10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਬਲਾਕ ਕਾਦੀਆਂ ’ਚ ਖੇਡਾਂ ਵਤਨ ਪੰਜਾਬ ਦੀਆਂ ਹੋਈਆਂ ਸ਼ਾਨੋ-ਸ਼ੌਕਤ ਨਾਲ ਸਮਾਪਤ

ਹਰਚੋਵਾਲ/ਊਧਨਵਾਲ, 9 ਸਤੰਬਰ (ਢਿੱਲੋਂ, ਭਾਮ, ਪਰਗਟ ਸਿੰਘ)-ਪਿੰਡ ਖੁਜਾਲਾ ਦੇ ਖੇਡ ਸਟੇਡੀਅਮ ਬਾਬਾ ਦੀਪ ਸਿੰਘ ਵਿਖੇ 3 ਰੋਜ਼ਾ ਖੇਡਾਂ ਵਤਨ ਪੰਜਾਬ ਦੀਆਂ ਸ਼ਾਨੋ-ਸ਼ੌਕਤ ਨਾਲ ਹੋਈਆਂ ਸਮਾਪਤ। ਇਸ ਖੇਡ ਦੇ ਆਖਰੀ ਦਿਨ ’ਚ ਕਬੱਡੀ ਸਰਕਲ ਦੇ ਮੈਚ ਹੋਏ, ਜਿਸ ’ਚ ਵੱਖ-ਵੱਖ ਸਕੂਲਾਂ ਤੇ ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ।

Ad Position 21
repet_subhas-goyals [Copy P29]
ਪਹਿਲੀਆਂ ਪੁਜੀਸ਼ਨਾਂ ’ਤੇ ਆਉਣ ਵਾਲੀਆਂ ਵਿਦਿਆਰਥਣਾਂ। 10-09-2026
ਹਰਚੋਵਾਲ/ਊਧਨਵਾਲ, 9 ਸਤੰਬਰ (ਢਿੱਲੋਂ, ਭਾਮ, ਪਰਗਟ ਸਿੰਘ)-ਪਿੰਡ ਖੁਜਾਲਾ ਦੇ ਖੇਡ ਸਟੇਡੀਅਮ ਬਾਬਾ ਦੀਪ ਸਿੰਘ ਵਿਖੇ 3 ਰੋਜ਼ਾ ਖੇਡਾਂ ਵਤਨ ਪੰਜਾਬ ਦੀਆਂ ਸ਼ਾਨੋ-ਸ਼ੌਕਤ ਨਾਲ ਹੋਈਆਂ ਸਮਾਪਤ। ਇਸ ਖੇਡ ਦੇ ਆਖਰੀ ਦਿਨ ’ਚ ਕਬੱਡੀ ਸਰਕਲ ਦੇ ਮੈਚ ਹੋਏ, ਜਿਸ ’ਚ ਵੱਖ-ਵੱਖ ਸਕੂਲਾਂ ਤੇ ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ’ਚ ਅੰਡਰ-14 ’ਚ ਸਰਕਾਰੀ ਸਕੂਲ ਕਾਹਲਵਾਂ ਦੀ ਟੀਮ ਪਹਿਲੇ ਤੇ ਸਰਕਾਰ ਹੀ ਸਕੂਲ ਭਰਥ ਦੀ ਟੀਮ ਦੂਸਰੇ ਸਥਾਨ ’ਤੇ ਰਹੀ। ਅੰਡਰ-17 ’ਚ ਸਰਕਾਰੀ ਸਕੂਲ ਖੁਜਾਲਾ ਦੀ ਟੀਮ ਪਹਿਲੇ ਤੇ ਸਰਕਾਰੀ ਸਕੂਲ ਬੁੱਟਰ ਕਲਾਂ ਦੀ ਟੀਮ ਦੂਜੇ ਦਰਜੇ ’ਚ ਰਹੀ। ਟੂਰਨਾਮੈਂਟ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਸਸੀ ਕਿਰਨ ਵਲੋਂ ਆਏ ਹੋਏ ਸਰਪੰਚਾਂ, ਪੰਚਾਂ, ਸਕੂਲ ਅਧਿਆਪਕਾਂ ਤੇ ਕੋਚਾਂ ਨੂੰ ਯਾਦਗਾਰੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮੰਗਤ ਸਿੰਘ ਮੱਲੀ, ਰਜਿੰਦਰਪਾਲ ਸਿੰਘ, ਮੈਡਮ ਪਰਮਜੀਤ ਕੌਰ ਇੰਚਾਰਜ ਖੇਡ ਟੂਰਨਾਮੈਂਟ, ਲਵਪ੍ਰੀਤ ਕੌਰ ਕੋਚ, ਸਰਪੰਚ ਚਰਨਜੀਤ ਸਿੰਘ, ਇੰਦਰਜੀਤ ਸਿੰਘ ਮੈਡੀਕਲ ਟੀਮ ਇੰਚਾਰਜ, ਡਾ. ਸ਼ੁਭਨੀਤ ਕੁਮਾਰ ਮੈਡੀਕਲ ਅਫ਼ਸਰ, ਬਲਜਿੰਦਰ ਸਿੰਘ, ਸੁਰਿੰਦਰ ਸਿੰਘ, ਰਾਜਵਿੰਦਰ ਕੌਰ ਲੈਕਚਰਾਰ, ਪਰਮਜੀਤ ਕੌਰ ਲੈਕਚਰਾਰ, ਕੁਲਦੀਪ ਕੌਰ, ਹਰਜੀਤ ਕੌਰ, ਕਵਲਜੀਤ ਕੌਰ, ਨਾਨਕ ਸਿੰਘ, ਨਵਤੇਸਪਾਲ ਸਿੰਘ ਲੈਕਚਰਾਰ, ਹਰਦੀਪ ਸਿੰਘ, ਅਜੇ ਕੁਮਾਰ, ਨਿਰਮਲ ਸਿੰਘ, ਗੁਰਮਿੰਦਰ ਸਿੰਘ, ਜੋਗਾ ਸਿੰਘ, ਗੁਰਮੇਜ ਸਿੰਘ ਡੀ.ਪੀ.ਈ., ਪਲਕਪ੍ਰੀਤ ਕੌਰ, ਸਿਮਰਨਜੋਤ ਕੌਰ, ਬਲਵੰਤ ਸਿੰਘ ਡੀ.ਪੀ.ਈ., ਜਗਦੇਵ ਸਿੰਘ, ਪਲਵਿੰਦਰ ਸਿੰਘ, ਮਲਕੀਤ ਸਿੰਘ ਕਬੱਡੀ ਕੋਚ, ਜਸ਼ਨਪ੍ਰੀਤ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਜਨਰਲ ਕੌਂਸਲ ਮੈਂਬਰ ਬਣਨ ’ਤੇ ਜਸਵਿੰਦਰ ਸਿੰਘ ਬਹਿਰਾਮਪੁਰ ਨੇ ਹਾਈਕਮਾਂਡ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਸਾਬਕਾ ਸਰਪੰਚ ਗੁਰਬਿੰਦਰ ਸਿੰਘ ਬੱਬੀ ਦੇ ਭਰਾ ਸਤਵਿੰਦਰ ਸਿੰਘ ਨੂੰ ਅੰਤਿਮ ਸੰਸਕਾਰ ਮੌਕੇ ਨਮ ਅੱਖਾਂ ਨਾਲ ਵਿਦਾਇਗੀ
Ad Position 24