ਸਾਰੰਸ਼ ਇੰਟਰਨੈਸ਼ਨਲ ਸਕੂਲ ਦੇ ਅਭਿਜੋਤ ਸਿੰਘ ਦੀ ਕਰਾਟੇ ਮੁਕਾਬਲੇ ’ਚ ਰਾਜ ਪੱਧਰੀ ਚੋਣ
ਤਾਰਾਗੜ੍ਹ, 5 ਸਤੰਬਰ (ਸੋਹਨ ਲਾਲ)-ਪੰਜਾਬ ਸਕੂਲ ਖੇਡਾਂ ਦੌਰਾਨ ਸਾਰੰਸ਼ ਇੰਟਰਨੈਸ਼ਨਲ ਸਕੂਲ ਤਾਰਾਗੜ੍ਹ ਦੇ 7ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਅਭਿਜੋਤ ਸਿੰਘ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਅੰਡਰ-14 ਉਮਰ ਵਰਗ ਦੇ 35 ਕਿੱਲੋ ਭਾਰ ਵਰਗ ਕਰਾਟੇ ਮੁਕਾਬਲੇ ਵਿਚ ਰਾਜ ਪੱਧਰੀ ਆਪਣੀ ਚੋਣ ਯਕੀਨੀ ਬਣਾਈ ਹੈ। ਅਭਿਜੋਤ ਦੀ ਇਸ ਵੱਡੀ ਪ੍ਰਾਪਤੀ ਨਾਲ ਸਕੂਲ ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ।
ਤਾਰਾਗੜ੍ਹ, 5 ਸਤੰਬਰ (ਸੋਹਨ ਲਾਲ)-ਪੰਜਾਬ ਸਕੂਲ ਖੇਡਾਂ ਦੌਰਾਨ ਸਾਰੰਸ਼ ਇੰਟਰਨੈਸ਼ਨਲ ਸਕੂਲ ਤਾਰਾਗੜ੍ਹ ਦੇ 7ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਅਭਿਜੋਤ ਸਿੰਘ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਅੰਡਰ-14 ਉਮਰ ਵਰਗ ਦੇ 35 ਕਿੱਲੋ ਭਾਰ ਵਰਗ ਕਰਾਟੇ ਮੁਕਾਬਲੇ ਵਿਚ ਰਾਜ ਪੱਧਰੀ ਆਪਣੀ ਚੋਣ ਯਕੀਨੀ ਬਣਾਈ ਹੈ। ਅਭਿਜੋਤ ਦੀ ਇਸ ਵੱਡੀ ਪ੍ਰਾਪਤੀ ਨਾਲ ਸਕੂਲ ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਸਕੂਲ ਦੇ ਚੇਅਰਮੈਨ ਮਾਸਟਰ ਕੁਲਦੀਪ ਰਾਜ ਸੈਣੀ ਅਤੇ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਅਭਿਜੋਤ ਸਿੰਘ, ਪਰਿਵਾਰ ਅਤੇ ਕਰਾਟੇ ਅਧਿਆਪਕ ਸੁਰਿੰਦਰ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਅਭਿਜੋਤ ਦੀ ਇਹ ਸਫ਼ਲਤਾ ਉਸ ਦੀ ਲਗਨ, ਸਖ਼ਤ ਮਿਹਨਤ ਅਤੇ ਕਰਾਟੇ ਟੀਚਰ ਦੀ ਸਹੀ ਗਾਈਡੈਂਸ ਦਾ ਨਤੀਜਾ ਹੈ। ਸਕੂਲ ਪ੍ਰਬੰਧਕ ਕਮੇਟੀ ਵਲੋਂ ਅਭਿਜੋਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਅਤੇ ਆਉਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿਚ ਬਹਤਰੀਨ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।