20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਗੁਰਦਾਸਪੁਰ ਤੋਂ ਬਹਿਰਾਮਪੁਰ ਜਾਣ ਵਾਲੀ ਸੜਕ ਕੰਢੇ ਪਿਆ ਪਾੜ ਦੇ ਸਕਦਾ ਹਾਦਸੇ ਨੂੰ ਸੱਦਾ

ਗੁਰਦਾਸਪੁਰ, 19 ਅਗਸਤ (ਅਸ਼ੋਕ ਸ਼ਰਮਾ)-ਗੁਰਦਾਸਪੁਰ ਤੋਂ ਬਹਿਰਾਮਪੁਰ ਜਾਣ ਵਾਲੀ ਸੜਕ ’ਤੇ ਸਥਿਤ ਕੇਸ਼ੋਪੁਰ ਕਮਿਊਨਿਟੀ ਰਿਜ਼ਰਵ ਨਜ਼ਦੀਕ ਸੜਕ ਕੰਢੇ ਭਾਰੀ ਮੀਂਹ ਨਾਲ ਵੱਡਾ ਪਾੜ ਪੈਣ ਕਰਕੇ ਲੋਕਾਂ ਦਾ ਸੜਕ ਤੋਂ ਲੰਘਣਾ ਬੇਹੱਦ ਮੁਸ਼ਕਿਲ ਹੋ ਗਿਆ। ਬੀਤੀ ਰਾਤ ਭਾਰੀ ਮੀਂਹ ਕਰਕੇ ਪਿਛੋਂ ਆ ਰਹੇ ਤੇਜ ਰਫ਼ਤਾਰ ਪਾਣੀ ਸੜਕ ’ ਤੇ ਚੱਲਣ ਕਾਰਨ ਸੜਕ ਕੰਢੇ ਨੂੰ ਵੱਡਾ ਖੋਰਾ ਲੱਗ ਗਿਆ, ਜਿਸ ਕਾਰਨ ਸੜਕ ਕੰਢੇ ਇਕ ਵੱਡਾ ਪਾੜ ਪੈ ਚੁੱਕਾ ਹੈ।

Ad Position 21
No active advertisement
ਅਜੀਤ ਡੈਸਕ 20-08-2026
ਗੁਰਦਾਸਪੁਰ, 19 ਅਗਸਤ (ਅਸ਼ੋਕ ਸ਼ਰਮਾ)-ਗੁਰਦਾਸਪੁਰ ਤੋਂ ਬਹਿਰਾਮਪੁਰ ਜਾਣ ਵਾਲੀ ਸੜਕ ’ਤੇ ਸਥਿਤ ਕੇਸ਼ੋਪੁਰ ਕਮਿਊਨਿਟੀ ਰਿਜ਼ਰਵ ਨਜ਼ਦੀਕ ਸੜਕ ਕੰਢੇ ਭਾਰੀ ਮੀਂਹ ਨਾਲ ਵੱਡਾ ਪਾੜ ਪੈਣ ਕਰਕੇ ਲੋਕਾਂ ਦਾ ਸੜਕ ਤੋਂ ਲੰਘਣਾ ਬੇਹੱਦ ਮੁਸ਼ਕਿਲ ਹੋ ਗਿਆ। ਬੀਤੀ ਰਾਤ ਭਾਰੀ ਮੀਂਹ ਕਰਕੇ ਪਿਛੋਂ ਆ ਰਹੇ ਤੇਜ ਰਫ਼ਤਾਰ ਪਾਣੀ ਸੜਕ ’ ਤੇ ਚੱਲਣ ਕਾਰਨ ਸੜਕ ਕੰਢੇ ਨੂੰ ਵੱਡਾ ਖੋਰਾ ਲੱਗ ਗਿਆ, ਜਿਸ ਕਾਰਨ ਸੜਕ ਕੰਢੇ ਇਕ ਵੱਡਾ ਪਾੜ ਪੈ ਚੁੱਕਾ ਹੈ। ਸੜਕ ਕੰਢੇ ਪਾੜ ਪੈਣ ਨਾਲ ਹੁਣ ਸੜਕ ਉਪਰੋਂ ਵੱਡੇ ਵਾਹਨਾਂ ਦਾ ਲੰਘਣਾ ਖਤਰੇ ਤੋਂ ਖਾਲੀ ਨਹੀਂ ਤੇ ਰਾਤ ਸਮੇਂ ਕੋਈ ਵੀ ਵਾਹਨ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਪਿਛਲੇ ਸਮੇਂ ’ਚ ਸੜਕ ਵਿਚਕਾਰ ਪਏ ਪਾੜ ਨੂੰ ਸਬੰਧਿਤ ਵਿਭਾਗ ਵਲੋਂ ਭਰ ਕੇ ਠੀਕ ਕਰਕੇ ਇਸ ਸੜਕ ਦੀ ਮੁਰੰਮਤ ਤੋਂ ਇਲਾਵਾ ਪੁਲੀ ਵੀ ਬਣਾਈ ਗਈ ਸੀ। ਪਰ ਹੁਣ ਪਾਣੀ ਦੇ ਤੇਜ਼ ਵਹਾਅ ਨੇ ਫ਼ਿਰ ਸੜਕ ਦੇ ਕੰਢਿਆਂ ਨੂੰ ਖੋਰ ਕੇ ਰੱਖ ਦਿੱਤਾ ਹੈ। ਇਸ ਸੜਕ ਕੰਢੇ ਨਜ਼ਦੀਕੀ ਲੋਕਾਂ ਵਲੋਂ ਵੱਡੇ-ਵੱਡੇ ਪੱਥਰ, ਬੂਟੇ ਤੇ ਬੋਰੀਆਂ ਵਗੈਰਾ ਰੱਖੀਆਂ ਗਈਆਂ ਹਨ ਤਾਂ ਜੋ ਕੋਈ ਵੀ ਅਣਜਾਨ ਵਾਹਨ ਚਾਲਕ ਇਥੋਂ ਲੰਘਣ ਸਮੇਂ ਸੜਕ ਵਿਚਕਾਰ ਡਿੱਗ ਨਾ ਸਕੇ। ਇਸ ਸੜਕ ਰਾਹੀਂ ਵੱਡੀ ਗਿਣਤੀ ’ਚ ਸਕੂਲੀ ਬੱਚੇ ਤੇ ਲੋਕ ਆਪਣੇ ਕੰਮਕਾਜ ਲਈ ਆਉਂਦੇ-ਜਾਂਦੇ ਹਨ ਤੇ ਸੜਕ ਤੋਂ ਰੋਜ਼ਾਨਾ ਦਿਨ-ਰਾਤ ਆਵਾਜਾਈ ਲੱਗੀ ਰਹਿੰਦੀ ਹੈ। ਲੋਕਾਂ ਨੇ ਸਬੰਧਿਤ ਵਿਭਾਗ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ ਤੋਂ ਬਹਿਰਾਮਪੁਰ ਜਾਣ ਵਾਲੀ ਸੜਕ ਕੰਢੇ ਉਕਤ ਜਗਾ ਤੇ ਪਾਣੀ ਦੇ ਤੇਜ਼ ਵਹਾਓ ਨੂੰ ਦੇਖਦੇ ਹੋਏ ਕੋਈ ਪੱਕਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਜਦ ਇਸ ਸਬੰਧੀ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਦੇ ਐਸ.ਡੀ.ਓ ਲਵਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ, ਉਹ ਜਲਦ ਹੀ ਸੜਕ ਕੰਢੇ ਪਏ ਪਾੜ ਨੂੰ ਭਰ ਕੇ ਜ਼ਰੂਰੀ ਮੁਰੰਮਤ ਕਰਵਾ ਦੇਣਗੇ।
Ad Position 22
No active advertisement
ਪਿਛਲੀ ਖ਼ਬਰ ਪਹਿਲੇ ਭਰਵੇਂ ਮੀਂਹ ਨਾਲ ਹੀ ਧੁੱਸੀ ਬੰਨ੍ਹ ਨੂੰ ਲੱਗਾ ਖੋਰਾ ਅਗਲੀ ਖ਼ਬਰ ਡਾ. ਬਲਜੀਤ ਕੌਰ ਵਲੋਂ ਗੁਰਦਾਸਪੁਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 8.33 ਕਰੋੜ ਜਾਰੀ ਕਰਨ ਦਾ ਐਲਾਨ
Ad Position 24