ਮੈਥੋਡਿਸਟ ਕੋ. ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਵਣ-ਮਹਾਂਉਤਸਵ ਮਨਾਇਆ
ਬਟਾਲਾ, 19 ਅਗਸਤ (ਸਤਿੰਦਰ ਸਿੰਘ)-ਮੈਥੋਡਿਸਟ ਕੋ. ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਸਕੂਲ ਦੀ ਮੈਨੇਜਰ ਮੈਡਮ ਨਿਰਮੋਲਿਨੀ ਸਿੰਘ ਜੋਜਫ ਤੇ ਪ੍ਰਿੰਸੀਪਲ ਮੁਸ਼ਤਾਕ ਮਸੀਹ ਦੀ ਅਗਵਾਈ ਹੇਠ ਵਣ-ਮਹਾਂ ਉਤਸਵ ਮਨਾਇਆ ਗਿਆ।
ਬਟਾਲਾ, 19 ਅਗਸਤ (ਸਤਿੰਦਰ ਸਿੰਘ)-ਮੈਥੋਡਿਸਟ ਕੋ. ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਸਕੂਲ ਦੀ ਮੈਨੇਜਰ ਮੈਡਮ ਨਿਰਮੋਲਿਨੀ ਸਿੰਘ ਜੋਜਫ ਤੇ ਪ੍ਰਿੰਸੀਪਲ ਮੁਸ਼ਤਾਕ ਮਸੀਹ ਦੀ ਅਗਵਾਈ ਹੇਠ ਵਣ-ਮਹਾਂ ਉਤਸਵ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਮੈਨੇਜਰ ਮੈਡਮ ਤੇ ਪ੍ਰਿੰਸੀਪਲ ਮੁਸ਼ਤਾਕ ਮਸੀਹ ਨੇ ਕਿਹਾ ਕਿ ਸਕੂਲ ਕੈਂਪਸ ਵਿਚ ਵੱਖ-ਵੱਖ ਵੱਖ ਕਿਸਮ ਦੇ ਛਾਂਦਾਰ, ਫ਼ਲਦਾਰ ਤੇ ਸਜਾਵਟੀ ਬੂਟੇ ਲਗਾਏ ਗਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੁਸ਼ਤਾਕ ਮਸੀਹ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਟਾਫ਼ ਨੇ ਵੀ ਵਾਤਾਵਰਨ ਸਫਾ ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਲਈ ਸੰਕਲਪ ਲੈਂਦਿਆਂ ਬੂਟਿਆਂ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਨਿਭਾਉਣ ਦਾ ਭਰੋਸਾ ਦਿੱਤਾ। ਸਕੂਲ ਦੀ ਮੈਨੇਜਰ ਨਿਰਮੋਲਿਨੀ ਸਿੰਘ ਜੋਜ਼ਫ਼ ਨੇ ਵਿਦਿਆਰਥੀਆਂ ਨੂੰ ਆਪਣੇ ਘਰਾਂ ਵਿਚ ਆਲੇ-ਦੁਆਲੇ ਵੀ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।