ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਮੁਕੰਮਲ ਹੜਤਾਲ
ਪਠਾਨਕੋਟ, 8 ਸਤੰਬਰ (ਸੰਧੂ/ਵਿਨੋਦ)-ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਪਠਾਨਕੋਟ ਜ਼ਿਲ੍ਹੇ ਵਿਚ ਪੈਨ ਡਾਊਨ ਤੇ ਕੰਪਿਊਟਰ ਬੰਦ ਹੜਤਾਲ ਮੁਕੰਮਲ ਤੌਰ ’ਤੇ ਸਫ਼ਲ ਰਹੀ । ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਦਫ਼ਤਰਾਂ ਤੇ ਅਦਾਰਿਆਂ ’ਚ ਮਨਿਸਟੀਰੀਅਲ ਕਾਡਰ ਦੇ ਮੁਲਾਜ਼ਮਾਂ ਵਲੋਂ ਦਫ਼ਤਰੀ ਕੰਮਕਾਜ ਬੰਦ ਰੱਖਿਆ ਗਿਆ ।
ਪਠਾਨਕੋਟ, 8 ਸਤੰਬਰ (ਸੰਧੂ/ਵਿਨੋਦ)-ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਪਠਾਨਕੋਟ ਜ਼ਿਲ੍ਹੇ ਵਿਚ ਪੈਨ ਡਾਊਨ ਤੇ ਕੰਪਿਊਟਰ ਬੰਦ ਹੜਤਾਲ ਮੁਕੰਮਲ ਤੌਰ ’ਤੇ ਸਫ਼ਲ ਰਹੀ । ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਦਫ਼ਤਰਾਂ ਤੇ ਅਦਾਰਿਆਂ ’ਚ ਮਨਿਸਟੀਰੀਅਲ ਕਾਡਰ ਦੇ ਮੁਲਾਜ਼ਮਾਂ ਵਲੋਂ ਦਫ਼ਤਰੀ ਕੰਮਕਾਜ ਬੰਦ ਰੱਖਿਆ ਗਿਆ । ਇਸ ਮੌਕੇ ਪਠਾਨਕੋਟ ਇਕਾਈ ਦੇ ਪ੍ਰਧਾਨ ਵਿਸ਼ਾਲਵੀਰ ਸਿੰਘ ਦੀ ਅਗਵਾਈ ਹੇਠ ਡੀ.ਏ.ਸੀ ਕੰਪਲੈਕਸ ਵਿਖੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਮੁਰਦਾਬਾਦ ਤੇ ਮੁਲਾਜ਼ਮ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ । ਵਿਸ਼ਾਲਵੀਰ ਸਿੰਘ ਨੇ ਕਿਹਾ ਕਿ ਮੁਲਾਜ਼ਮ ਲੰਬੇ ਸਮੇਂ ਤੋਂ ਮੰਗਾਂ ਦੇ ਹੱਲ ਦੀ ਉਡੀਕ ਕਰ ਰਹੇ ਹਨ । ਪਰ ਸਰਕਾਰ ਵਲੋਂ ਠੋਸ ਕਾਰਵਾਈ ਨਾ ਹੋਣ ਕਾਰਨ ਮੁਲਾਜ਼ਮਾਂ ’ਚ ਰੋਸ ਹੈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਿਸੇ ਵਿਅਕਤੀ ਵਿਸ਼ੇਸ਼ ਖ਼ਿਲਾਫ਼ ਨਹੀਂ, ਸਗੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਹੈ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵਲੋਂ ਮੰਗਾਂ ਵੱਲ ਗੰਭੀਰਤਾ ਨਾਲ ਧਿਆਨ ਨਾ ਦਿੱਤਾ ਤਾਂ ਸੂਬਾ ਕਮੇਟੀ ਵਲੋਂ ਸੰਘਰਸ਼ ਨੂੰ ਤੇਜ਼ ਕਰਨ ਸਬੰਧੀ ਜੋ ਫ਼ੈਸਲਾ ਲਿਆ ਜਾਵੇਗਾ, ਉਸ ਨੂੰ ਇਕਜੁੱਟਤਾ ਨਾਲ ਲਾਗੂ ਕੀਤਾ ਜਾਵੇਗਾ । ਇਸ ਮੌਕੇ ਪ੍ਰੈੱਸ ਸਕੱਤਰ ਤੇਜਿੰਦਰ ਸਾਂਵਲ, ਜ਼ਿਲ੍ਹਾ ਕੋਆਰਡੀਨੇਟਰ ਵਾਸੂ ਖਜੂਰੀਆ, ਰਾਜ ਦੀਪਕ ਵਾਈਸ ਪ੍ਰਧਾਨ, ਸਵਰਨ, ਅੰਮ੍ਰਿਤਪਾਲ, ਰੂਹੀ, ਬਲਵਿੰਦਰਜੀਤ ਕੌਰ, ਸੋਨੀਆ ਸਹਿਗਲ, ਕੁਲਵੀਰ ਸਿੰਘ, ਨਿਤਿਨ ਕੁਮਾਰ, ਜੀਵਨ ਕੁਮਾਰ, ਰਾਕੇਸ਼ ਕੁਮਾਰ, ਰਾਘਵ ਸ਼ਰਮਾ, ਰਾਜ ਕੁਮਾਰ, ਸ਼ਿਖਾ, ਨੇਹਾ, ਲਖਵਿੰਦਰ ਸਿੰਘ, ਸੁਰਜੀਤ ਕੁਮਾਰ, ਮੋਹਿਤ, ਉੱਜਲਾ ਦੇਵੀ, ਵਿਜੇ ਕੁਮਾਰ, ਮਹੇਸ਼ ਸਿੰਘ, ਅਮਨ ਕੁਮਾਰ, ਸੁੱਖਾ, ਤਰਲੋਕ ਚੰਦ ਆਦਿ ਹਾਜ਼ਰ ਸਨ ।