09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਆਰ.ਡੀ. ਖੋਸਲਾ ਸਕੂਲ ਦੇ ਵਿਦਿਆਰਥੀਆਂ ਨੇ 13ਵੇਂ ਯੋਗਾਸਨ ਸਪੋਰਟਸ ਫੈਡਰੇਸ਼ਨ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ

ਬਟਾਲਾ, 8 ਸਤੰਬਰ (ਸਤਿੰਦਰ ਸਿੰਘ)-13ਵਾਂ ਯੋਗਾਸਨ ਸਪੋਰਟਸ ਫੈਡਰੇਸ਼ਨ ਕੱਪ ਲੁਧਿਆਣਾ ’ਚ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸਕੂਲਾਂ ਤੇ ਸੰਸਥਾਵਾਂ ਦੇ ਲਗਭਗ 175 ਪ੍ਰਤੀਯੋਗੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੁਕਾਬਲੇ ’ਚ ਆਰ.

Ad Position 21
repet_subhas-goyals [Copy P29]
ਆਰ.ਡੀ. ਖੋਸਲਾ ਸਕੂਲ ਦੇ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਪ੍ਰਿੰ. ਡਾ. ਬਿੰਦੂ ਭੱਲਾ ਤੇ ਹੋਰ। ਤਸਵੀਰਾਂ : ਜਤਿੰਦਰ ਕੱਦ 09-09-2026
ਬਟਾਲਾ, 8 ਸਤੰਬਰ (ਸਤਿੰਦਰ ਸਿੰਘ)-13ਵਾਂ ਯੋਗਾਸਨ ਸਪੋਰਟਸ ਫੈਡਰੇਸ਼ਨ ਕੱਪ ਲੁਧਿਆਣਾ ’ਚ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸਕੂਲਾਂ ਤੇ ਸੰਸਥਾਵਾਂ ਦੇ ਲਗਭਗ 175 ਪ੍ਰਤੀਯੋਗੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੁਕਾਬਲੇ ’ਚ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ, ਅਨੁਸ਼ਾਸਨ, ਇਕਾਗਰਤਾ ਤੇ ਸ਼ਾਨਦਾਰ ਯੋਗਾ ਹੁਨਰ ਦਾ ਪ੍ਰਦਰਸ਼ਨ ਕੀਤਾ ਅਤੇ ਸਮੁੱਚੇ ਤੌਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਚੈਂਪੀਅਨ ਟਰਾਫੀ ਘਰ ਲਿਆਂਦੀ। ਸਕੂਲ ਦੀ ਟੀਮ ਨੇ ਵੱਖ-ਵੱਖ ਯੋਗਾ ਆਸਣ ਤੇ ਕਲਾਤਮਕ ਯੋਗਾ ਸ਼੍ਰੇਣੀਆਂ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ। ਅੰਡਰ-10 ਸ਼੍ਰੇਣੀ ਵਿਚ ਸਕੂਲ ਦੇ ਪ੍ਰਤਿਭਾਸ਼ਾਲੀ ਖਿਡਾਰੀ ਸਿਮਰਤ ਕੌਰ ਤੇ ਅਰਸ਼ਦੀਪ ਸਿੰਘ ਨੇ ਕਲਾਤਮਕ ਯੋਗਾ ਤੇ ਟੀਮ ਈਵੈਂਟਾਂ ਦੋਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ। ਦੋਵਾਂ ਵਿਦਿਆਰਥੀਆਂ ਦੀ ਇਸ ਪ੍ਰਾਪਤ ੀ ਨੇ ਸਕੂਲ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਮਾਣ ਦਿਵਾਇਆ। ਅੰਡਰ-8 ਟੀਮ ’ਚ ਗੁਰਸੀਰਤ ਕੌਰ ਪਹਿਲੇ ਸਥਾਨ ’ਤੇ ਸ੍ਰਿਸ਼ਟੀ ਤੇ ਗੁਰਲੀਨ ਦੂਜੇ ਸਥਾਨ ’ਤੇ ਰਹੀਆਂ। ਅੰਡਰ-10 ਟੀਮ ’ਚ ਸਿਮਰਤ ਕੌਰ ਤੇ ਅਰਸ਼ਦੀਪ ਸਿੰਘ ਪਹਿਲੇ ਤੇ ਹਰਕੀਰਤ ਕੌਰ, ਗੁਰਨੂਰ ਕੌਰ ਤੇ ਮਨਸੀਰਤ ਕੌਰ ਦੂਜੇ, ਅੰਡਰ-14 ਟੀਮ ’ਵਿਚ ਤਾਨਿਆ ਪਹਿਲੇ, ਅਵਨੀਤ ਕੌਰ ਤੇ ਤਨਿਸ਼ਕਾ ਦੂਜੇ ਤੇ ਮਨਸੀਰਤ ਕੌਰ ਤੀਜੇ, ਅੰਡਰ-19 ਵਿਅਕਤੀਗਤ ਵਿਚ ਏਕਮਜੋਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਪ੍ਰੋਗਰਾਮ ਅਧੀਨ ਹੋਏ ਆਨਲਾਈਨ ਯੋਗਾ ਮੁਕਾਬਲੇ ’ਚ ਅੰਡਰ-8 ਟੀਮ ’ਚ ਪਵਲੀਨ, ਅਰਮਾਨਪ੍ਰੀਤ ਤੇ ਮਹਿਕਦੀਪ ਨੇ ਪਹਿਲਾ, ਭਾਰਗਵੀ ਤੇ ਭਵਿਆ ਨੇ ਦੂਜਾ, ਅੰਡਰ-10 ਟੀਮ ’ਚ ਵਿਹਾਸ ਨੇ ਪਹਿਲਾ, ਚਿਤਨੂਰਾ, ਮਾਇਰਾ, ਨਵਿਆ, ਸਰਗੁਣ ਦੂਜੇ ਸਥਾਨ ’ਤੇ ਰਹੇ। ਸਕੂਲ ਦੀ ਇਸ ਸ਼ਾਨਦਾਰ ਸਫ਼ਲਤਾ ’ਤੇ ਸਕੂਲ ਦੇ ਚੇਅਰਮੈਨ ਅਰਵਿੰਦ ਖੋਸਲਾ, ਪ੍ਰੈਜੀਡੈਂਟ ਅਜੈ ਖੋਸਲਾ ਤੇ ਪ੍ਰਿੰਸੀਪਲ ਡਾ. ਬਿੰਦੂ ਭੱਲਾ ਨੇ ਜੇਤੂ ਟੀਮਾਂ ਤੇ ਉਨ੍ਹਾਂ ਦੇ ਮਾਪਿਆਂ ਤੇ ਉਨ੍ਹਾਂ ਦੇ ਕੋਚਾਂ ਨੂੰ ਹਾਰਦਿਕ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਕੌਂਸਲਰਾਂ ਤੇ ਆਗੂਆਂ ਦਾ ਵਫ਼ਦ ਐੱਸ.ਪੀ. ਖੁਸ਼ਬੀਰ ਕੌਰ ਨੂੰ ਮਿਲਿਆ ਅਗਲੀ ਖ਼ਬਰ ਅਧਿਆਪਕਾਂ ਨੂੰ ਗੈਰ-ਵਿਦਿਅਕ ਡਿਊਟੀਆਂ ’ਚ ਉਲਝਾਉਣ ਦੇ ਸਰਕਾਰ ’ਤੇ ਉੱਠੇ ਸਵਾਲ
Ad Position 24