20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਆਰ.ਡੀ. ਖੋਸਲਾ ਸਕੂਲ ਦੀ ਵਿਦਿਆਰਥਣ ਨੂੰ ਜ਼ਿਲ੍ਹਾ ਪੱਧਰੀ ਯੋਗਾ ਮੁਕਾਬਲੇ ’ਚ ਰਾਜ ਪੱਧਰੀ ਮੁਕਾਬਲੇ ਲਈ ਚੁਣਿਆ

ਬਟਾਲਾ, 20 ਅਗਸਤ (ਸਤਿੰਦਰ ਸਿੰਘ)-8ਵੀਂ ਜਮਾਤ (ਆਈ) ਦੀ ਹੋਣਹਾਰ ਵਿਦਿਆਰਥਣ ਰਾਜਵੀਰ ਕੌਰ ਨੇ ਜ਼ਿਲ੍ਹਾ ਸਕੂਲ ਖੇਡ ਕਮੇਟੀ, ਗੁਰਦਾਸਪੁਰ ਦੀ ਨਿਗਰਾਨੀ ਹੇਠ ਆਰ. ਡੀ.

Ad Position 21
No active advertisement
ਪ੍ਰਿੰਸੀਪਲ ਡਾ. ਬਿੰਦੂ ਭੱਲਾ ਤੇ ਕੋਚ ਜੇਤੂ ਵਿਦਿਆਰਥਣ ਰਾਜਵੀਰ ਕੌਰ ਨੂੰ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰ 21-08-2026
ਬਟਾਲਾ, 20 ਅਗਸਤ (ਸਤਿੰਦਰ ਸਿੰਘ)-8ਵੀਂ ਜਮਾਤ (ਆਈ) ਦੀ ਹੋਣਹਾਰ ਵਿਦਿਆਰਥਣ ਰਾਜਵੀਰ ਕੌਰ ਨੇ ਜ਼ਿਲ੍ਹਾ ਸਕੂਲ ਖੇਡ ਕਮੇਟੀ, ਗੁਰਦਾਸਪੁਰ ਦੀ ਨਿਗਰਾਨੀ ਹੇਠ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਵਿਹੜੇ ’ਚ ਕਰਵਾਏ ਜ਼ਿਲ੍ਹਾ ਯੋਗਾ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸੋਨ ਤਮਗਾ ਜਿੱਤ ਕੇ ਸਕੂਲ ਤੇ ਖੇਤਰ ਦਾ ਨਾਂਅ ਰੌਸ਼ਨ ਕੀਤਾ। ਰਾਜਵੀਰ ਕੌਰ ਨੇ ਅੰਡਰ-17 ਉਮਰ ਵਰਗ ਲਈ ਰਵਾਇਤੀ ਯੋਗਾ ਮੁਕਾਬਲੇ ’ਚ ਆਪਣੇ ਸ਼ਾਨਦਾਰ ਤੇ ਸੰਤੁਲਿਤ ਯੋਗਾ ਆਸਣਾਂ ਦੀ ਬਦੌਲਤ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਦੇ ਆਧਾਰ ’ਤੇ ਉਸ ਨੂੰ ਆਉਣ ਵਾਲੇ ਰਾਜ-ਪੱਧਰੀ ਯੋਗਾ ਮੁਕਾਬਲੇ ਲਈ ਚੁਣਿਆ ਗਿਆ ਹੈ, ਜਿੱਥੇ ਉਹ ਗੁਰਦਾਸਪੁਰ ਜ਼ਿਲ੍ਹੇ ਦੀ ਨੁਮਾਇੰਦਗੀ ਕਰੇਗੀ। ਸਕੂਲ ਦੇ ਚੇਅਰਮੈਨ ਅਰਵਿੰਦ ਖੋਸਲਾ, ਪ੍ਰਧਾਨ ਅਜੇ ਖੋਸਲਾ ਤੇ ਪ੍ਰਿੰਸੀਪਲ ਡਾ. ਬਿੰਦੂ ਭੱਲਾ ਨੇ ਜੇਤੂ ਵਿਦਿਆਰਥਣ, ਉਸ ਦੇ ਮਾਪਿਆਂ ਤੇ ਕੋਚ ਯੋਗਾਚਾਰੀਆ ਵਿਨੈ ਪੁਸ਼ਕਰਨਾ ਨੂੰ ਇਸ ਮਾਣਮੱਤੇ ਪ੍ਰਾਪਤੀ ’ਤੇ ਦਿਲੋਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਯੋਗ ਤੇ ਖੇਡਾਂ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਰਾਜਵੀਰ ਕੌਰ ਦਾ ਸ਼ਾਨਦਾਰ ਪ੍ਰਦਰਸ਼ਨ ਉਸ ਦੇ ਨਿਰੰਤਰ ਅਭਿਆਸ ਤੇ ਉਸ ਦੇ ਕੋਚ ਦੇ ਯੋਗ ਮਾਰਗਦਰਸ਼ਨ ਦਾ ਨਤੀਜਾ ਹੈ। ਸਾਨੂੰ ਵਿਸ਼ਵਾਸ ਹੈ ਕਿ ਉਹ ਰਾਜ ਪੱਧਰ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰੇਗੀ। ਉਨ੍ਹਾਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਪਿੰਡਾਂ ’ਚ ਖੇਡਾਂ ਦਾ ਵਧੀਆ ਮਾਹੌਲ ਬਣਾਉਣਾ ਸਮੇਂ ਦੀ ਮੰਗ- ਤੇਜਬੀਰ ਸਿੰਘ ਭਿੱਟੇਵੱ... ਅਗਲੀ ਖ਼ਬਰ ਸਤਿੰਦਰ ਜੈਨ ਦੀ ਮੁੜ ਗ੍ਰਿਫ਼ਤਾਰੀ ਇਮਾਨਦਾਰ ‘ਆਪ’ ਸਰਕਾਰ ਦੇ ਦਾਅਵਿਆਂ ’ਤੇ ਵੱਡਾ ਸਵਾਲ-ਮੁਕਾਰੋਂਪੁਰ
Ad Position 24