02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪਿੰਡ ਲੰਜੇਰਾ ਦੇ ਸੰਪਰਕ ਮਾਰਗ ਦੀ ਹਾਲਤ ਹੋਈ ਖਸਤਾ

ਧਾਰਕਲਾਂ, 2 ਸਤੰਬਰ (ਨਰੇਸ਼ ਪਠਾਨੀਆ)-ਤਹਿਸੀਲ ਧਾਰਕਲਾਂ ਅਧੀਨ ਪੈਂਦੀ ਗ੍ਰਾਮ ਪੰਚਾਇਤ ਲੰਜੇਰਾ ਨੂੰ ਜਾਣ ਵਾਲਾ ਸੰਪਰਕ ਮਾਰਗ ਬਹੁਤ ਹੀ ਖਸਤਾ ਹਾਲਤ ’ਚ ਪਹੁੰਚ ਚੁੱਕਾ ਹੈ। ਖਸਤਾ ਹਾਲਤ ਸੜਕ ਨੂੰ ਲੈ ਕੇ ਸਥਾਨਕ ਨਿਵਾਸੀਆਂ ਮੈਂਬਰ ਪੰਚਾਇਤ ਸੁਮੇਲਦੀਨ, ਸਾਬਕਾ ਸਰਪੰਚ ਲੰਜੇਰਾ ਵਿਜੇ ਧੀਮਾਨ, ਕਮਲਜੀਤ ਸਿੰਘ ਬਲੌਰੀਆ, ਫਰੀਦ ਦੀਨ, ਕਮਰਦੀਨ, ਨਾਗਰ ਸਿੰਘ ਬਲੌਰੀਆ ਤੇ ਬਿਕਰਮ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਮੰਡੀ ਬੋਰਡ ਅਧੀਨ ਆਉਂਦੀ ਇਸ ਸੜਕ ਦੀ ਕੋਈ ਸਾਰ ਨਹੀਂ ਲਈ ਗਈ ।

Ad Position 21
repet_subhas-goyals [Copy P29]
ਗ੍ਰਾਮ ਪੰਚਾਇਤ ਲੰਜੇਰਾ ਦੀ ਖਸਤਾ ਹਾਲਤ ਸੜਕ ਦਾ ਦ੍ਰਿਸ਼ । ਤਸਵੀਰ: ਪਠਾਨੀਆ 03-09-2026
ਧਾਰਕਲਾਂ, 2 ਸਤੰਬਰ (ਨਰੇਸ਼ ਪਠਾਨੀਆ)-ਤਹਿਸੀਲ ਧਾਰਕਲਾਂ ਅਧੀਨ ਪੈਂਦੀ ਗ੍ਰਾਮ ਪੰਚਾਇਤ ਲੰਜੇਰਾ ਨੂੰ ਜਾਣ ਵਾਲਾ ਸੰਪਰਕ ਮਾਰਗ ਬਹੁਤ ਹੀ ਖਸਤਾ ਹਾਲਤ ’ਚ ਪਹੁੰਚ ਚੁੱਕਾ ਹੈ। ਖਸਤਾ ਹਾਲਤ ਸੜਕ ਨੂੰ ਲੈ ਕੇ ਸਥਾਨਕ ਨਿਵਾਸੀਆਂ ਮੈਂਬਰ ਪੰਚਾਇਤ ਸੁਮੇਲਦੀਨ, ਸਾਬਕਾ ਸਰਪੰਚ ਲੰਜੇਰਾ ਵਿਜੇ ਧੀਮਾਨ, ਕਮਲਜੀਤ ਸਿੰਘ ਬਲੌਰੀਆ, ਫਰੀਦ ਦੀਨ, ਕਮਰਦੀਨ, ਨਾਗਰ ਸਿੰਘ ਬਲੌਰੀਆ ਤੇ ਬਿਕਰਮ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਮੰਡੀ ਬੋਰਡ ਅਧੀਨ ਆਉਂਦੀ ਇਸ ਸੜਕ ਦੀ ਕੋਈ ਸਾਰ ਨਹੀਂ ਲਈ ਗਈ । ਜਿਸ ਕਾਰਨ ਸੜਕ ’ਤੇ ਪਈ ਲੁੱਕ, ਰੋੜੀ ਵੀ ਉੱਖੜ ਚੁੱਕੀ ਹੈ ਤੇ ਸੜਕ ’ਤੇ ਜਗ੍ਹਾ-ਜਗ੍ਹਾ ਵੱਡੇ-ਵੱਡੇ ਟੋਏ ਪੈ ਚੁੱਕੇ ਹਨ । ਜਿਸ ਕਰਕੇ ਵਾਹਨਾਂ ਦੀ ਆਵਾਜਾਈ ਬਹੁਤ ਹੀ ਮੁਸ਼ਕਿਲ ਹੋ ਗਈ ਹੈ । ਬਰਸਾਤ ਦੌਰਾਨ ਟੋਇਆਂ ’ਚ ਪਾਣੀ ਭਰ ਜਾਂਦਾ ਹੈ ਤੇ ਵਾਹਨ ਚਾਲਕਾਂ ਨੂੰ ਟੋਇਆਂ ਦੀ ਡੂੰਘਾਈ ਦਾ ਪਤਾ ਨਹੀਂ ਚੱਲ ਪਾਉਂਦਾ ਤੇ ਵੱਡੇ-ਵੱਡੇ ਟੋਇਆਂ ’ਚ ਵਾਹਨ ਡਿੱਗ ਕੇ ਨੁਕਸਾਨੇ ਜਾਂਦੇ ਹਨ ਤੇ ਰਾਹਗੀਰ ਜ਼ਖਮੀ ਹੋ ਜਾਂਦੇ ਹਨ । ਸਥਾਨਕ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਦੋਸ਼ ਲਗਾਏ ਹਨ ਕਿ ਸਰਕਾਰ ਧਾਰ ਬਲਾਕ ਦੇ ਪਿੰਡਾਂ ਦੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਖਸਤਾ ਹਾਲਤ ਸੜਕ ਦੀ ਜਲਦ ਮੁਰੰਮਤ ਕਰਵਾਈ ਜਾਵੇ, ਨਹੀਂ ਤਾਂ ਉਹ ਵੱਡੇ ਪੱਧਰ ’ਤੇ ਮੁੱਖ ਸੜਕ ’ਤੇ ਚੱਕਾ ਜਾਮ ਕਰਕੇ ਵਿਰੋਧ ਪ੍ਰਦਰਸ਼ਨ ਕਰਨ ਨੂੰ ਮਜ਼ਬੂਰ ਹੋਣਗੇ ।
Ad Position 22
No active advertisement
ਪਿਛਲੀ ਖ਼ਬਰ 15 ਸਤੰਬਰ ਤੱਕ ਭੇਜੀਆਂ ਜਾ ਸਕਦੀਆਂ ਹਨ ਮੁਕਾਬਲਿਆਂ ਲਈ ਐਂਟਰੀਆਂ-ਡਾ: ਰਾਜੇਸ਼ ਕੁਮਾਰ ਅਗਲੀ ਖ਼ਬਰ ਰਾਹੁਲ ਮੀਣਾ ਨੂੰ ਜਨਰਲ ਮੈਨੇਜਰ ਸੇਫਟੀ ਐਵਾਰਡ ਮਿਲਿਆ
Ad Position 24