ਗ੍ਰਾਮ ਪੰਚਾਇਤ ਪੰਪ ਆਪਰੇਟਰ ਐਸੋਸੀਏਸ਼ਨ ਗੁਰਦਾਸਪੁਰ ਵਲੋਂ ਸੰਗਰੂਰ ਵਿਖੇ ਰੋਸ ਧਰਨਾ ਭਲਕੇ
ਨੌਸ਼ਹਿਰਾ ਮੱਝਾ ਸਿੰਘ, 8 ਸਤੰਬਰ (ਰਵੀ ਭਗਤ)-ਗ੍ਰਾਮ ਪੰਚਾਇਤ ਪੰਪ ਆਪਰੇਟਰ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਾਹਿਬ ਸਿਘ ਬਾਜੇਚੱਕ ਦੀ ਅਗਵਾਈ ਹੇਠ ਹੋਈ, ਜਿਸ ’ਚ ਜ਼ਿਲ੍ਹਾ ਬਾਡੀ ਦੇ ਸਮੂਹ ਪੰਪ ਆਪ੍ਰੇਟਰ ਸ਼ਾਮਿਲ ਹੋਏ। ਇਸ ਦੌਰਾਨ ਪ੍ਰਧਾਨ ਬਾਜੇਚੱਕ ਨੇ ਕਿਹਾ ਕਿ ਸੂਬਾ ਕਮੇਟੀ ਵਲੋਂ ਅਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਨੌਸ਼ਹਿਰਾ ਮੱਝਾ ਸਿੰਘ, 8 ਸਤੰਬਰ (ਰਵੀ ਭਗਤ)-ਗ੍ਰਾਮ ਪੰਚਾਇਤ ਪੰਪ ਆਪਰੇਟਰ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਾਹਿਬ ਸਿਘ ਬਾਜੇਚੱਕ ਦੀ ਅਗਵਾਈ ਹੇਠ ਹੋਈ, ਜਿਸ ’ਚ ਜ਼ਿਲ੍ਹਾ ਬਾਡੀ ਦੇ ਸਮੂਹ ਪੰਪ ਆਪ੍ਰੇਟਰ ਸ਼ਾਮਿਲ ਹੋਏ। ਇਸ ਦੌਰਾਨ ਪ੍ਰਧਾਨ ਬਾਜੇਚੱਕ ਨੇ ਕਿਹਾ ਕਿ ਸੂਬਾ ਕਮੇਟੀ ਵਲੋਂ ਅਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਕਈ ਮੀਟਿੰਗਾਂ ਹੋਈਆਂ, ਪਰ ਸਿਵਾਏ ਆਸ਼ਵਾਸਨ ਤੋਂ ਕੋਈ ਜ਼ਮੀਨੀ ਪੱਧਰ ’ਤੇ ਠੋਸ ਫੈਸਲਾਂ ਸਾਹਮਣੇ ਨਹੀਂ ਆਇਆ, ਜਿਸ ਦੇ ਰੋਸ ਵਜੋਂ ਹੁਣ ਕੱਲ੍ਹ 10 ਸਤੰਬਰ ਨੂੰ ਗ੍ਰਾਮ ਪੰਚਾਇਤ ਪੰਪ ਆਪ੍ਰੇਟਰ ਪਿੰਡਾਂ ’ਚ ਟੈਂਕੀਆਂ ਦੇ ਪਾਣੀ ਦੀ ਅਣਮਿੱਥੇ ਸਮੇਂ ਲਈ ਸਪਲਾਈ ਬੰਦ ਰੱਖ ਕੇ ਧਰਨੇ ’ਚ ਸ਼ਾਮਲ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਮੀਤ ਪ੍ਰਧਾਨ ਨਿਸ਼ਾਨ ਸਿੰਘ ਬਿਧੀਪੁਰ, ਹਰਜਿੰਦਰ ਸਿਘ ਮੂਲਿਆਂਵਾਲ ਸਕੱਤਰ, ਨਰਿਦਰ ਸਿੰਘ, ਮਾਹਲਾ ਭਗਤ, ਲਖਵਿੰਦਰ ਸਿੰਘ, ਸੁਰੇਸ਼ ਕੁਮਾਰ, ਨੀਰਜ ਕੁਮਾਰ, ਪਤਰਸ ਮਸੀਹ, ਬਲਵਿਦਰ ਸਿੰਘ ਆਦਿ ਹਾਜ਼ਰ ਸਨ।