10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਅਧਿਆਪਕ ਸਾਡੇ ਸੱਚੇ ਮਾਰਗ ਦਰਸ਼ਕ ਤੇ ਪ੍ਰੇਰਣਾ ਸਰੋਤ-ਐਸ.ਕੇ. ਪੁੰਜ

ਪਠਾਨਕੋਟ, 9 ਸਤੰਬਰ (ਸੰਧੂ)-ਸਾਈਂ ਇੰਟਰਨੈਸ਼ਨਲ ਸਕੂਲ ਕਿਡਜ਼ੀ ਵਿਖੇ ਅਧਿਆਪਕ ਦਿਵਸ ਸ਼ਰਧਾ ਨਾਲ ਮਨਾਇਆ ਗਿਆ । ਇਸ ਮੌਕੇ ਚੇਅਰਮੈਨ ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਪਠਾਨਕੋਟ, 9 ਸਤੰਬਰ (ਸੰਧੂ)-ਸਾਈਂ ਇੰਟਰਨੈਸ਼ਨਲ ਸਕੂਲ ਕਿਡਜ਼ੀ ਵਿਖੇ ਅਧਿਆਪਕ ਦਿਵਸ ਸ਼ਰਧਾ ਨਾਲ ਮਨਾਇਆ ਗਿਆ । ਇਸ ਮੌਕੇ ਚੇਅਰਮੈਨ ਐਸ.ਕੇ. ਪੁੰਜ, ਡੀ. ਮੈਡਮ ਤ੍ਰਿਪਤਾ ਪੁੰਜ, ਸੀ.ਐਮ.ਡੀ. ਤੁਸ਼ਾਰ ਪੁੰਜ ਤੇ ਰੀਆ ਪੁੰਜ ਦਾ ਪ੍ਰਿੰਸੀਪਲ ਪੁਨੀਤ ਸਵਾਲ ਦੀ ਅਗਵਾਈ ਹੇਠ ਸਟਾਫ ਤੇ ਵਿਦਿਆਰਥੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ । ਚੇਅਰਮੈਨ ਐਸ.ਕੇ. ਪੁੰਜ ਨੇ ਕਿਹਾ ਕਿ ਅਧਿਆਪਕ ਸਾਡੇ ਜੀਵਨ ਦੇ ਸੱਚੇ ਮਾਰਗ ਦਰਸ਼ਕ ਅਤੇ ਪ੍ਰੇਰਣਾ ਸਰੋਤ ਹਨ, ਜੋ ਗਿਆਨ ਦੇ ਨਾਲ-ਨਾਲ ਚੰਗੇ ਸੰਸਕਾਰ ਅਤੇ ਅਨੁਸ਼ਾਸਨ ਵੀ ਸਿਖਾਉਂਦੇ ਹਨ । ਇਸ ਦੌਰਾਨ ਨੰਨ੍ਹੇ ਵਿਦਿਆਰਥੀਆਂ ਵਲੋਂ ਵੱਖ-ਵੱਖ ਗਤੀਵਿਧੀਆਂ ਪੇਸ਼ ਕਰਕੇ ਅਧਿਆਪਕਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ । ਇਸ ਮੌਕੇ ਅਕੈਡਮਿਕ ਡਾਇਰੈਕਟਰ ਰਣਜੀਤ ਸਿੰਘ, ਡਾ. ਵਿਪਨ ਗੁਪਤਾ, ਡਾ. ਨਵਦੀਪ ਸਾਂਵਲ, ਡਾ. ਗਿਰੀਸ਼ ਗੁਪਤਾ, ਡਾ. ਦਿਨੇਸ਼ ਮਹਾਜਨ, ਡਾ. ਰਾਜੇਸ਼ ਗੁਪਤਾ, ਪ੍ਰਿੰਸੀਪਲ ਡਾ. ਮੁਕੇਸ਼ ਗੁਪਤਾ, ਪ੍ਰਿੰਸੀਪਲ ਸੰਜੇ ਪੰਡਿਤ, ਡਾ. ਦੀਪਕ ਸ਼ਰਮਾ, ਸੁਲਕਸ਼ਯ ਕੁਮਾਰ, ਹਰਮੋਹਿੰਦਰ ਸਿੰਘ ਤੇ ਅਸ਼ਵਨੀ ਸ਼ਰਮਾ ਸਮੇਤ ਗਰੁੱਪ ਦੇ ਸਮੂਹ ਐਚ.ਓ.ਡੀ. ਤੇ ਸਟਾਫ ਮੈਂਬਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਮਿਸ਼ਨ 2027 ਲਈ ਕਾਂਗਰਸ ਨੇ ਤੇਜ਼ ਕੀਤੀ ਜ਼ਮੀਨੀ ਤਿਆਰੀ ਅਗਲੀ ਖ਼ਬਰ ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਟ੍ਰੈਫਿਕ ਪੁਲਿਸ ਵਲੋਂ ਮੁੱਖ ਬਾਜ਼ਾਰ ’ਚੋਂ ਰੇਹੜੀ-ਫੜ੍ਹੀਆਂ ਹਟਾਈਆਂ
Ad Position 24