04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਬਟਾਲਾ ਡਿਗਰੀ ਕਾਲਜ, ਬੁੱਲੋਵਾਲ ਦਾ ਬੀ.ਸੀ.ਏ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਕਾਲਜ ਦੇ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ’ਚ ਪ੍ਰੀਖਿਆ ਕੀਤੀ ਪਾਸ

ਬਟਾਲਾ, 3 ਸਤੰਬਰ (ਸਤਿੰਦਰ ਸਿਂਘ)-ਬਟਾਲਾ ਡਿਗਰੀ ਕਾਲਜ (ਨੇੜੇ ਅਲੀਵਾਲ) ਦਾ ਬੀ. ਸੀ.

Ad Position 21
repet_subhas-goyals [Copy P29]
ਬਟਾਲਾ ਡਿਗਰੀ ਕਾਲਜ ਦੀਆਂ ਅੱਵਲ ਰਹੀਆਂ ਵਿਦਿਆਰਥਣਾਂ। 04-09-2026
ਬਟਾਲਾ, 3 ਸਤੰਬਰ (ਸਤਿੰਦਰ ਸਿਂਘ)-ਬਟਾਲਾ ਡਿਗਰੀ ਕਾਲਜ (ਨੇੜੇ ਅਲੀਵਾਲ) ਦਾ ਬੀ.ਸੀ.ਏ. ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਕਾਲਜ ਚੇਅਰਮੈਨ ਬਿਕਰਮਜੀਤ ਸਿੰਘ ਬਾਠ ਨੇ ਦੱਸਿਆ ਕਿ ਬੀ.ਸੀ.ਏ.ਸਮੈਸਟਰ ਦੂਜਾ ਦੀ ਵਿਦਿਆਰਥਣ ਅਵਨੀਤ ਕੌਰ ਨੇ 6.82 ਅੰਕਾਂ ਨਾਲ ਪਹਿਲਾ ਸਥਾਨ, ਰਮਨਦੀਪ ਕੌਰ ਨੇ 6.05 ਅੰਕਾਂ ਨਾਲ ਦੂਜਾ ਸਥਾਨ ਤੇ ਮੁਸਕਾਨਦੀਪ ਕੌਰ ਨੇ 6.00 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਬੀ.ਸੀ.ਏ. ਸਮੈਸਟਰ ਚੌਥਾ ਦੀ ਵਿਦਿਆਰਥਣ ਭਵਨੀਤ ਕੌਰ ਨੇ 8.23 ਅੰਕਾਂ ਨਾਲ ਪਹਿਲਾ, ਅਮਨਪ੍ਰੀਤ ਕੌਰ ਨੇ 8.00 ਅੰਕਾਂ ਨਾਲ ਦੂਜਾ ਤੇ ਸਿਮਰਨਜੀਤ ਕੌਰ ਨੇ 7.86 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਬੀ.ਸੀ.ਏ.ਸਮੈਸਟਰ ਛੇਵਾਂ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ 8.27 ਅੰਕਾਂ ਨਾਲ ਪਹਿਲਾ, ਰਮਨਦੀਪ ਕੌਰ ਅਠਵਾਲ ਨੇ 8.09 ਅੰਕਾਂ ਨਾਲ ਦੂਜਾ ਸਥਾਨ ਤੇ ਰਵਨੀਤ ਕੌਰ ਪੁੱਤਰੀ ਰਣਬੀਰ ਸਿੰਘ, ਰਵਨੀਤ ਕੌਰ ਪੁੱਤਰੀ ਤੇਗਬੀਰ ਸਿੰਘ ਤੇ ਰਿਬਕਾ ਨੇ 8.00 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਨੇ ਕਿਹਾ ਕਿ ਬੀ.ਸੀ.ਏ. ਜਮਾਤ ਦੇ ਦੂਜੇ, ਚੌਥੇ ਤੇ ਛੇਵੇਂ ਸਮੈਸਟਰ ਦੇ ਬਾਕੀ ਵਿਦਿਆਰਥੀਆਂ ਨੇ 60 ਫ਼ੀਸਦੀ ਤੋਂ ਉੱਪਰ ਅੰਕ ਹਾਸਲ ਕਰਕੇ ਪਹਿਲੇ ਦਰਜੇ ਵਿੱਚ ਪ੍ਰੀਖਿਆ ਪਾਸ ਕੀਤੀ ਹੈ। ਬੀ.ਸੀ.ਏ. ਤੋਂ ਇਲਾਵਾ ਸਰਟੀਫਿਕੇਟ ਇੰਨ ਕੰਪਿਊਟਰ ਐਪਲੀਕੇਸ਼ਨਜ਼ ਅਤੇ ਓ.ਡੀ.ਐੱਲ. ਅਧੀਨ ਚੱਲ ਰਰੇ ਕੋਰਸ (ਬੀ.ਏ, ਬੀ.ਸੀ.ਏ., ਬੀ.ਕਾਮ., ਐੱਮ.ਏ.ਪੰਜਾਬੀ ਅਤੇ ਐੱਮ.ਏ. ਅੰਗਰੇਜ਼ੀ) ਦਾ ਨਤੀਜਾ ਵੀ ਸ਼ਾਨਦਾਰ ਰਿਹਾ। ਇਸ ਮੌਕੇ ਚੇਅਰਮੈਨ ਸ.ਬਾਠ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਪ੍ਰੋ. ਰਾਜਬੀਰ ਕੌਰ, ਕੋਆਰਡੀਨੇਟਰ ਧਿਆਨ ਸਿੰਘ, ਪ੍ਰੋ. ਸੁਖਜੀਤ ਕੌਰ, ਪ੍ਰੋ. ਗੁਰਪਿੰਦਰ ਕੌਰ, ਪ੍ਰੋ. ਅਰਸ਼ਦੀਪ ਕੌਰ, ਪ੍ਰੋ. ਆਸਥਾ ਸ਼ਰਮਾ, ਪ੍ਰੋ. ਪਰਦੀਪ ਕੌਰ, ਪ੍ਰੋ. ਗੁਰਵਿੰਦਰ ਕੌਰ, ਪ੍ਰੋ. ਗੁਰਪ੍ਰੀਤ ਕੌਰ,ਪਰਮਜੀਤ ਕੌਰ ਅਤੇ ਅਮਨ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਤੇ ਖੁਸ਼ੀ ਨਾਲ ਮਨਾਈ ਅਗਲੀ ਖ਼ਬਰ ਗੁਰੂ ਹਰਿ ਕ੍ਰਿਸ਼ਨ ਪਬਲਿਕ ਸੀਨੀ.ਸੈਕੰ.ਸਕੂਲ ਨਬੀਪੁਰ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ
Ad Position 24