ਪਿੰਡ ਸਰਸਪੁਰ ਵਿਖੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਕਿਸਾਨ ਦਾ ਡੁੱਬਿਆ ਇੰਜਣ
ਤਿੱਬੜ, 3 ਸਤੰਬਰ (ਸੋਹਨ ਮਲਿਕ)-ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਪਿੰਡ ਸਰਸਪੁਰ ਵਿਖੇ ਖੇਤਾਂ ਤੇ ਘਰਾਂ ’ਚ ਪਾਣੀ ਭਰ ਗਿਆ ਹੈ, ਉਥੇ ਹੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਇਕ ਕਿਸਾਨ ਦਾ ਇੰਜਣ ਪਾਣੀ ’ਚ ਡੁੱਬ ਗਿਆ। ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਸਰਸਪੁਰ ਨੇ ਦੱਸਿਆ ਕਿ ਵਿਕਾਸ ਦੇ ਦਾਅਵਿਆਂ ਨੂੰ ਪਿੰਡ ਦੀਆਂ ਪੰਚਾਇਤਾਂ ਨੇ ਅਕਸਰ ਕਾਗਜ਼ਾਂ ਤੱਕ ਹੀ ਸੀਮਤ ਰੱਖਿਆ ਹੈ।
ਤਿੱਬੜ, 3 ਸਤੰਬਰ (ਸੋਹਨ ਮਲਿਕ)-ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਪਿੰਡ ਸਰਸਪੁਰ ਵਿਖੇ ਖੇਤਾਂ ਤੇ ਘਰਾਂ ’ਚ ਪਾਣੀ ਭਰ ਗਿਆ ਹੈ, ਉਥੇ ਹੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਇਕ ਕਿਸਾਨ ਦਾ ਇੰਜਣ ਪਾਣੀ ’ਚ ਡੁੱਬ ਗਿਆ। ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਸਰਸਪੁਰ ਨੇ ਦੱਸਿਆ ਕਿ ਵਿਕਾਸ ਦੇ ਦਾਅਵਿਆਂ ਨੂੰ ਪਿੰਡ ਦੀਆਂ ਪੰਚਾਇਤਾਂ ਨੇ ਅਕਸਰ ਕਾਗਜ਼ਾਂ ਤੱਕ ਹੀ ਸੀਮਤ ਰੱਖਿਆ ਹੈ। ਮਾਨ ਸਰਕਾਰ ਵਲੋਂ ਪੇਂਡੂ ਵਿਕਾਸ ਲਈ ਵੱਡੀਆਂ ਕਰਮਾ ਪਾਈਆਂ ਜਾਂਦੀਆਂ ਹਨ। ਪਰ ਵਿਕਾਸ ਦੇ ਨਾਂਅ ’ਤੇ ਸਰਕਾਰਾਂ ਨੂੰ ਲੁੱਟਿਆ ਹੀ ਜਾਂਦਾ ਹੈ। ਵਿਕਾਸ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ। ਪਰ ਪੂਰੇ ਹੁੰਦੇ ਦਿਖਾਈ ਨਹੀਂ ਦਿੰਦੇ। ਨਤੀਜਾ ਜ਼ਮੀਨੀ ਪੱਧਰ ’ਤੇ ਅੱਜ ਵੀ ਗਰੀਬ ਦੁਖੀ ਹੈ। ਅਮਰੀਕ ਸਿੰਘ ਨੇ ਦੱਸਿਆ ਕਿ ਪਿੰਡ ’ਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਉਸ ਦਾ ਪੱਠਿਆਂ ਲਈ ਲਗਾਇਆ ਇੰਜਣ ਪਾਣੀ ਵਿਚ ਡੁੱਬ ਗਿਆ, ਜਿਸ ਕਾਰਨ ਉਹ ਆਪਣੇ ਪਸ਼ੂਆਂ ਨੂੰ ਚਾਰਾ ਦੇਣ ਲਈ ਅਸਮਰੱਥ ਹੈ। ਅਮਰੀਕ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।