28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਐਸ.ਆਈ.ਆਰ ਦੌਰਾਨ 2003 ਦੀ ਲਿਸਟ ’ਚ ਹੋਈਆਂ ਗਲਤੀਆਂ ਦੀ ਸੋਧ ਪਿੰਡ ਪੱਧਰ ’ਤੇ ਕਰਨ ਦੀ ਮੰਗ

ਗੁਰਦਾਸਪੁਰ, 27 ਅਗਸਤ (ਅਸ਼ੋਕ ਸ਼ਰਮਾ)-ਪਿਛਲੇ ਦਿਨੀਂ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਐਸ. ਆਈ.

Ad Position 21
No active advertisement
ਅਜੀਤ ਡੈਸਕ 28-08-2026
ਗੁਰਦਾਸਪੁਰ, 27 ਅਗਸਤ (ਅਸ਼ੋਕ ਸ਼ਰਮਾ)-ਪਿਛਲੇ ਦਿਨੀਂ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਐਸ.ਆਈ.ਆਰ ਤਹਿਤ ਵੋਟਾਂ ਦੀ ਸੁਧਾਈ ਕੀਤਾ ਜਾ ਰਹੀ ਸੀ। ਪਰ ਇਹ ਡਾਟਾ 2003 ਦੀ ਲਿਸਟ ਮੁਤਾਬਿਕ ਕੀਤਾ ਜਾ ਰਿਹਾ ਸੀ। ਬਹੁਤ ਸਾਰੇ ਲੋਕਾਂ ਦੀ ਮੈਪਿੰਗ ਹੀ ਨਹੀਂ ਹੋਈ, ਕੁਝ ਲੋਕਾਂ ਦੇ ਐਸ.ਆਈ.ਆਰ ਤਹਿਤ ਪਿਤਾ ਦਾ ਨਾਮ ਜਾਂ ਹੋਰ ਗਲਤੀਆਂ ਹਨ। ਜਦੋਂ ਕਿ ਹੁਣ ਤੱਕ ਬਾਕੀ ਸਾਰਾ ਡਾਟਾ ਠੀਕ ਹੈ। ਪਰ ਐਸ.ਆਈ.ਆਰ ਦੇ ਫਾਰਮ ਭਰਨ ਆਏ ਬੀ.ਐਲ.ਓ ਵਲੋਂ ਜਿਨ੍ਹਾਂ ਲੋਕਾਂ ਦੇ ਨਾਂਅ ਜਾਂ ਪਿਤਾ ਦੇ ਨਾਮ ਦੀ ਗਲਤੀ ਹੈ, ਉਨ੍ਹਾਂ ਨੂੰ ਨੋਟਿਸ ਦਿੱਤੇ ਜਾ ਰਹੇ ਹਨ ਕਿ ਉਹ 9 ਸਤੰਬਰ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫਤਰ ਆਪਣੇ 4 ਪਰੂਫ ਲੈ ਕੇ ਸਵੇਰੇ 9 ਵਜੋ ਤੋਂ ਦੁਪਹਿਰ 2 ਵਜੇ ਤੱਕ ਪਹੁੰਚਣ ਤਾਂ ਜੋ ਐਸ.ਆਈ.ਆਰ ਤਹਿਤ ਹੋਈਆਂ ਗਲਤੀਆਂ ਵਿਚ ਸੋਧ ਕੀਤਾ ਜਾਵੇ। ਪਰ ਇਸ ਸਮੇਂ ਜਿਨ੍ਹਾਂ ਦੀ ਮੈਪਿੰਗ ਨਹੀਂ ਹੋਈ ਜਾਂ ਜਿਨ੍ਹਾਂ ਦੀ ਐਸ.ਆਈ.ਆਰ ਤਹਿਤ ਗਲਤੀਆਂ ਹੋਈਆਂ ਹਨ, ਉਨ੍ਹਾਂ ਨੇ ਆਪਣੇ ਨਾਂਅ ਗੁਪਤ ਰੱਖਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਬਹੁਤ ਸਾਰੇ ਬਜੁਰਗ ਹਨ ਜੋ ਅਤਿ ਦੀ ਗਰਮੀ ਵਿਚ ਗੁਰਦਾਸਪੁਰ ਨਹੀਂ ਪਹੁੰਚ ਸਕਦੇ, ਇਸ ਲਈ ਕਿਸੇ ਅਧਿਕਾਰੀ ਦੀ ਡਿਊਟੀ ਪਿੰਡ ਦੇ ਬੂਥ ਪੱਧਰ ’ਤੇ ਲਗਾ ਕੇ ਸੋਧ ਕਰਵਾਈ ਜਾਵੇ ਤਾਂ ਜੋ ਬਜੁਰਗਾਂ ਨੂੰ ਗੁਰਦਾਸਪੁਰ ਵਿਖੇ ਨਾ ਪਹੁੰਚਣਾ ਪਵੇ।
Ad Position 22
No active advertisement
ਪਿਛਲੀ ਖ਼ਬਰ ਆਰ.ਐਮ.ਪੀ. ਡਾਕਟਰਾਂ ਦੀ ਮਹੀਨਾਵਾਰ ਮੀਟਿੰਗ ਕੱਲ੍ਹ ਬਟਾਲਾ, 27 ਅਗਸਤ (ਸਤਿੰਦਰ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸ਼ੋਸਿਏਸ਼ਨ... ਅਗਲੀ ਖ਼ਬਰ ਮੁਲਾਜ਼ਮਾਂ ਦੀ ਮੁਕੰਮਲ ਹੜਤਾਲ, ਡੀ.ਏ.ਦੀਆਂ ਬਕਾਇਆ ਕਿਸ਼ਤਾਂ ਨੂੰ ਲੈ ਕੇ ਸਰਕਾਰੀ ਦਫ਼ਤਰ ਠੱਪ
Ad Position 24