ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵਲੋਂ ਜਾਗਰੂਕਤਾ ਪ੍ਰੋਗਰਾਮ
ਗੁਰਦਾਸਪੁਰ, 26 ਅਗਸਤ (ਚੱਕਰਾਜਾ)-ਪੰਜਾਬ ਏਡਸ ਕੰਟਰੋਲ ਸੁਸਾਇਟੀ ਵਲੋਂ ਦਿਸ਼ਾ ਡੀ. ਏ.
ਗੁਰਦਾਸਪੁਰ, 26 ਅਗਸਤ (ਚੱਕਰਾਜਾ)-ਪੰਜਾਬ ਏਡਸ ਕੰਟਰੋਲ ਸੁਸਾਇਟੀ ਵਲੋਂ ਦਿਸ਼ਾ ਡੀ.ਏ.ਪੀ.ਸੀ.ਯੂ ਦੇ ਨਿਰਦੇਸ਼ਾਂ ਤਹਿਤ ਐਚ.ਆਈ.ਵੀ ਏਡਜ ਜਾਗਰੂਕਤਾ ਲਈ ਗੁਰਦਾਸਪੁਰ ਦੇ ਵੱਖ ਵੱਖ ਪਿੰਡਾਂ ਅੰਦਰ ਐਚ.ਆਈ.ਵੀ ਤੇ ਏਡਜ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਜਿਸ ਤਹਿਤ ਜੇ.ਕੇ.ਐਸ.ਪੀ.ਵਾਏ.ਐਮ ਟੀ.ਆਈ ਗੁਰਦਾਸਪੁਰ, ਆਈ.ਸੀ.ਟੀ.ਸੀ, ਐਸ.ਐਸ.ਕੇ ਅਤੇ ਸੀ.ਐਸ.ਸੀ ਦੀਆਂ ਟੀਮਾਂ ਵਲੋਂ ਪਿੰਡ ਹਰਦੋ ਬਥਵਾਲਾ, ਬਥਵਾਲਾ ਭੱਟਾ ਕਾਲੋਨੀ ਵਿਖੇ ਨੁੱਕੜ ਨਾਟਕਾਂ ਰਾਹੀਂ ਜਾਗਰੂਕ ਕੀਤਾ ਗਿਆ, ਉਥੇ ਹੀ ਐਚ.ਆਈ.ਵੀ ਟੈਸਟਿੰਗ ਬਾਰੇ ਦੱਸਿਆ। ਇਸ ਤੋਂ ਇਲਾਵਾ ਟੀਮ ਵਲੋਂ ਸ਼ਿਵਾਲਿਕ ਡਿਗਰੀ ਕਾਲਜ ਵਿਖੇ ਵੀ ਨੌਜਵਾਨਾਂ ਨੂੰ ਐਚ.ਆਈ.ਵੀ, ਏਡਜ ਬਾਰੇ ਜਾਗਰੂਕ ਕਰਦਿਆਂ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜੇ.ਕੇ.ਐਸ.ਪੀ.ਵਾਏ.ਐਮ ਦੇ ਪ੍ਰੋਜੈਕਟ ਮੈਨੇਜਰ ਰਜਨੀ ਬਾਲਾ, ਪਰਮਜੀਤ ਕੌਰ, ਮਨਪ੍ਰੀਤ ਸਿੰਘ, ਰਿਤੂ ਬਾਲਾ, ਮਨਦੀਪ ਕੌਰ, ਨਿਸ਼ਾਨ ਸਿੰਘ, ਸਤਨਾਮ ਸਿੰਘ ਅਤੇ ਲੈਬ ਟੈਕ ਅਮਨਦੀਪ ਕੌਰ ਦਾ ਇਸ ਪ੍ਰੋਗਰਾਮ ਲਈ ਸ਼ਿਵਾਲਿਕ ਕਾਲਜ ਦੇ ਪ੍ਰਿੰਸੀਪਲ ਸਰਬਜੀਤ ਕੌਰ ਵਲੋਂ ਧੰਨਵਾਦ ਕੀਤਾ ਗਿਆ।