10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਪਾਣੀ ਪੀਣ ਦੇ ਬਹਾਨੇ ਘਰ ’ਚ ਦਾਖਲ ਹੋਏ ਲੁਟੇਰੇ ਬਜ਼ੁਰਗ ਔਰਤ ਦੀਆਂ ਵਾਲੀਆਂ ਲਾਹ ਕੇ ਫਰਾਰ

ਦੀਨਾਨਗਰ, 9 ਸਤੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਦੀਨਾਨਗਰ ਦੇ ਨਾਲ ਲੱਗਦੇ ਪਿੰਡ ਅਵਾਂਖਾ ਦੀ ਦਇਆ ਰਾਮ ਕਾਲੋਨੀ ਵਿਖੇ ਦਿਨ ਦਿਹਾੜੇ ਵਾਪਰੀ ਇਕ ਖੋਹ ਦੀ ਘਟਨਾ ’ਚ ਪਾਣੀ ਪੀਣ ਦੇ ਬਹਾਨੇ ਘਰ ਵਿਚ ਦਾਖ਼ਲ ਹੋਏ ਲੁਟੇਰੇ ਬਜ਼ਰਗ ਔਰਤ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਲਾਹ ਕੇ ਫਰਾਰ ਹੋ ਗਏ। ਘਟਨਾ ਦੀ ਸ਼ਿਕਾਰ ਬਜੁਰਗ ਔਰਤ ਕੌਸ਼ਲਿਆ ਦੇਵੀ ਵਾਸੀ ਰੱਤੜਵਾਂ ਜ਼ਿਲ੍ਹਾ ਪਠਾਨਕੋਟ ਨੇ ਦੱਸਿਆ ਕਿ ਉਹ ਅਪਣੀ ਧੀ ਨੂੰ ਮਿਲਣ ਲਈ ਪਿੰਡ ਅਵਾਂਖਾ ਦੀ ਦਿਆ ਰਾਮ ਕਾਲੋਨੀ ਵਿਖੇ ਆਈ ਸੀ ਕਿ ਦੁਪਹਿਰ 3 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰ ਨੌਜਵਾਨ ਪਾਣੀ ਪੀਣ ਦੇ ਬਹਾਨੇ ਘਰ ’ਚ ਦਾਖ਼ਲ ਹੋਏ, ਉਸ ਵੇਲੇ ਉਹ ਘਰ ਦੇ ਦਰਵਾਜੇ ’ਚ ਖੜ੍ਹੀ ਸੀ ਕਿ ਪਾਣੀ ਪੀ ਕੇ ਵਾਪਸ ਜਾਂਦੇ ਹੋਏ ਲੁਟੇਰੇ ਅਚਾਨਕ ਉਸ ਦੇ ਕੰਨਾਂ ਵਿਚ ਪਈਆਂ ਸੋਨੇ ਦੀਆਂ ਦੋਵੇਂ ਵਾਲੀਆਂ ਲਾਹ ਕੇ ਫਰਾਰ ਹੋ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਦੀਨਾਨਗਰ, 9 ਸਤੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਦੀਨਾਨਗਰ ਦੇ ਨਾਲ ਲੱਗਦੇ ਪਿੰਡ ਅਵਾਂਖਾ ਦੀ ਦਇਆ ਰਾਮ ਕਾਲੋਨੀ ਵਿਖੇ ਦਿਨ ਦਿਹਾੜੇ ਵਾਪਰੀ ਇਕ ਖੋਹ ਦੀ ਘਟਨਾ ’ਚ ਪਾਣੀ ਪੀਣ ਦੇ ਬਹਾਨੇ ਘਰ ਵਿਚ ਦਾਖ਼ਲ ਹੋਏ ਲੁਟੇਰੇ ਬਜ਼ਰਗ ਔਰਤ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਲਾਹ ਕੇ ਫਰਾਰ ਹੋ ਗਏ। ਘਟਨਾ ਦੀ ਸ਼ਿਕਾਰ ਬਜੁਰਗ ਔਰਤ ਕੌਸ਼ਲਿਆ ਦੇਵੀ ਵਾਸੀ ਰੱਤੜਵਾਂ ਜ਼ਿਲ੍ਹਾ ਪਠਾਨਕੋਟ ਨੇ ਦੱਸਿਆ ਕਿ ਉਹ ਅਪਣੀ ਧੀ ਨੂੰ ਮਿਲਣ ਲਈ ਪਿੰਡ ਅਵਾਂਖਾ ਦੀ ਦਿਆ ਰਾਮ ਕਾਲੋਨੀ ਵਿਖੇ ਆਈ ਸੀ ਕਿ ਦੁਪਹਿਰ 3 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰ ਨੌਜਵਾਨ ਪਾਣੀ ਪੀਣ ਦੇ ਬਹਾਨੇ ਘਰ ’ਚ ਦਾਖ਼ਲ ਹੋਏ, ਉਸ ਵੇਲੇ ਉਹ ਘਰ ਦੇ ਦਰਵਾਜੇ ’ਚ ਖੜ੍ਹੀ ਸੀ ਕਿ ਪਾਣੀ ਪੀ ਕੇ ਵਾਪਸ ਜਾਂਦੇ ਹੋਏ ਲੁਟੇਰੇ ਅਚਾਨਕ ਉਸ ਦੇ ਕੰਨਾਂ ਵਿਚ ਪਈਆਂ ਸੋਨੇ ਦੀਆਂ ਦੋਵੇਂ ਵਾਲੀਆਂ ਲਾਹ ਕੇ ਫਰਾਰ ਹੋ ਗਏ। ਜਦੋਂ ਤੱਕ ਉਸ ਦੇ ਰੌਲਾ ਪਾਉਣ ’ਤੇ ਲੋਕ ਇਕੱਠੇ ਹੋਏ ਤਾਂ ਲੁਟੇਰੇ ਫਰਾਰ ਹੋ ਚੁੱਕੇ ਸਨ। ਫਿਲਹਾਲ ਲੁਟੇਰੇ ਨੇੜਲੇ ਇਕ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਏ ਹਨ ਅਤੇ ਪੁਲਿਸ ਮਾਮਲੇ ਦੀ ਸੰਜੀਦਗੀ ਨਾਲ ਜਾਂਚ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ’ਚ ਮੁਲਾਜ਼ਮਾਂ ਦੀ ਵੋਟ ਰਹੇਗੀ ਬੇਹੱਦ ਅਹਿਮ-ਐਡਵੋਕੇਟ ਮਿਨਹਾਸ ਅਗਲੀ ਖ਼ਬਰ ਨਸ਼ੇ ਦੇ ਮੁੱਦੇ ’ਤੇ ਭਾਜਪਾ ਦਾ ਹਮਲਾ ਨਸ਼ਾ ਮੁਕਤ ਪੰਜਾਬ ਦੇ ਦਾਅਵੇ ਖੋਖਲੇ-ਅਸ਼ਵਨੀ ਸ਼ਰਮਾ
Ad Position 24