ਗੁਰਦੁਆਰਾ ਨਾਗੀਆਣਾ ਸਾਹਿਬ ਵਿਖੇ ਸਾਲਾਨਾ ਧਾਰਮਿਕ ਸਮਾਗਮ 8, 9 ਨੂੰ - ਬਾਬਾ ਕਵਲਜੀਤ ਸਿੰਘ
ਅੱਚਲ ਸਾਹਿਬ, 2 ਸਤੰਬਰ (ਗੁਰਚਰਨ ਸਿੰਘ)-ਸੰਤ ਬਾਬਾ ਚੁੱਗਤ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ 53ਵਾਂ ਗੁਰਮਤਿ ਸਮਾਗਮ ਅਤੇ ਬਾਬਾ ਜੋਗਿੰਦਰ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਮਹਾਨ ਦੋ ਰੋਜ਼ਾ ਗੁਰਮਤਿ ਸਮਾਗਮ ਗੁਰਦੁਆਰਾ ਨਾਗੀਆਣਾ ਸਾਹਿਬ ਪਿੰਡ ਉਦੋਕੇ ਵਿਖੇ 8/9 ਸਤੰਬਰ ਨੂੰ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆ ਮੁੱਖ ਪ੍ਰਬੰਧਕ ਬਾਬਾ ਕਵਲਜੀਤ ਸਿੰਘ ਜੀ ਨਾਗੀਆਣਾ ਸਾਹਿਬ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਪਰੰਤ 8 ਅਤੇ 9 ਸਤੰਬਰ ਨੂੰ ਖੁੱਲ੍ਹੇ ਪੰਡਾਲਾਂ ਵਿਚ ਮਹਾਨ ਗੁਰਮਤਿ ਸਮਾਗਮ ਸਜਾਏ ਜਾਣਗੇ ਜਿਸ ਵਿੱਚ ਪੰਥ ਦੇ ਪ੍ਰਸਿੱਧ, ਰਾਗੀ ਢਾਡੀ , ਕਵੀਸ਼ਰ ਤੇ ਕਥਾਵਾਚਕ ਜਥੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ।
ਮ
ਮੁੱਖ ਪ੍ਰਬੰਧਕ ਬਾਬਾ ਕਵਲਜੀਤ ਸਿੰਘ ਜੀ ਨਾਗੀਆਣਾ ਸਾਹਿਬ।
03-09-2026
ਅੱਚਲ ਸਾਹਿਬ, 2 ਸਤੰਬਰ (ਗੁਰਚਰਨ ਸਿੰਘ)-ਸੰਤ ਬਾਬਾ ਚੁੱਗਤ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ 53ਵਾਂ ਗੁਰਮਤਿ ਸਮਾਗਮ ਅਤੇ ਬਾਬਾ ਜੋਗਿੰਦਰ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਮਹਾਨ ਦੋ ਰੋਜ਼ਾ ਗੁਰਮਤਿ ਸਮਾਗਮ ਗੁਰਦੁਆਰਾ ਨਾਗੀਆਣਾ ਸਾਹਿਬ ਪਿੰਡ ਉਦੋਕੇ ਵਿਖੇ 8/9 ਸਤੰਬਰ ਨੂੰ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆ ਮੁੱਖ ਪ੍ਰਬੰਧਕ ਬਾਬਾ ਕਵਲਜੀਤ ਸਿੰਘ ਜੀ ਨਾਗੀਆਣਾ ਸਾਹਿਬ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਪਰੰਤ 8 ਅਤੇ 9 ਸਤੰਬਰ ਨੂੰ ਖੁੱਲ੍ਹੇ ਪੰਡਾਲਾਂ ਵਿਚ ਮਹਾਨ ਗੁਰਮਤਿ ਸਮਾਗਮ ਸਜਾਏ ਜਾਣਗੇ ਜਿਸ ਵਿੱਚ ਪੰਥ ਦੇ ਪ੍ਰਸਿੱਧ, ਰਾਗੀ ਢਾਡੀ , ਕਵੀਸ਼ਰ ਤੇ ਕਥਾਵਾਚਕ ਜਥੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ 9 ਸਤੰਬਰ ਦਿਨ ਬੁੱਧਵਾਰ 4 ਵਜੇ ਸ਼ਾਮ ਨੂੰ ਮਾਤਾ ਸੁਲੱਖਣੀ ਕਬੱਡੀ ਕਲੱਬ ਬਟਾਲਾ ਅਤੇ ਐਮ.ਡੀ. ਲਾਈਨਜ਼ ਕਬੱਡੀ ਕਲੱਬ ਦੀਆਂ ਟੀਮਾਂ ਵਿਚਕਾਰ ਕਬੱਡੀ ਦਾ ਮੈਚ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਬੱਚਿਆਂ ਦੀਆਂ ਟੀਮਾਂ ਦੇ ਵੀ ਸ਼ੋਅ ਮੈਚ ਕਰਵਾਏ ਜਾਣਗੇ।