20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਨਗਰ ਕੌਂਸਲ ਦੀਨਾਨਗਰ ਦੀ ਪਲੇਠੀ ਮੀਟਿੰਗ ਦੌਰਾਨ ਭਾਰੀ ਹੰਗਾਮਾ

ਦੀਨਾਨਗਰ, 19 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਨਗਰ ਕੌਂਸਲ ਦੀਨਾਨਗਰ ਦੇ ਨਵੇਂ ਚੁਣੇ ਗਏ ਹਾਊਸ ਦੀ ਹੋਈ ਪਲੇਠੀ ਮੀਟਿੰਗ ਦੌਰਾਨ ਅੱਜ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ, ਜਦੋਂ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਪੇਸ਼ ਕੀਤੇ ਮਤੇ ਉੱਪਰ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਕੌਂਸਲਰਾਂ ਵਲੋਂ ਕੁਝ ਨਾਵਾਂ ਉੱਪਰ ਇਹ ਕਹਿ ਕੇ ਸਖਤ ਵਿਰੋਧ ਜਿਤਾਇਆ ਗਿਆ ਕਿ ਉਕਤ ਸਫਾਈ ਕਰਮਚਾਰੀ ਬੋਗਸ ਭਰਤੀ ਕੀਤੇ ਗਏ ਹਨ, ਜੋ ਨਗਰ ਕੌਂਸਲ ਦੀਨਾਨਗਰ ਕੋਲੋਂ ਸਿਰਫ ਤਨਖਾਹ ਲੈ ਰਹੇ ਹਨ। ਪਰ ਨਗਰ ਕੌਂਸਲ ਦੀਨਾਨਗਰ ਲਈ ਸਫਾਈ ਕਰਮਚਾਰੀ ਵਜੋਂ ਕੰਮ ਨਹੀਂ ਕਰ ਰਹੇ।

Ad Position 21
No active advertisement
ਨਗਰ ਕੌਂਸਲ ਦੀ ਮੀਟਿੰਗ ’ਚੋਂ ਉੱਠ ਕੇ ਬਾਹਰ ਆਉਂਦੇ ਹੋਏ ਕਾਂਗਰਸੀ ਵਿਧਾਇਕਾ ਅਰੁਣਾ ਚੌਧਰੀ, ਅਸ਼ੋਕ ਚੌਧਰੀ, ਪ੍ਰਧਾਨ ਸੁਨੀਤਾ ਦੇਵੀ ᾿ ਤੇ ਹੋਰ ਕਾਂਗਰਸੀ ਕੌਂਸਲਰ। 20-08-2026
ਦੀਨਾਨਗਰ, 19 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਨਗਰ ਕੌਂਸਲ ਦੀਨਾਨਗਰ ਦੇ ਨਵੇਂ ਚੁਣੇ ਗਏ ਹਾਊਸ ਦੀ ਹੋਈ ਪਲੇਠੀ ਮੀਟਿੰਗ ਦੌਰਾਨ ਅੱਜ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ, ਜਦੋਂ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਪੇਸ਼ ਕੀਤੇ ਮਤੇ ਉੱਪਰ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਕੌਂਸਲਰਾਂ ਵਲੋਂ ਕੁਝ ਨਾਵਾਂ ਉੱਪਰ ਇਹ ਕਹਿ ਕੇ ਸਖਤ ਵਿਰੋਧ ਜਿਤਾਇਆ ਗਿਆ ਕਿ ਉਕਤ ਸਫਾਈ ਕਰਮਚਾਰੀ ਬੋਗਸ ਭਰਤੀ ਕੀਤੇ ਗਏ ਹਨ, ਜੋ ਨਗਰ ਕੌਂਸਲ ਦੀਨਾਨਗਰ ਕੋਲੋਂ ਸਿਰਫ ਤਨਖਾਹ ਲੈ ਰਹੇ ਹਨ। ਪਰ ਨਗਰ ਕੌਂਸਲ ਦੀਨਾਨਗਰ ਲਈ ਸਫਾਈ ਕਰਮਚਾਰੀ ਵਜੋਂ ਕੰਮ ਨਹੀਂ ਕਰ ਰਹੇ। ਇਸ ਲਈ ਇਨ੍ਹਾਂ ਨੂੰ ਪੱਕਾ ਕੀਤਾ ਜਾਣਾ ਵਾਜਬ ਨਹੀਂ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅੱਜ ਦੀ ਨਗਰ ਕੌਂਸਲ ਹਾਊਸ ਦੀ ਮੀਟਿੰਗ ਦੌਰਾਨ ਨਗਰ ਕੌਂਸਲ ਦੀਨਾਨਗਰ ਵਿਖੇ ਪਿਛਲੇ ਪੰਜ ਸਾਲਾ ਤੋਂ ਕੰਮ ਕਰ ਰਹੇ 50 ਸਫਾਈ ਕਰਮਚਾਰੀਆਂ ਨੂੰ ਪੱਕੇ ਕੀਤੇ ਜਾਣ ਦਾ ਮਤਾ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ ਸੀ। ਪੇਸ਼ ਮਤੇ ਦੇ ਵਿਰੋਧ ਵਿਚ ਮੀਟਿੰਗ ’ ਚ ਸ਼ਾਮਿਲ ਆਮ ਆਦਮੀ ਪਾਰਟੀ ਦੇ 6 ਕੌਂਸਲਰਾਂ ਪ੍ਰਦੀਪ ਕੁਮਾਰ, ਪ੍ਰਵੀਨ ਕੁਮਾਰੀ, ਡਾ: ਭਾਰਤੀ, ਸਰੋਜ ਬਾਲਾ, ਪਿੰਦਪਰਾਲ ਸਿੰਘ ਰਾਜੂ ਅਤੇ ਪੂਜਾ ਦੇ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਇਕ ਕੌਂਸਲਰ ਅਸ਼ਵਨੀ ਕੁਮਾਰ ਨੇ 50 ਵਿਚੋਂ 9 ਸਫਾਈ ਕਰਮਚਾਰੀਆਂ ਦੇ ਖਿਲਾਫ ਲਿਖਤ ਵਿਰੋਧ ਪੇਸ਼ ਕਰਦਿਆਂ ਕਿਹਾ ਕਿ ਇਹ ਲੋਕ ਨਗਰ ਕੌਂਸਲ ਦੀਨਾਨਗਰ ਵਲੋਂ ਪੰਜ ਸਾਲ ਪਹਿਲਾਂ ਨਗਰ ਦੇ ਸਾਫ ਸਫਾਈ ਪ੍ਰਬੰਧਾਂ ਨੂੰ ਸੁਚਾਰੂ ਬਨਾਉਣ ਲਈ ਭਰਤੀ ਕੀਤੇ ਗਏ ਸਨ। ਇਹ 9 ਲੋਕਾਂ ਦੀ ਨਗਰ ਕੌਂਸਲ ਦਫਤਰ ਵਿਚ ਹਾਜਰੀ ਤਾਂ ਰੈਗੂਲਰ ਲਗਾਈ ਜਾ ਰਹੀ ਹੈ। ਪਰ ਇਹ ਲੋਕ ਜਿਸ ਕੰਮ ਲਈ ਭਰਤੀ ਕੀਤੇ ਗਏ ਸਨ, ਉਹ ਕੰਮ ਨਹੀਂ ਕਰ ਰਹੇ, ਸਗੋਂ ਬੋਗਸ ਤਰੀਕੇ ਨਾਲ ਪੰਜਾਬ ਸਰਕਾਰ ਦੇ ਖਜਾਨੇ ’ਚੋਂ ਤਨਖਾਹਾਂ ਬਟੋਰ ਰਹੇ ਹਨ ਜੋ ਕਿ ਬਾਕੀ ਸਫਾਈ ਕਰਮਚਾਰੀਆਂ ਉੱਪਰ ਵੀ ਬੋਝ ਹਨ। ਇਸ ਲਈ ਇਨਾਂ 9 ਸਫਾਈ ਕਰਮਚਾਰੀਆਂ ਨੂੰ ਪੱਕਾ ਨਾ ਕੀਤਾ ਜਾਵੇ। ਜਿਵੇਂ ਹੀ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਕੌਂਸਲਰਾਂ ਨੇ ਆਪਣਾ ਵਿਰੋਧ ਦਰਜ ਕਰਵਾਇਆ ਤਾਂ ਮੀਟਿੰਗ ਵਿਚ ਮੌਜੂਦ ਕਾਂਗਰਸੀ ਵਿਧਾਇਕਾ ਅਰੁਣਾ ਚੌਧਰੀ, ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ, ਨਗਰ ਕੌਂਸਲ ਪ੍ਰਧਾਨ ਸੁਨੀਤਾ ਦੇਵੀ ਸਣੇ ਬਾਕੀ ਦੇ ਕਾਂਗਰਸੀ ਕੌਂਸਲਰ ਮੀਟਿੰਗ ’ਚੋਂ ਉਠ ਕੇ ਬਾਹਰ ਚਲੇ ਗਏ। ਇਸ ਸਬੰਧ ਵਿਚ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਮੀਟਿੰਗ ’ਚ ਮੌਜੂਦ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਕੌਂਸਲਰਾਂ ਦੇ ਵਿਰੋਧ ਨੂੰ ਦਰਜ ਕਰ ਲਿਆ ਗਿਆ ਹੈ ਅਤੇ ਤੁਰੰਤ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ, ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੀ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ, ਜਿਨ੍ਹਾਂ ਨੇ ਕਿਹਾ ਕਿ ਮਗਰਲੇ ਪੰਜ ਸਾਲ ਨਗਰ ਕੌਂਸਲ ਉੱਪਰ ਮੁਕੰਮਲ ਤੌਰ ’ਤੇ ਕਾਂਗਰਸ ਪਾਰਟੀ ਦਾ ਕਬਜਾ ਸੀ ਅਤੇ ਕਾਂਗਰਸ ਪਾਰਟੀ ਨੇ ਮਨਮਰਜੀ ਦੇ ਢੰਗ ਨਾਲ ਕੰਮ ਕਰਦੇ ਹੋਏ ਆਪਣੇ ਕਈ ਚਹੇਤਿਆਂ ਨੂੰ ਗੱਫੇ ਲੁਆਏ ਹਨ, ਹੁਣ ਜਦੋਂ ਨਗਰ ਕੌਂਸਲ ਦੇ ਹਾਊਸ ਵਿਚ ਵਿਰੋਧੀ ਧਿਰ ਵਜੋਂ ਆਮ ਆਦਮੀ ਪਾਰਟੀ ਮਜਬੂਤ ਹੈ ਤਾਂ ਇਸ ਵਾਰ ਕਾਂਗਰਸ ਦੇ ਮਨਸੂਬੇ ਪੂਰੇ ਨਹੀਂ ਹੋਣ ਦਿਆਂਗੇ।
Ad Position 22
No active advertisement
ਪਿਛਲੀ ਖ਼ਬਰ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਯੁੱਧ ਨਸ਼ਿਆਂ ਵਿਰੁੱਧ ਵਿਸ਼ੇ ’ਤੇ ਜਾਗਰੂਕਤਾ ਤੇ ਸਹੁੰ ਚੁੱਕ ਸਮਾਗਮ ਅਗਲੀ ਖ਼ਬਰ ਪਹਿਲੇ ਭਰਵੇਂ ਮੀਂਹ ਨਾਲ ਹੀ ਧੁੱਸੀ ਬੰਨ੍ਹ ਨੂੰ ਲੱਗਾ ਖੋਰਾ
Ad Position 24