06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਅਧਿਆਪਕ ਸਨਮਾਨ ਸਮਾਗਮ ਕੱਲ੍ਹ

ਪਠਾਨਕੋਟ, 5 ਅਗਸਤ (ਸੁਮਿਤ)-ਪੀਠ ਪਰਿਸ਼ਦ ਆਦਿਤਯ ਵਾਹਿਨੀ ਅਤੇ ਆਨੰਦ ਵਾਹਿਨੀ ਸ਼ਾਖਾ ਖਾਨਪੁਰ ਮਨਵਾਲ ਵਲੋਂ 7 ਸਤੰਬਰ ਨੂੰ ਸ਼੍ਰੀਮਤੀ ਰਮਾ ਦੇਵੀ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਯ ਵਿਖੇ ਅਧਿਆਪਕ ਸਨਮਾਨ ਸਮਾਗਮ ਕਰਵਾਇਆ ਜਾਵੇਗਾ। ਗੋਸ਼ਟੀ ਦੇ ਮੁੱਖ ਬੁਲਾਰੇ ਕੇਂਦਰੀ ਮਾਰਗਦਰਸ਼ਕ ਮੰਡਲ ਦੇ ਮੈਂਬਰ ਅਜੈ ਸ਼ਰਮਾ ਹੋਣਗੇ।

Ad Position 21
repet_subhas-goyals [Copy P29]
ਸੁਧਾ ਸ਼ਰਮਾ 06-09-2026
ਪਠਾਨਕੋਟ, 5 ਅਗਸਤ (ਸੁਮਿਤ)-ਪੀਠ ਪਰਿਸ਼ਦ ਆਦਿਤਯ ਵਾਹਿਨੀ ਅਤੇ ਆਨੰਦ ਵਾਹਿਨੀ ਸ਼ਾਖਾ ਖਾਨਪੁਰ ਮਨਵਾਲ ਵਲੋਂ 7 ਸਤੰਬਰ ਨੂੰ ਸ਼੍ਰੀਮਤੀ ਰਮਾ ਦੇਵੀ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਯ ਵਿਖੇ ਅਧਿਆਪਕ ਸਨਮਾਨ ਸਮਾਗਮ ਕਰਵਾਇਆ ਜਾਵੇਗਾ। ਗੋਸ਼ਟੀ ਦੇ ਮੁੱਖ ਬੁਲਾਰੇ ਕੇਂਦਰੀ ਮਾਰਗਦਰਸ਼ਕ ਮੰਡਲ ਦੇ ਮੈਂਬਰ ਅਜੈ ਸ਼ਰਮਾ ਹੋਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਦੇਸ਼ ਨੂੰ ਨੀਤੀ ਅਤੇ ਅਧਿਆਤਮ ਨਾਲ ਸੰਚਾਲਿਤ ਸਿੱਖਿਆ ਪ੍ਰਣਾਲੀ ਦੀ ਲੋੜ ਹੈ। ਆਧੁਨਿਕ ਸਿੱਖਿਆ ਵਿਚ ਵਿਗਿਆਨ ਅ ਤਕਨੀਕੀ ਗਿਆਨ ਨਾਲ ਸੰਸਕਾਰ, ਵਿਵੇਕ ਅਤੇ ਅਧਿਆਤਮ ਦਾ ਸਮਾਵੇਸ਼ ਵੀ ਜ਼ਰੂਰੀ ਹੈ। ਇਸ ਮੌਕੇ ਆਨੰਦ ਵਾਹਿਨੀ ਸ਼ਾਖਾ ਦੀ ਮਾਰਗਦਰਸ਼ਿਕਾ ਸੁਧਾ ਸ਼ਰਮਾ ਨੇ ਕਿਹਾ ਸ਼ੰਕਰਾਚਾਰਯ ਆਧੁਨਿਕ ਸਿੱਖਿਆ ਪ੍ਰਣਾਲੀ ਵਿਚ ਗਿਆਨ, ਵਿਵੇਕ, ਨੀਤੀ ਤੇ ਅਧਿਆਤਮ ਦੇ ਸਮਨਵਯ ਨੂੰ ਵਿਸ਼ੇਸ਼ ਮਹੱਤਵ ਦਿੰਦੇ ਹਨ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਰਿਟਾਇਰਡ ਪ੍ਰਿੰਸੀਪਲ ਡਾ: ਦਿਨੇਸ਼ ਸ਼ਰਮਾ ਮੈਂਬਰ ਸਿੰਡੀਕੇਟ ਤੇ ਫਾਇਨੈਂਸ ਕਮੇਟੀ ਯੂਨੀਵਰਸਿਟੀ ਆਫ਼ ਲੱਦਾਖ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਕਮਲਦੀਪ ਕੌਰ ਹਾਜ਼ਰ ਰਹਿਣਗੇ। ਵਿਸ਼ੇਸ਼ ਮਹਿਮਾਨਾਂ ਵਜੋਂ ਸਿੱਖਿਆਵਿਦ ਰਾਜੇਸ਼ਵਰ ਸਲਾਰੀਆ ਅਤੇ ਸਿੱਖਿਆਵਿਦ ਤੇ ਸਮਾਜ ਸੇਵਕ ਸ੍ਰਿਜਲ ਗੁਪਤਾ ਸ਼ਾਮਿਲ ਹੋਣਗੇ। ਸਮਾਰੋਹ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ: ਸ਼੍ਰੀਮਤੀ ਪ੍ਰਿਯੰਕਾ ਚੁੱਘ ਕਰਨਗੇ। ਸਮਾਰੋਹ ਦੌਰਾਨ ਸਿੱਖਿਆ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਏ.ਐਂਡ.ਐਮ ਇੰਸਟੀਚਿਊਟ ਵਿਖੇ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਪ੍ਰਤਾਪ ਗਰੁੱਪ ਵਲੋਂ ਅਧਿਆਪਕ ਦਿਵਸ ਸਮਾਗਮ ਕਰਵਾਇਆ
Ad Position 24