06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਬਲਾਕ ਕਾਦੀਆਂ ਦੇ ਸਰਪੰਚਾ ਦੀ ਮੀਟਿੰਗ ਦੌਰਾਨ ਅਹਿਮ ਮੁੱਦਿਆਂ ’ਤੇ ਹੋਈ ਚਰਚਾ-ਸਰਪੰਚ ਹਰਚੋਵਾਲ

ਹਰਚੋਵਾਲ, 4 ਸਤੰਬਰ (ਰਣਜੋਧ ਸਿੰਘ ਭਾਮ/ਢਿੱਲੋਂ)-ਬੀਤੇ ਦਿਨ ਬਲਾਕ ਕਾਦੀਆਂ ਦੇ ਸਰਪੰਚਾਂ ਦੀ ਦੂਸਰੀ ਮੀਟਿੰਗ ਹੋਈ। ਜਾਣਕਾਰੀ ਦਿੰਦਿਆਂ ਕੈਪਟਨ ਧਰਮਿੰਦਰ ਸਿੰਘ ਸਰਪੰਚ ਹਰਚੋਵਾਲ ਨੇ ਦੱਸਿਆ ਕਿ ਮੀਟਿੰਗ ਵਿਚ ਸਰਪੰਚਾਂ ਦੇ ਮਾਣ ਸਨਮਾਨ ਨੂੰ ਬਰਕਰਾਰ ਰੱਖਣ ਤੇੇ ਵੱਖ-ਵੱਖ ਦਫ਼ਤਰਾਂ ਵਲੋਂ ਆਉਣ ਵਾਲੀਆਂ ਮੁਸ਼ਕਲਾਂ ਤੇ ਉਨ੍ਹਾਂ ਦੇ ਹੱਲ ਵਾਸਤੇ ਖੁੱਲੀਆਂ ਵਿਚਾਰਾਂ ਹੋਈਆਂ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਹਰਚੋਵਾਲ, 4 ਸਤੰਬਰ (ਰਣਜੋਧ ਸਿੰਘ ਭਾਮ/ਢਿੱਲੋਂ)-ਬੀਤੇ ਦਿਨ ਬਲਾਕ ਕਾਦੀਆਂ ਦੇ ਸਰਪੰਚਾਂ ਦੀ ਦੂਸਰੀ ਮੀਟਿੰਗ ਹੋਈ। ਜਾਣਕਾਰੀ ਦਿੰਦਿਆਂ ਕੈਪਟਨ ਧਰਮਿੰਦਰ ਸਿੰਘ ਸਰਪੰਚ ਹਰਚੋਵਾਲ ਨੇ ਦੱਸਿਆ ਕਿ ਮੀਟਿੰਗ ਵਿਚ ਸਰਪੰਚਾਂ ਦੇ ਮਾਣ ਸਨਮਾਨ ਨੂੰ ਬਰਕਰਾਰ ਰੱਖਣ ਤੇੇ ਵੱਖ-ਵੱਖ ਦਫ਼ਤਰਾਂ ਵਲੋਂ ਆਉਣ ਵਾਲੀਆਂ ਮੁਸ਼ਕਲਾਂ ਤੇ ਉਨ੍ਹਾਂ ਦੇ ਹੱਲ ਵਾਸਤੇ ਖੁੱਲੀਆਂ ਵਿਚਾਰਾਂ ਹੋਈਆਂ। ਆਏ ਹੋਏ ਸਰਪੰਚਾਂ ਵਲੋਂ ਬਹੁਤ ਸੰਜੀਦਗੀ ਨਾਲ ਆਪਣੇ ਵਿਚਾਰ ਰੱਖੇ। ਸਰਪੰਚ ਧਰਮਿੰਦਰ ਸਿੰਘ ਨੇ ਕਿਹਾ ਕਿ ਗੈਰ ਹਾਜ਼ਰ ਸਰਪੰਚਾਂ ਨੂੰ ਸ਼ੋਸਲ ਮੀਡੀਆ ਦੇ ਗਰੁੱਪ ਰਾਹੀਂ ਮੀਟਿੰਗਾਂ ਦੇ ਮੁੱਦਿਆਂ ਬਾਰੇ ਦੱਸਿਆ ਗਿਆ ਜਿਸ ’ਤੇ ਉਨ੍ਹਾਂ ਵਲੋਂ ਸਹਿਮਤੀ ਪ੍ਰਗਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ ਅਗਲੇ ਹਫਤੇ ਬੀ.ਡੀ.ਪੀ.ਓ. ਬਲਾਕ ਕਾਦੀਆ ਨਾਲ ਕੀਤੀ ਜਾਵੇਗੀ। ਜਿਸ ’ਚ ਸਮੂਹ ਸਰਪੰਚ ਸਾਹਿਬਾਨ ਨੂੰ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ। ਇਸ ਮੌਕੇ ਸਰਪੰਚ ਲਖਬੀਰ ਸਿੰਘ ਧੰਦੋਈ, ਸਰਪੰਚ ਮਨਿੰਦਰ ਸਿੰਘ ਕਬੀਰ ਲੀਲ ਕਲਾਂ, ਸਰਪੰਚ ਜਰਨੈਲ ਸਿੰਘ ਖੁਜਾਲਾ, ਸਰਪੰਚ ਦਵਿੰਦਰ ਸਿੰਘ ਧੀਰਾ, ਸਰਪੰਚ ਮਨਦੀਪ ਸਿੰਘ ਦਈਆ, ਸਰਪੰਚ ਦਲਬੀਰ ਮਸੀਹ , ਸਰਪੰਚ ਸੁਖਰਾਜ ਸਿੰਘ ਰਾਜਾ ਸੱਲੋਚਾਹਲ, ਸਰਪੰਚ ਕਰਮ ਸਿੰਘ ਪੀਰੋਵਾਲ, ਸਰਪੰਚ ਹਰਭੇਜ ਸਿੰਘ ਭਾਮ, ਸਰਪੰਚ ਸਨਦੀਪ ਸਿੰਘ ਕੀੜੀ ਅਫਗਾਨਾ, ਸਰਪੰਚ ਸੁਰਜੀਤ ਸਿੰਘ ਔਲਖ, ਸਰਪੰਚ ਮਨਦੀਪ ਸਿੰਘ ਹਰਪੁਰਾ, ਸਰਪੰਚ ਮੁਖਤਿਆਰ ਸਿੰਘ ਨਵੀ ਢਪੱਈ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਲਾਨੌਰ ’ਚ 14ਵਾਂ ਸਾਲਾਨਾ ਧਾਰਮਿਕ ਸਮਾਗਮ ਅਗਲੀ ਖ਼ਬਰ ਮਾਹਲ ਵਲੋਂ ‘ਸਤਿਕਾਰ ਸਖੀਆਂ’ ਦਾ ਸਨਮਾਨ
Ad Position 24