ਰਵੀਕਰਨ ਸਿੰਘ ਕਾਹਲੋਂ ਨੇ ਫ਼ਤਹਿਗੜ੍ਹ ਚੂੜੀਆਂ ਤੋਂ ਚੋਣ ਲੜਨ ਦਾ ਕੀਤਾ ਐਲਾਨ
ਵਰਕਰਾਂ ਨੂੰ ਤਕੜੇ ਹੋਣ ਦਾ ਦਿੱਤਾ ਸੁਨੇਹਾ
ਫ਼ਤਹਿਗੜ੍ਹ ਚੂੜੀਆਂ, 20 ਅਗਸਤ (ਐੱਮ. ਐੱਸ.
ਫ਼ਤਹਿਗੜ੍ਹ ਚੂੜੀਆਂ, 20 ਅਗਸਤ (ਐੱਮ.ਐੱਸ. ਫੁੱਲ, ਅਵਤਾਰ ਸਿੰਘ ਰੰਧਾਵਾ)-ਭਾਰਤੀ ਜਨਤਾ ਪਾਰਟੀ ਦੇ ਆਗੂ ਰਵੀਕਰਨ ਸਿੰਘ ਕਾਹਲੋਂ ਨੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਤਾਜ ਪੈਲੇਸ ’ਚ ਭਰਵੀਂ ਮੀਟਿੰਗ ਦੌਰਾਨ ਚੋਣ ਬਿਗੁਲ ਵਜਾ ਦਿੱਤਾ ਹੈ। ਮੀਟਿੰਗ ਦੌਰਾਨ ਵਰਕਰਾਂ ਵਿਚ ਜੋਸ਼ ਭਰਦਿਆਂ ਰਵੀਕਰਨ ਸਿੰਘ ਕਾਹਲੋਂ ਨੇ ਸਪੱਸ਼ਟ ਕੀਤਾ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਹਰ ਹਾਲਤ ਵਿਚ ਫ਼ਤਹਿਗੜ੍ਹ ਚੂੜੀਆਂ ਹਲਕੇ ਤੋਂ ਹੀ ਲੜਨਗੇ। ਰਵੀਕਰਨ ਸਿੰਘ ਕਾਹਲੋਂ ਜੋ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਦਿਗਜ ਤੇ ਸੀਨੀਅਰ ਆਗੂਆਂ ’ਚ ਸ਼ੁਮਾਰ ਰਹੇ ਹਨ, ਨੇ ਪਾਰਟੀ ਬਦਲਣ ਤੋਂ ਬਾਅਦ ਵੀ ਆਪਣੇ ਹਲਕੇ ’ਚ ਆਪਣਾ ਸਿਆਸੀ ਆਧਾਰ ਮਜ਼ਬੂਤ ਰੱਖਿਆ ਹੈ। ਅਕਾਲੀ ਦਲ ਨਾਲ ਲੰਬਾ ਸਮਾਂ ਜੁੜੇ ਰਹਿਣ ਕਾਰਨ ਹਲਕੇ ’ਚ ਉਨ੍ਹਾਂ ਦਾ ਆਪਣਾ ਇਕ ਵੱਡਾ ਵੋਟ ਬੈਂਕ ਤੇ ਮਜ਼ਬੂਤ ਸਿਆਸੀ ਨੈੱਟਵਰਕ ਹੈ, ਜਿਸ ਦੇ ਦਮ ’ਤੇ ਉਹ ਭਾਜਪਾ ਦੀ ਟਿਕਟ ’ਤੇ ਮੈਦਾਨ ਵਿਚ ਉਤਰਨ ਦੀ ਤਿਆਰੀ ਕਰ ਰਹੇ ਹਨ। ਆਪਣੇ ਸਮਰਥਕਾਂ ਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ: ਕਾਹਲੋਂ ਨੇ ਕਿਹਾ ਕਿ ਵਰਕਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਤੇ ਉਹ ਜ਼ਮੀਨੀ ਪੱਧਰ ’ਤੇ ਡਟ ਕੇ ਤਿਆਰੀ ਕਰਨ। ਉਨ੍ਹਾਂ ਆਪਣੇ ਹਮਲਾਵਰ ਰੂਪ ਵਿਚ ਬੋਲਦਿਆਂ ਕਿਹਾ ਕਿ ਮੈਨੂੰ ਚੋਣਾਂ ਲੜਨੀਆਂ ਆਉਂਦੀਆਂ ਨੇ, ਅਸੀਂ ਵਿਰੋਧੀਆਂ ਦੀਆਂ ਚੀਕਾਂ ਕੱਢਾ ਦਿਆਂਗੇ। ਉਨ੍ਹਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਤੋਂ ਹੀ ਘਰ-ਘਰ ਜਾ ਕੇ ਚੋਣ ਪ੍ਰਚਾਰ ਸ਼ੁਰੂ ਕਰਨ ਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ। ਸ: ਕਾਹਲੋਂ ਦੇ ਇਸ ਐਲਾਨ ਨਾਲ ਫ਼ਤਿਹਗੜ੍ਹ ਚੂੜੀਆਂ ਹਲਕੇ ਦੀ ਰਾਜਨੀਤੀ ਵਿਚ ਹਲਚਲ ਤੇਜ਼ ਹੋ ਗਈ ਹੈ। ਉਨ੍ਹਾਂ ਦੇ ਚੋਣ ਮੈਦਾਨ ’ਚ ਕੁੱਦਣ ਨਾਲ ਮੁਕਾਬਲਾ ਤਿਕੋਣਾ ਜਾਂ ਚੌਕੋਣਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਹੋਰਨਾਂ ਰਵਾਇਤੀ ਧਿਰਾਂ ਨੂੰ ਆਪਣੀ ਰਣਨੀਤੀ ’ਤੇ ਮੁੜ ਵਿਚਾਰ ਕਰਨਾ ਪਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ, ਪ੍ਰਭਾਰੀ ਸੂਰਜ ਭਾਰਦਵਾਜ, ਗੁਰਅੰਮ੍ਰਿਤਪਾਲ ਸਿੰਘ ਲਵਲੀ, ਸਰਕਲ ਪ੍ਰਧਾਨ ਰਾਣਾ ਪੰਨੂੰ, ਰਜਿੰਦਰ ਸਿੰਘ, ਸਰਕਲ ਪ੍ਰਧਾਨ ਕਸ਼ਮੀਰ ਸਿੰਘ, ਪ੍ਰਦੀਪ ਕੁਮਾਰ, ਸੁਰਿੰਦਰ ਸਿੰਘ, ਪ੍ਰੇਮ ਮਾਨ, ਰਾਜਵਿੰਦਰ ਸਿੰਘ ਭਾਲੋਵਾਲੀ, ਗੁਰਨਾਮ ਸਿੰਘ ਅਲੀਵਾਲ, ਚੇਅਰਮੈਨ ਬਖਸ਼ੀਸ਼ ਸਿੰਘ ਰੰਧਾਵਾ, ਅਮਨਦੀਪ ਘਾੜਕੀਆਂ, ਦਵਿੰਦਰ ਕੁਮਾਰ ਭੋਲਾ ਬੁਧਵਾਰ, ਸਾਬਕਾ ਪ੍ਰਧਾਨ ਬਲਜੀਤ ਸਿੰਘ ਚੌਹਾਨ, ਮਨੀਸ਼, ਬਿਕਰਮਜੀਤ ਸਿੰਘ ਰੰਧਾਵਾ,ਰਜਿੰਦਰ ਸਿੰਘ ਪ੍ਰਧਾਨ ਘਸੀਟਪੁਰ, ਜਤਿੰਦਰ ਸਿੰਘ ਪ੍ਰਧਾਨ ਦਿਆਲਗੜ੍ਹ, ਕਪਲ ਸ਼ਰਮਾ ਫ਼ਤਹਿਗੜ੍ਹ ਚੂੜੀਆਂ, ਸਵਿੰਦਰ ਸਿੰਘ ਜ਼ਿਲ੍ਹਾ ਜਨਰਲ ਸੈਕਟਰੀ, ਅਰਸ਼ਦੀਪ ਸਿੰਘ ਸਰਕਲ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਤੇਜਾ, ਹਰਪਾਲ ਸਿੰਘ ਰੰਧਾਵਾ, ਵਰਿੰਦਰ ਸਿੰਘ ਪਾਰੋਵਾਲ ਸਕੱਤਰ, ਦਲੇਰ ਸਿੰਘ ਰੱਤੜ ਛੱਤੜ, ਗੁਰਨਾਮ ਸਿੰਘ ਤਲਵੰਡੀ ਭਰਥ, ਕਪਿਲ ਦੇਵ ਸ਼ਰਮਾ, ਮਨਜੀਤ ਸਿੰਘ, ਰਣਜੀਤ ਸਿੰਘ ਵੀਲਾ ਤੇਜਾ, ਹਰਪ੍ਰੀਤ ਸਿੰਘ ਤੇਜਾ, ਬੁੱਧ ਸਿੰਘ ਕਿਲ੍ਹਾ ਦੇਸਾ ਸਿੰਘ, ਰੇਨੂੰ ਮਸੀਹ, ਜਗਦੀਪ ਸਿੰਘ ਸੋਨੂੰ ਰੰਧਾਵਾ, ਰਣਜੋਧ ਸਿੰਘ ਬੋਲੋਵਾਲ, ਹੈਪੀ ਟੱਪਰੀਆਂ, ਰੋਹਿਤ ਬੀਬੜਾ, ਵਿਕਾਸ ਜੌਲੀ, ਗਗਨ ਰੰਧਾਵਾ, ਰਾਣਾ ਪ੍ਰਤਾਪ ਸਿੰਘ, ਸੰਨੀ ਅਲੀਵਾਲ, ਰਾਣਾ ਵੀਲਾ, ਮਨਜੀਤ ਸਿੰਘ ਚੱਠਾ, ਇੰਦਰਜੀਤ ਸਿੰਘ, ਟੀਟਾ ਹਵੇਲੀਆਂ, ਰਾਜ ਕੁਮਾਰ, ਹਰਪਾਲ ਰੰਧਾਵਾ, ਦੀਪ ਕਾਹਲੋਂ, ਸੁੱਖ ਰੰਧਾਵਾ, ਪ੍ਰਦੀਪ ਦਾਲਮ, ਹਰਬੰਸ ਸੰਕਰਪੁਰਾ, ਸਾਬੀ ਰੰਧਾਵਾ, ਭਵਨ ਭੱਟੀ ਆਦਿ ਹਾਜ਼ਰ ਸਨ।