵਨ ਮੌਕੇ ’ਤੇ ਕਾਂਗਰਸ ਦਫ਼ਤਰ ਮਲਿਕਪੁਰ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਐਸ.ਸੀ. ਡਿਪਾਰਟਮੈਂਟ ਪਠਾਨਕੋਟ ਸਤੀਸ਼ ਕੁਮਾਰ ਜੱਟ ਪੰਮਾ ਵਲੋਂ ਤਿਰੰਗਾ ਲਹਿਰਾਇਆ ਗਿਆ। ਤਿਰੰਗਾ ਲਹਿਰਾਉਣ ਉਪਰੰਤ ਸਮੂਹ ਹਾਜ਼ਰੀਨ ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾ ਸਹਿਤ ਯਾਦ ਕੀਤਾ ਗਿਆ। ਇਸ ਮੌਕੇ ਸਤੀਸ਼ ਕੁਮਾਰ ਜੱਟ ਪੰਮਾ ਨੇ ਕਿਹਾ ਕਿ 15 ਅਗਸਤ ਸਾਡੇ ਦੇਸ਼ ਦੇ ਇਤਿਹਾਸ ਦਾ ਇੱਕ ਬਹੁਤ ਹੀ ਮਹੱਤਵਪੂਰਨ ਦਿਨ ਹੈ। ਇਹ ਦਿਨ ਸਾਨੂੰ ਉਨ੍ਹਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਵਾਰ ਦਿੱਤਾ। ਇਸ ਮੌਕੇ ਰਾਜ ਕੁਮਾਰ ਸਿਹੋੜਾ ਚੇਅਰਮੈਨ, ਕੁਲਜੀਤ ਸੈਣੀ ਵਾਈਸ ਪ੍ਰਧਾਨ ਓ,ਬੀ.ਸੀ. ਪੰਜਾਬ, ਭਾਰਤ ਭੂਸ਼ਣ ਸਾਬਕਾ ਸਰਪੰਚ, ਹਰਦੀਪ ਕੁਮਾਰ ਬਲਾਕ ਚੇਅਰਮੈਨ ਐਸ.ਸੀ. ਡਿਪਾਰਟਮੈਂਟ, ਸਤੀਸ਼ ਕੁਮਾਰ ਸਾਬਕਾ ਬਲਾਕ ਪ੍ਰਧਾਨ, ਬੰਟੀ ਹਲਕਾ ਇੰਚਾਰਜ ਜਵਾਹਰ ਬਾਲ ਮੰਚ, ਵਿਨੋਦ ਕੁਮਾਰ, ਕਵੀ ਰਾਜ ਪੰਜੌੜ, ਕਰਤਾਰ ਕਲੇਸਰ, ਅਭੀ ਝੰਡਪੁਰ ਸਾਬਕਾ ਸਰਪੰਚ, ਸਾਹਿਲ ਕੁਮਾਰ ਗੋਲਾ, ਸੱਬੀ ਭੋਪਾਲਪੁਰ ਅਤੇ ਸਾਬਕਾ ਯੂਥ ਪ੍ਰਧਾਨ ਰਾਣਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਆਗੂ, ਅਹੁਦੇਦਾਰ ਅਤੇ ਵਰਕਰ ਹਾਜ਼ਰ ਰਹੇ ।