‘ ਆਪ’ ਸਰਕਾਰ ਨੇ ਤੀਰਥ ਯਾਤਰਾ ਸ਼ੁਰੂ ਕਰਵਾ ਕੇ ਸੰਗਤਾਂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ- ਕੋਆਰਡੀਨੇਟਰ ਤਕਦੀਰ ਸਿੰਘ
ਅੱਚਲ ਸਾਹਿਬ, 24 ਅਗਸਤ (ਗੁਰਚਰਨ ਸਿੰਘ)-ਆਮ ਆਦਮੀ ਪਾਰਟੀ ਸਰਕਾਰ ਵਲੋਂ ਸੂਬੇ ’ਚ ਵਿਰਾਸਤ ਸੇਵਾ ਸੰਗਠਨ ਤਹਿਤ ਤੀਰਥ ਯਾਤਰਾ ਸ਼ੁਰੂ ਕਰਵਾ ਕੇ ਸੰਗਤਾਂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਿਰਾਸਤ ਸੇਵਾ ਸੰਗਠਨ ਕੋਆਰਡੀਨੇਟਰ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤਕਦੀਰ ਸਿੰਘ ਢਡਿਆਲਾ ਨਜ਼ਾਰਾ ਨੇ ਕੀਤਾ।
ਅੱਚਲ ਸਾਹਿਬ, 24 ਅਗਸਤ (ਗੁਰਚਰਨ ਸਿੰਘ)-ਆਮ ਆਦਮੀ ਪਾਰਟੀ ਸਰਕਾਰ ਵਲੋਂ ਸੂਬੇ ’ਚ ਵਿਰਾਸਤ ਸੇਵਾ ਸੰਗਠਨ ਤਹਿਤ ਤੀਰਥ ਯਾਤਰਾ ਸ਼ੁਰੂ ਕਰਵਾ ਕੇ ਸੰਗਤਾਂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਿਰਾਸਤ ਸੇਵਾ ਸੰਗਠਨ ਕੋਆਰਡੀਨੇਟਰ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤਕਦੀਰ ਸਿੰਘ ਢਡਿਆਲਾ ਨਜ਼ਾਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਥੇ ਪੰਜਾਬ ਦੀ ਜਨਤਾ ਨੂੰ ਹੋਰ ਬਹੁਤ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ , ਉਥੇ ਧਾਰਮਿਕ ਅਸਥਾਨ ਦੇ ਦਰਸ਼ਨ ਦਿਦਾਰੇ ਕਰਵਾ ਕੇ ਸੰਗਤਾਂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਉਨ੍ਹਾਂ ਕਿਹਾ ਕਿ ਖ਼ਾਸ ਕਰ ਬਜ਼ੁਰਗਾਂ ਵਲੋਂ ਤੀਰਥ ਯਾਤਰਾ ਕਰਕੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਗਵੰਤ ਮਾਨ ਪੰਜਾਬ ਦਾ ਸਰਵਨ ਪੁੱਤਰ ਹੋਣ ਦਾ ਹੱਕਦਾਰ ਹੈ।