02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਹੈਲਪ ਗਰੁੱਪਾਂ ਨੂੰ ਵਿਆਜ ਮੁਕਤ 5 ਈ-ਰਿਕਸ਼ੇ ਸੌਂਪੇ-ਮੰਤਰੀ ਕਟਾਰੂਚੱਕ

ਪਠਾਨਕੋਟ, 2 ਸਤੰਬਰ (ਵਿਨੋਦ)-ਪੰਜਾਬ ਰਾਜ ਆਜੀਵਿਕਾ ਮਿਸ਼ਨ ਤਹਿਤ ਸੈਲਫ ਹੈਲਪ ਗਰੁੱਪਾਂ ਨੂੰ ਆਤਮ-ਨਿਰਭਰ ਬਣਾਉਣ ਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪਠਾਨਕੋਟ ’ਚ ਵਿਆਜ਼ ਮੁਕਤ ਈ-ਰਿਕਸ਼ੇ (ਈ-ਕਾਰਟ) ਮੁਹੱਈਆ ਕਰਵਾਏ ਜਾ ਰਹੇ ਹਨ । ਇਸੇ ਲੜੀ ਤਹਿਤ ਏ.

Ad Position 21
repet_subhas-goyals [Copy P29]
ਈ-ਰਿਕਸ਼ੇ ਵੰਡਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ । ਤਸਵੀਰ: ਵਿਨੋਦ 03-09-2026
ਪਠਾਨਕੋਟ, 2 ਸਤੰਬਰ (ਵਿਨੋਦ)-ਪੰਜਾਬ ਰਾਜ ਆਜੀਵਿਕਾ ਮਿਸ਼ਨ ਤਹਿਤ ਸੈਲਫ ਹੈਲਪ ਗਰੁੱਪਾਂ ਨੂੰ ਆਤਮ-ਨਿਰਭਰ ਬਣਾਉਣ ਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪਠਾਨਕੋਟ ’ਚ ਵਿਆਜ਼ ਮੁਕਤ ਈ-ਰਿਕਸ਼ੇ (ਈ-ਕਾਰਟ) ਮੁਹੱਈਆ ਕਰਵਾਏ ਜਾ ਰਹੇ ਹਨ । ਇਸੇ ਲੜੀ ਤਹਿਤ ਏ.ਡੀ.ਸੀ. (ਡੀ) ਦਫ਼ਤਰ ਪਠਾਨਕੋਟ ਵਿਖੇ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਨੂੰ ਈ-ਰਿਕਸ਼ਿਆਂ ਦੀਆਂ ਚਾਬੀਆਂ ਸੌਂਪੀਆਂ । ਇਸ ਮੌਕੇ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਨਰੋਟ ਜੈਮਲ ਸਿੰਘ, ਘਰੋਟਾ, ਸੁਜਾਨਪੁਰ, ਧਾਰ ਤੇ ਬਮਿਆਲ ਨਾਲ ਸਬੰਧਿਤ ਸੈਲਫ ਹੈਲਪ ਗਰੁੱਪਾਂ ਨੂੰ ਕੁੱਲ 5 ਈ-ਰਿਕਸ਼ੇ ਦਿੱਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਲਾਭਪਾਤਰੀਆਂ ਨੂੰ 10 ਈ-ਕਾਰਟ ਰਿਕਸ਼ੇ ਵੰਡੇ ਜਾ ਚੁੱਕੇ ਹਨ । ਉਨ੍ਹਾਂ ਦੱਸਿਆ ਕਿ ਹਰੇਕ ਈ-ਰਿਕਸ਼ੇ ਦੀ ਕੀਮਤ ਕਰੀਬ 1 ਲੱਖ 62 ਹਜ਼ਾਰ ਰੁਪਏ ਹੈ । ਇਸ ਯੋਜਨਾ ਦੀ ਵਿਸ਼ੇਸ਼ਤਾ ਇਹ ਹੈ ਕਿ ਲਾਭਪਾਤਰੀਆਂ ਨੂੰ ਇਹ ਸਹੂਲਤ ਵਿਆਜ਼ ਮੁਕਤ ਆਧਾਰ ’ਤੇ ਦਿੱਤੀ ਜਾ ਰਹੀ ਹੈ । ਸਕੀਮ ਤਹਿਤ ਲਾਭਪਾਤਰੀਆਂ ਨੂੰ ਪਹਿਲੇ ਦੋ ਸਾਲ ਤੱਕ ਕਿਸੇ ਵੀ ਤਰ੍ਹਾਂ ਦੀ ਕਿਸ਼ਤ ਅਦਾ ਨਹੀਂ ਕਰਨੀ ਪਵੇਗੀ । ਦੋ ਸਾਲ ਪੂਰੇ ਹੋਣ ਤੋਂ ਬਾਅਦ ਕਿਸ਼ਤਾਂ ਦੀ ਅਦਾਇਗੀ ਸ਼ੁਰੂ ਹੋਵੇਗੀ ਤੇ ਇਨ੍ਹਾਂ ਕਿਸ਼ਤਾਂ ’ਤੇ ਕਿਸੇ ਵੀ ਤਰ੍ਹਾਂ ਦਾ ਵਿਆਜ਼ ਨਹੀਂ ਲੱਗੇਗਾ । ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਉਪਰਾਲੇ ਨਾਲ ਸੈਲਫ ਹੈਲਪ ਗਰੁੱਪਾਂ ਨਾਲ ਜੁੜੀਆਂ ਮਹਿਲਾਵਾਂ ਅਤੇ ਹੋਰ ਲਾਭਪਾਤਰੀਆਂ ਨੂੰ ਆਪਣਾ ਕੰਮ ਸ਼ੁਰੂ ਕਰਨ ਤੇ ਆਮਦਨ ਪੈਦਾ ਕਰਨ ਲਈ ਵੱਡਾ ਸਹਾਰਾ ਮਿਲੇਗਾ। ਇਨ੍ਹਾਂ ਈ-ਰਿਕਸ਼ਿਆਂ ਦੀ ਵਰਤੋਂ ਮੁੱਖ ਤੌਰ ’ਤੇ ਵੇਰਕਾ ਦੇ ਉਤਪਾਦਾਂ ਦੀ ਵਿੱਕਰੀ ਲਈ ਕੀਤੀ ਜਾਵੇਗੀ । ਈ-ਕਾਰਟ ਰਾਹੀਂ ਆਈਸਕ੍ਰੀਮ, ਖੀਰ, ਲੱਸੀ, ਦੁੱਧ ਅਤੇ ਹੋਰ ਖਾਣ-ਪੀਣ ਵਾਲੇ ਉਤਪਾਦ ਲੋਕਾਂ ਤੱਕ ਪਹੁੰਚਾਏ ਜਾਣਗੇ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਰਸ਼ਦੀਪ ਸਿੰਘ ਅਤੇ ਵਿਕਾਸ, ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਸਾਹਿਬ ਸਿੰਘ ਸਾਬਾ, ਭੁਪਿੰਦਰ ਸਿੰਘ ਮੁੰਨਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਵਾਰਡ ਨੰਬਰ-45 ਤੋਂ ਕੌਂਸਲਰ ਹਰੀਸ਼ ਕੁਮਾਰ ਗੋਰਖਾ ਤੋਂ ਇਲਾਵਾ ਪੰਜਾਬ ਰਾਜ ਆਜੀਵਿਕਾ ਮਿਸ਼ਨ ਦਾ ਸਮੁੱਚਾ ਸਟਾਫ਼ ਤੇ ਸੈਲਫ ਹੈਲਪ ਗਰੁੱਪਾਂ ਨਾਲ ਸਬੰਧਿਤ ਮੈਂਬਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਰਾਹੁਲ ਮੀਣਾ ਨੂੰ ਜਨਰਲ ਮੈਨੇਜਰ ਸੇਫਟੀ ਐਵਾਰਡ ਮਿਲਿਆ ਅਗਲੀ ਖ਼ਬਰ ਬਾਲ ਸੁਰੱਖਿਆ ਵਿਭਾਗ ਦੀ ਰੇਡ, 7 ਬੱਚੇ ਭੀਖ ਮੰਗਦੇ ਫੜੇ
Ad Position 24