ਪਿੰਡ ਚੱਕ ਸ਼ਰੀਫ ਵਿਖੇ ਆਯੁਸ਼ ਕੈਂਪ ਲੱਗਾ
ਭੈਣੀ ਮੀਆਂ ਖਾਂ, 9 ਸਤੰਬਰ (ਜਸਬੀਰ ਸਿੰਘ ਬਾਜਵਾ)-ਆਯੂਸ਼ ਮੰਤਰਾਲੇ ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਵਧੀਕ ਚਾਰਜ, ਡਾ. ਸੀਮਾ ਗਰੇਵਾਲ ਦੀ ਯੋਗ ਅਗਵਾਈ ਹੇਠ ਮੁਖੀ ਹੋਮਿਓਪੈਥਿਕ ਵਿਭਾਗ ਦੇ ਸਹਿਯੋਗ ਨਾਲ ਗੁਰਦਾਸਪੁਰ ਜ਼ਿਲ੍ਹੇ ’ਚ ਆਯੂਸ਼ ਕੈਂਪ ਲਗਾਏ ਜਾ ਰਹੇ ਹਨ, ਜੋ 30 ਸਤੰਬਰ ਤੱਕ ਲੱਗਣਗੇ।
ਭੈਣੀ ਮੀਆਂ ਖਾਂ, 9 ਸਤੰਬਰ (ਜਸਬੀਰ ਸਿੰਘ ਬਾਜਵਾ)-ਆਯੂਸ਼ ਮੰਤਰਾਲੇ ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਵਧੀਕ ਚਾਰਜ, ਡਾ. ਸੀਮਾ ਗਰੇਵਾਲ ਦੀ ਯੋਗ ਅਗਵਾਈ ਹੇਠ ਮੁਖੀ ਹੋਮਿਓਪੈਥਿਕ ਵਿਭਾਗ ਦੇ ਸਹਿਯੋਗ ਨਾਲ ਗੁਰਦਾਸਪੁਰ ਜ਼ਿਲ੍ਹੇ ’ਚ ਆਯੂਸ਼ ਕੈਂਪ ਲਗਾਏ ਜਾ ਰਹੇ ਹਨ, ਜੋ 30 ਸਤੰਬਰ ਤੱਕ ਲੱਗਣਗੇ। ਇਸੇ ਸਿਲਸਿਲੇ ਤਹਿਤ ਦੂਜਾ ਆਯੂਸ਼ ਕੈਂਪ ਬਲਾਕ ਕਾਹਨੂੰਵਾਨ ਦੇ ਪਿੰਡ ਚੱਕ ਸ਼ਰੀਫ ਵਿਖੇ ਲਗਾਇਆ ਗਿਆ। ਡਾ. ਸੀਮਾ ਗਰੇਵਾਲ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਵਲੋਂ ਰਿਬਨ ਕੱਟ ਕੇ ਕੈਂਪ ਦੀ ਸ਼ੁਰੂਆਤ ਕੀਤੀ ਗਈ। ਆਯੁਰਵੈਦਿਕ ਮੈਡੀਕਲ ਅਫ਼ਸਰਾਂ ਡਾ. ਰਮਨ ਸਗੋਤਰਾ ਅਤੇ ਡਾ. ਅਮਿਤਾ ਸ਼ਰਮਾ ਤੇ ਹੋਮੀਓਪੈਥਿਕ ਮੈਡੀਕਲ ਅਫ਼ਸਰ ਡਾ. ਬਿਕਰਮਜੀਤ ਸਿੰਘ ਤੇ ਡਾ. ਸਤਵਿੰਦਰ ਕੌਰ ਨੇ ਰੋਗੀਆਂ ਦਾ ਮੁਆਇਨਾ ਕੀਤਾ। ਉਪਵੈਦ ਸ਼੍ਰੀਮਤੀ ਚਰਨਜੀਤ ਕੌਰ ਤੇ ਸਰੋਜ ਬਾਲਾ ਨੇ ਆਯੁਰਵੈਦਿਕ ਦਵਾਈਆਂ ਵੰਡੀਆਂ ਤੇ ਹੋਮੀਓਪੈਥਿਕ ਫਾਰਮਾਸਿਸਟ ਨਿਤਿਸ਼ ਪਠਾਣੀਆਂ ਤੇ ਰਾਜੀਵ ਕੁਮਾਰ ਨੇ ਹੋਮੀਓਪੈਥਿਕ ਦਵਾਈਆਂ ਵੰਡੀਆਂ। ਸੁਨੀਲ ਕੁਮਾਰ ਤੇ ਸਿਮਰਨਜੀਤ ਕੌਰ ਦੁਆਰਾ ਆਏ ਹੋਏ ਰੋਗੀਆਂ ਅਤੇ ਬੱਚਿਆਂ ਨੂੰ ਯੋਗ ਦੀ ਤਕਨੀਕ ਸਿਖਾਈ ਗਈ। ਇੰਚਾਰਜ ਟੀਮ ਡਾ. ਨੀਤੂ ਅਗਹਵਾਲ, ਉਪਵੈਦ ਦਲੇਰ ਸਿੰਘ ਅਤੇ ਸੇਵਿਕਾ ਸ਼ਾਂਤੀ ਨੇ ਸਮੁੱਚੇ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ। ਕੈਂਪ ਵਿਚ ਕੁੱਲ ਆਏ 522 ਰੋਗੀਆਂ ਵਿਚੋਂ 283 ਨੇ ਆਯੁਰਵੈਦਿਕ ਅਤੇ 239 ਨੇ ਹੋਮਿਓਪੈਥਿਕ ਇਲਾਜ ਪ੍ਰਣਾਲੀ ਦਾ ਲਾਭ ਲਿਆ ।