10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਪ੍ਰੈਗਾਬਾਲੀਨ 75 ਮਿਲੀਗ੍ਰਾਮ ਤੋਂ ਵੱਧ ਦਵਾਈ ਦੀ ਸਟੋਰੇਜ ਤੇ ਵਿੱਕਰੀ ’ਤੇ ਪੂਰਨ ਪਾਬੰਦੀ

ਪਠਾਨਕੋਟ, 9 ਸਤੰਬਰ (ਵਿਨੋਦ)-ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਡਾ: ਪੱਲਵੀ ਨੇ ਪ੍ਰੇਗਾਬਾਲੀਨ ਦਵਾਈ ਦੀ ਦੁਰਵਰਤੋਂ ਨੂੰ ਰੋਕਣ ਲਈ ਇਸ ਦੀ ਖੁੱਲ੍ਹੀ ਵਰਤੋਂ, ਭੰਡਾਰਨ ਤੇ ਵਿੱਕਰੀ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ । ਇਹ ਹੁਕਮ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਜਾਰੀ ਕੀਤੇ ਗਏ ਹਨ ।

Ad Position 21
repet_subhas-goyals [Copy P29]
ਡਿਪਟੀ ਕਮਿਸ਼ਨਰ ਡਾ. ਪਲਵੀ 10-09-2026
ਪਠਾਨਕੋਟ, 9 ਸਤੰਬਰ (ਵਿਨੋਦ)-ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਡਾ: ਪੱਲਵੀ ਨੇ ਪ੍ਰੇਗਾਬਾਲੀਨ ਦਵਾਈ ਦੀ ਦੁਰਵਰਤੋਂ ਨੂੰ ਰੋਕਣ ਲਈ ਇਸ ਦੀ ਖੁੱਲ੍ਹੀ ਵਰਤੋਂ, ਭੰਡਾਰਨ ਤੇ ਵਿੱਕਰੀ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ । ਇਹ ਹੁਕਮ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਜਾਰੀ ਕੀਤੇ ਗਏ ਹਨ । ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਪ੍ਰੈਗਾਬਾਲੀਨ ਦੇ 150 ਮਿਲੀਗ੍ਰਾਮ ਤੇ 300 ਮਿਲੀਗ੍ਰਾਮ ਵਾਲੇ ਕੈਪਸੂਲ/ਟੈਬਲੇਟ ਦੀ ਜਨਤਕ ਤੌਰ ’ਤੇ ਦੁਰਵਰਤੋਂ ਦੇ ਮਾਮਲੇ ਸਾਹਮਣੇ ਆਏ ਹਨ । ਇਸ ਦਵਾਈ ਦੀ ਗਲਤ ਵਰਤੋਂ ਕਾਰਨ ਕਈ ਲੋਕ ਇਸ ਦੇ ਆਦੀ ਹੋ ਰਹੇ ਹਨ । ਇਸ ਦੇ ਮੱਦੇਨਜ਼ਰ ਪ੍ਰੈਗਾਬਾਲੀਨ ਦੇ 75 ਮਿਲੀਗ੍ਰਾਮ ਤੋਂ ਵੱਧ ਤਾਕਤ ਵਾਲੇ ਕੈਪਸੂਲ ਜਾਂ ਟੈਬਲੇਟ ਦੇ ਭੰਡਾਰਨ ਅਤੇ ਵਿੱਕਰੀ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ । ਹੁਕਮਾਂ ਅਨੁਸਾਰ ਥੋਕ ਤੇ ਪ੍ਰਚੂਨ ਵਿਕਰੇਤਾ, ਕੈਮਿਸਟ/ਮੈਡੀਕਲ ਸਟੋਰ ਮਾਲਕ, ਹਸਪਤਾਲਾਂ ਦੇ ਅੰਦਰ ਸਥਿਤ ਫਾਰਮੇਸੀਆਂ ਜਾਂ ਕੋਈ ਹੋਰ ਵਿਅਕਤੀ ਡਾਕਟਰ ਦੀ ਅਸਲ ਪਰਚੀ ਤੋਂ ਬਿਨਾਂ ਪ੍ਰੈਗਾਬਾਲੀਨ 75 ਮਿਲੀਗ੍ਰਾਮ ਤੱਕ ਦੀ ਦਵਾਈ ਵੀ ਨਹੀਂ ਵੇਚ ਸਕੇਗਾ । ਇਸ ਤੋਂ ਇਲਾਵਾ ਇਸ ਦਵਾਈ ਦੀ ਖਰੀਦ ਤੇ ਵਿੱਕਰੀ ਦਾ ਪੂਰਾ ਤੇ ਸਹੀ ਰਿਕਾਰਡ ਰੱਖਣਾ ਲਾਜ਼ਮੀ ਹੋਵੇਗਾ । ਸਾਰੇ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਦਵਾਈ ਵੇਚਣ ਤੋਂ ਪਹਿਲਾਂ ਡਾਕਟਰ ਦੀ ਪਰਚੀ ਦੀ ਢੁੱਕਵੀਂ ਜਾਂਚ ਕੀਤੀ ਜਾਵੇ ਤੇ ਇਹ ਯਕੀਨੀ ਬਣਾਇਆ ਜਾਵੇ ਕਿ ਵੇਚੀਆਂ ਜਾਣ ਵਾਲੀਆਂ ਗੋਲੀਆਂ ਜਾਂ ਕੈਪਸੂਲਾਂ ਦੀ ਗਿਣਤੀ ਡਾਕਟਰ ਵਲੋਂ ਲਿਖੀ ਗਈ ਲੋੜ ਤੋਂ ਵੱਧ ਨਾ ਹੋਵੇ । ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਇਹ ਹੁਕਮ 8 ਸਤੰਬਰ 2026 ਤੋਂ 7 ਨਵੰਬਰ 2026 ਤੱਕ ਲਾਗੂ ਰਹਿਣਗੇ । ਜ਼ਿਲ੍ਹਾ ਪ੍ਰਸ਼ਾਸਨ ਨੇ ਸਮੂਹ ਦਵਾਈ ਵਿਕਰੇਤਾਵਾਂ ਨੂੰ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ ।
Ad Position 22
No active advertisement
ਪਿਛਲੀ ਖ਼ਬਰ ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਟ੍ਰੈਫਿਕ ਪੁਲਿਸ ਵਲੋਂ ਮੁੱਖ ਬਾਜ਼ਾਰ ’ਚੋਂ ਰੇਹੜੀ-ਫੜ੍ਹੀਆਂ ਹਟਾਈਆਂ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ’ਚ ਮੁਲਾਜ਼ਮਾਂ ਦੀ ਵੋਟ ਰਹੇਗੀ ਬੇਹੱਦ ਅਹਿਮ-ਐਡਵੋਕੇਟ ਮਿਨਹਾਸ
Ad Position 24