25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਐਵਲੋਨ ਸਕੂਲ ਵਿਖੇ ਡਾ: ਸ਼ੰਕਰ ਚੌਧਰੀ ਦਾ ਨਿੱਘਾ ਸਵਾਗਤ ਪ੍ਰੈੱਸ ਅਤੇ ਅਧਿਆਪਕਾਂ ਨਾਲ ਕੀਤੀ ਵਿਸ਼ੇਸ਼ ਮਿਲਣੀ

ਪਠਾਨਕੋਟ, 25 ਅਗਸਤ (ਸੰਧੂ)-ਪੰਜਾਬ ਯੂਨੀਵਰਸਿਟੀ ਦੀ ਸੈਨਟ ਚੋਣ ਸਬੰਧੀ ਚੋਣ ਪ੍ਰਚਾਰ ਲਈ ਪਠਾਨਕੋਟ ਪਹੁੰਚੇ ਮਾਣਯੋਗ ਅਸਿਸਟੈਂਟ ਡਾਇਰੈਕਟਰ ਡਾ: ਸ਼ੰਕਰ ਚੌਧਰੀ ਦਾ ਅੱਜ ਐਵਲੋਨ ਸੀਨੀਅਰ ਸੈਕੰਡਰੀ ਸਕੂਲ ਮਿਸ਼ਨ ਰੋਡ ਪਠਾਨਕੋਟ ਵਿਖੇ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਡਿਪਟੀ ਡੀ.

Ad Position 21
No active advertisement
ਅਜੀਤ ਡੈਸਕ 26-08-2026
ਪਠਾਨਕੋਟ, 25 ਅਗਸਤ (ਸੰਧੂ)-ਪੰਜਾਬ ਯੂਨੀਵਰਸਿਟੀ ਦੀ ਸੈਨਟ ਚੋਣ ਸਬੰਧੀ ਚੋਣ ਪ੍ਰਚਾਰ ਲਈ ਪਠਾਨਕੋਟ ਪਹੁੰਚੇ ਮਾਣਯੋਗ ਅਸਿਸਟੈਂਟ ਡਾਇਰੈਕਟਰ ਡਾ: ਸ਼ੰਕਰ ਚੌਧਰੀ ਦਾ ਅੱਜ ਐਵਲੋਨ ਸੀਨੀਅਰ ਸੈਕੰਡਰੀ ਸਕੂਲ ਮਿਸ਼ਨ ਰੋਡ ਪਠਾਨਕੋਟ ਵਿਖੇ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਡਿਪਟੀ ਡੀ.ਈ.ਓ. (ਐਲੀ:) ਡੀ.ਜੀ. ਸਿੰਘ, ਪ੍ਰਿੰਸੀਪਲ ਬਲਵਿੰਦਰ ਸੈਣੀ, ਕਲੱਸਟਰ ਮੁੱਖ ਅਧਿਆਪਕ ਕਵਿੰਦਰ ਕਵੀ ਕਵਾਤਰਾ, ਡਿਸਟ੍ਰਿਕਟ ਕੋਆਰਡੀਨੇਟਰ ਸੰਜੀਵ ਕੁਮਾਰ, ਲੈਕਚਰਾਰ ਯੂਨੀਅਨ ਪ੍ਰਧਾਨ ਕੌਸ਼ਲ ਕੁਮਾਰ, ਕੰਪਿਊਟਰ ਯੂਨੀਅਨ ਪ੍ਰਧਾਨ ਅਮਨ ਸਿੰਘ, ਪਵਨ ਕੁਮਾਰ ਮਾਸਟਰ ਕੇਡਰ ਯੂਨੀਅਨ ਵਲੋਂ ਤੇ ਹਾਜ਼ਰ ਅਧਿਆਪਕਾਂ ਵਲੋਂ ਡਾ: ਸ਼ੰਕਰ ਚੌਧਰੀ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ । ਡਾ: ਸ਼ੰਕਰ ਚੌਧਰੀ ਨੇ ਇਸ ਮੌਕੇ ਪ੍ਰੈੱਸ ਤੇ ਮੀਡੀਆ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਤੇ ਪੰਜਾਬ ਯੂਨੀਵਰਸਿਟੀ ਦੀ ਸੈਨਟ ਚੋਣ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਯੂਨੀਵਰਸਿਟੀ ਦੇ ਵਿਕਾਸ, ਉੱਚ ਸਿੱਖਿਆ ਦੀ ਗੁਣਵੱਤਾ, ਅਧਿਆਪਕਾਂ ਤੇ ਵਿਦਿਆਰਥੀਆਂ ਦੇ ਹਿੱਤਾਂ ਨਾਲ ਜੁੜੇ ਮੁੱਦਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਇਸ ਦੇ ਨਾਲ ਹੀ ਡਾ: ਸ਼ੰਕਰ ਚੌਧਰੀ ਵਲੋਂ ਅਧਿਆਪਕਾਂ ਨਾਲ ਵੀ ਵਿਸ਼ੇਸ਼ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਅਧਿਆਪਕਾਂ ਨੇ ਸਿੱਖਿਆ ਖੇਤਰ ਨਾਲ ਸਬੰਧਿਤ ਆਪਣੇ ਵਿਚਾਰ, ਸੁਝਾਅ ਤੇ ਉਮੀਦਾਂ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ । ਡਾ: ਚੌਧਰੀ ਨੇ ਅਧਿਆਪਕਾਂ ਨਾਲ ਸਿੱਧਾ ਸੰਵਾਦ ਕਰਦਿਆਂ ਉਨ੍ਹਾਂ ਦੇ ਵਿਚਾਰ ਧਿਆਨ ਨਾਲ ਸੁਣੇ ਤੇ ਸਿੱਖਿਆ ਦੇ ਖੇਤਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਾਰਥਕ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ । ਇਸ ਮੌਕੇ ਡੀ.ਜੀ. ਸਿੰਘ ਨੇ ਕਿਹਾ ਕਿ ਸਿੱਖਿਆ ਖੇਤਰ ਨਾਲ ਜੁੜੇ ਵਿਅਕਤੀਆਂ ਵਿਚਕਾਰ ਨਿਰੰਤਰ ਸੰਵਾਦ ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਸਿੱਖਿਆ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿਚ ਸਹਾਇਕ ਹੁੰਦਾ ਹੈ । ਇਸ ਮੌਕੇ ਹੈੱਡ ਮਾਸਟਰ ਮਹਿੰਦਰ ਸਿੰਘ, ਪਵਨ ਕਾਰਗਵਾਲ, ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ, ਰਮਨ ਕੁਮਾਰ, ਰਵੀ ਕਾਂਤ ਅਤੇ ਅਜੇ ਭੋਗਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਂਝਾ ਫਰੰਟ ਆਮ ਆਦਮੀ ਕਲੀਨਿਕ ਪੰਜਾਬ ਵਲੋਂ ਸਰਕਾਰ ਨੂੰ ਮੰਗਾਂ ਪੂਰੀਆਂ ਕਰਨ ਦੀ ਅਪੀਲ ਅਗਲੀ ਖ਼ਬਰ 27 ਅਗਸਤ ਨੂੰ ਸਮੂਹਿਕ ਛੁੱਟੀ ਕਰਕੇ ਸਰਕਾਰ ਵਿਰੁੱਧ ਰੋਸ ਪ੍ਰਗਟਾਉਣਗੇ ਸਿੱਖਿਆ ਵਿਭਾਗ ਦੇ ਮੁਲਾਜ਼ਮ
Ad Position 24