ਚਿੱਟੇ ਸਮੇਤ ਪਤੀ ਪਤਨੀ ਕਾਬੂ
ਪਠਾਨਕੋਟ, 9 ਸਤੰਬਰ (ਵਿਨੋਦ)-ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਵਲੋਂ 20 ਗ੍ਰਾਮ ਹੈਰੋਇਨ ਸਮੇਤ ਇਕ ਜੋੜੇ ਨੂੰ ਕਾਬੂ ਕੀਤਾ ਗਿਆ ਹੈ । ਥਾਣਾ ਡਵੀਜ਼ਨ ਨੰਬਰ ਇਕ ਦੇ ਏ.
ਪਠਾਨਕੋਟ, 9 ਸਤੰਬਰ (ਵਿਨੋਦ)-ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਵਲੋਂ 20 ਗ੍ਰਾਮ ਹੈਰੋਇਨ ਸਮੇਤ ਇਕ ਜੋੜੇ ਨੂੰ ਕਾਬੂ ਕੀਤਾ ਗਿਆ ਹੈ । ਥਾਣਾ ਡਵੀਜ਼ਨ ਨੰਬਰ ਇਕ ਦੇ ਏ.ਐਸ.ਆਈ. ਬਿਮਲ ਕੁਮਾਰ ਆਪਣੇ ਪੁਲਿਸ ਪਾਰਟੀ ਨਾਲ ਬੱਸ ਸਟੈਂਡ ਦੇ ਨੇੜੇ ਗਸ਼ਤ ਕਰ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਨੂੰ ਇਕ ਬਲੈਰੋ ਗੱਡੀ ਖੜ੍ਹੀ ਮਿਲੀ, ਜਿਸ ਵਿਚ ਪਤੀ-ਪਤਨੀ ਬੈਠੇ ਸਨ, ਬਲੈਰੋ ਵਿਚ ਬੈਠੇ ਨੌਜਵਾਨ ਵਲੋਂ ਆਪਣੀ ਜੇਬ ਵਿਚੋਂ ਕੱਢ ਕੇ ਇਕ ਮੋਮੀ ਲਿਫਾਫਾ ਗੱਡੀ ਵਿਚ ਸੁੱਟ ਦਿੱਤਾ, ਪੁਲਿਸ ਵਲੋਂ ਜਦੋਂ ਤਲਾਸ਼ੀ ਲਈ ਗਈ ਤਾਂ ਲਿਫਾਫੇ ਵਿਚੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਪੁਲਿਸ ਵਲੋਂ ਮੌਕੇ ’ਤੇ ਹੀ ਪਤੀ-ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਦੇ ਖਿਲਾਫ ਥਾਣਾ ਡਵੀਜ਼ਨ ਨੰਬਰ ਇਕ ਪਠਾਨਕੋਟ ਵਿਚ ਐਨ.ਡੀ.ਪੀ.ਸੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ । ਦੋਸ਼ੀਆਂ ਦੀ ਪਹਿਚਾਣ ਰਿਤਿਕ ਪਠਾਨੀਆ ਪੁੱਤਰ ਸ਼ਿਵ ਪਠਾਨੀਆ ਅਤੇ ਸਿਮਰਨ ਪਤਨੀ ਰੀਤਿਕ ਪਠਾਨੀਆ ਵਾਸੀ ਪਿੰਡ ਕਕੀਰਾ ਜ਼ਿਲ੍ਹਾ ਚੰਬਾ ਹਿਮਾਚਲ ਪ੍ਰਦੇਸ਼ ਦੇ ਰੂਪ ਵਿਚ ਹੋਈ ਹੈ ।