ਮਾਤਾ ਆਸ਼ਾਪੂਰਨੀ ਦੇ ਪਾਵਨ ਜਾਗਰਨ ਦਾ ਪਹਿਲਾ ਸੱਦਾ ਪੱਤਰ ਮਾਤਾ ਦੇ ਚਰਨਾਂ ਵਿਚ ਅਰਪਿਤ
ਪਠਾਨਕੋਟ, 25 ਅਗਸਤ (ਸੁਮਿਤ)-ਮਾਤਾ ਆਸ਼ਾਪੂਰਨੀ ਦੇ ਪਾਵਨ ਜਾਗਰਣ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਇਸੇ ਤਹਿਤ ਮਾਤਾ ਆਸ਼ਾਪੂਰਨੀ ਮੰਦਿਰ ਕਮੇਟੀ ਵਲੋਂ ਜਾਗਰਣ ਦਾ ਪਹਿਲਾ ਸੱਦਾ ਪੱਤਰ ਸ਼ਰਧਾ ਤੇ ਭਗਤੀ ਭਾਵਨਾ ਨਾਲ ਮਾਤਾ ਜੀ ਦੇ ਚਰਨਾਂ ਵਿਚ ਅਰਪਿਤ ਕੀਤਾ ਗਿਆ ।
ਪਠਾਨਕੋਟ, 25 ਅਗਸਤ (ਸੁਮਿਤ)-ਮਾਤਾ ਆਸ਼ਾਪੂਰਨੀ ਦੇ ਪਾਵਨ ਜਾਗਰਣ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਇਸੇ ਤਹਿਤ ਮਾਤਾ ਆਸ਼ਾਪੂਰਨੀ ਮੰਦਿਰ ਕਮੇਟੀ ਵਲੋਂ ਜਾਗਰਣ ਦਾ ਪਹਿਲਾ ਸੱਦਾ ਪੱਤਰ ਸ਼ਰਧਾ ਤੇ ਭਗਤੀ ਭਾਵਨਾ ਨਾਲ ਮਾਤਾ ਜੀ ਦੇ ਚਰਨਾਂ ਵਿਚ ਅਰਪਿਤ ਕੀਤਾ ਗਿਆ । ਸਹਿਕਾਰ ਭਾਰਤੀ ਪੰਜਾਬ ਦੇ ਉਪ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਠਾਕੁਰ ਵਲੋਂ ਮੰਦਿਰ ਕਮੇਟੀ ਵਲੋਂ ਇਹ ਪਹਿਲਾ ਸੱਦਾ ਪੱਤਰ ਮਾਤਾ ਨੂੰ ਅਰਪਿਤ ਕੀਤਾ ਗਿਆ । ਇਸ ਮੌਕੇ ਸ਼ਰਧਾਲੂਆਂ ਨੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਦਿਆਂ ਜਾਗਰਣ ਦੀ ਸਫਲਤਾ ਅਤੇ ਇਲਾਕੇ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ । ਰਵਿੰਦਰ ਸਿੰਘ ਠਾਕੁਰ ਨੇ ਮੰਦਿਰ ਕਮੇਟੀ ਦੇ ਪ੍ਰਧਾਨ ਵਿਨੋਦ ਮਲਹੋਤਰਾ ਸਮੇਤ ਸਮੂਹ ਸਨਮਾਨਿਤ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰ ਸ਼ਰਧਾਲੂਆਂ ਵਲੋਂ ਜੈ ਮਾਤਾ ਦੀ ਦੇ ਜੈਕਾਰਿਆਂ ਨਾਲ ਮਾਹੌਲ ਭਗਤੀਮਈ ਬਣਾ ਦਿੱਤਾ ਗਿਆ ।