ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਤੀਜ ਦਾ ਤਿਉਹਾਰ ਮਨਾਇਆ
ਦੀਨਾਨਗਰ, 26 ਅਗਸਤ (ਸੋਢੀ/ਸ਼ਰਮਾ/ਘੁੰਮਣ)- ਅੱਜ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਵਿਸ਼ਾਲ ਤੀਜ ਮੇਲਾ ਕਰਵਾਇਆ ਗਿਆ। ਇਹ ਪ੍ਰੋਗਰਾਮ ਪ੍ਰਿੰਸੀਪਲ ਡਾ: ਸਰਲਾ ਨਿਰੰਕਾਰੀ, ਸਕੱਤਰ ਧਰਮ ਇੰਦੂ ਗੁਪਤਾ, ਸਹਿ-ਪ੍ਰਿੰਸੀਪਲ ਪ੍ਰੋ.
ਦੀਨਾਨਗਰ, 26 ਅਗਸਤ (ਸੋਢੀ/ਸ਼ਰਮਾ/ਘੁੰਮਣ)- ਅੱਜ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਵਿਸ਼ਾਲ ਤੀਜ ਮੇਲਾ ਕਰਵਾਇਆ ਗਿਆ। ਇਹ ਪ੍ਰੋਗਰਾਮ ਪ੍ਰਿੰਸੀਪਲ ਡਾ: ਸਰਲਾ ਨਿਰੰਕਾਰੀ, ਸਕੱਤਰ ਧਰਮ ਇੰਦੂ ਗੁਪਤਾ, ਸਹਿ-ਪ੍ਰਿੰਸੀਪਲ ਪ੍ਰੋ. ਸੁਨੀਤਾ ਵਰਮਾ, ਯੁਵਾ ਭਲਾਈ ਵਿਭਾਗ ਦੇ ਡੀਨ ਡਾ: ਦੀਪਕ ਜੋਤੀ, ਕੋਆਰਡੀਨੇਟਰ ਪ੍ਰੋ. ਜੋਤੀ ਸੈਣੀ, ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਜਗਦੀਸ਼ ਕੌਰ ਅਤੇ ਲਾਇਬ੍ਰੇਰੀਅਨ ਮੈਡਮ ਹਰਦੀਪ ਕੌਰ ਦੀ ਸਾਂਝੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦੇ ਆਰੰਭ ਵਿਚ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਡਾ: ਸਰਲਾ ਨਿਰੰਕਾਰੀ ਨੇ ਕਿਹਾ ਕਿ ਅੱਜ ਦਾ ਦਿਨ ਸਾਡੇ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਯਾਦ ਕਰਨ ਦਾ ਦਿਨ ਹੈ, ਸਾਨੂੰ ਆਪਣੇ ਇਤਿਹਾਸ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਸਮਾਗਮ ਦੌਰਾਨ ਭਾਰਤੀ ਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਕਈ ਸਟਾਲ ਲਗਾਏ ਗਏ ਸਨ। ਸਮਾਗਮ ਵਿਚ ਸਹਾਇਕ ਕਮਿਸ਼ਨਰ (ਏ.ਸੀ.ਯੂ.ਟੀ.) ਅਤੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਅਧਿਕਾਰੀ (ਡੀ.ਜੀ.ਆਰ.ਓ.), ਜ਼ਿਲ੍ਹਾ ਗੁਰਦਾਸਪੁਰ ਆਦਿਬਾ ਅਨਮ ਆਈ.ਏ.ਐਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦੋਂ ਕਿ ਪ੍ਰਸਿੱਧ ਪੰਜਾਬੀ ਕਲਾਕਾਰ ਜੋੜੀ ਪ੍ਰਿਆ ਪ੍ਰੀਤ ਸਿੰਘ ਤੋਂ ਇਲਾਵਾ ਨਮਿਤਾ ਗੁਪਤਾ, ਸ਼੍ਰੀਮਤੀ ਨਿਰਮਲ ਪਾਂਧੀ, ਡਾ: ਕੁਲਵਿੰਦਰ ਕੌਰ ਛੀਨਾ, ਸੁਨੀਤਾ ਓਹਰੀ, ਪ੍ਰਵੀਨ ਬਾਬਾ, ਮਮਤਾ ਬਾਬਾ ਅਤੇ ਡਾ: ਤ੍ਰਿਖਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਪੰਜਾਬੀ ਮੁਟਿਆਰ ਮੁਕਾਬਲਾ ਸੀ, ਜਿੱਥੇ ਵਿਦਿਆਰਥੀਆਂ ਨੇ ਰੈਂਪਵਾਕ ਕੀਤਾ ਅਤੇ ਪੰਜਾਬੀ ਪਹਿਰਾਵੇ ਵਿਚ ਆਪਣਾ ਸੁਹਜ ਦਿਖਾਇਆ। ਤੀਜ ਕਵੀਨ ਮੁਕਾਬਲੇ ਦੇ ਤੀਜੇ ਅਤੇ ਆਖਰੀ ਦੌਰ ਨੇ ਸਾਰਿਆਂ ਨੂੰ ਮੋਹਿਤ ਕਰ ਦਿੱਤਾ। ਮੁਕਾਬਲਿਆਂ ਦੇ ਅਧਾਰ ’ਤੇ ਪੂਜਾ ਸ਼ਰਮਾ ਨੂੰ ਤੀਆਂ ਦੀ ਰਾਣੀ, ਲਵਲੀਨ ਨੂੰ ਸੁਨੱਖੀ ਮੁਟਿਆਰ ਅਤੇ ਡੌਲੀ ਨੂੰ ਗਿੱਧਿਆਂ ਦੀ ਰਾਣੀ ਦਾ ਖਿਤਾਬਤ ਦੇ ਕੇ ਸਨਮਾਨਿਤ ਕੀਤਾ ਗਿਆ। ਜੱਜਾਂ ਦੀ ਭੂਮੀਕਾ ਡਾ: ਕੁਲਵਿੰਦਰ ਕੌਰ ਛੀਨਾ, ਰਮਾ ਸ਼ਰਮਾ ਅਤੇ ਨੀਸ਼ੂ ਨੇ ਨਿਭਾਈ। ਇਸ ਮੌਕੇ ਪ੍ਰਿੰਸੀਪਲ ਰਾਜਵਿੰਦਰ ਕੌਰ, ਮੋਨੀਤਾ, ਰੀਨਾ ਗੁਪਤਾ, ਡਾ: ਪੱਲਵੀ ਮਹਾਜਨ, ਰੇਣੂ, ਮੀਨਾਕਸ਼ੀ ਅਤੇ ਵੀਨੂ, ਹਾਜ਼ਰ ਸਨ। ਸਮਾਗਮ ਦੀ ਕਾਮਯਾਬੀ ਵਿਚ ਪ੍ਰੋ. ਰਣਦੀਪ ਧੂਤ, ਪ੍ਰੋ. ਸੰਗੀਤਾ, ਡਾ: ਸੋਨਮ ਗੁਪਤਾ, ਡਾ: ਪਰਵੀਨ ਸੈਣੀ, ਰੁਕਮਣੀ, ਸਤਿੰਦਰ ਕੌਰ ਅਤੇ ਡਾ: ਪੂਜਾ ਨੇ ਵਿਸ਼ੇਸ਼ ਯੋਗਦਾਨ ਦਿੱਤਾ।