58 ਲੱਖ ਦੀ ਆਨਲਾਈਨ ਠੱਗੀ ਮਾਰਨ ਵਾਲਾ ਸਾਈਬਰ ਕ੍ਰਾਈਮ ਪੁਲਿਸ ਵਲੋਂ ਗ੍ਰਿਫ਼ਤਾਰ
ਪਠਾਨਕੋਟ, 9 ਸਤੰਬਰ (ਵਿਨੋਦ)-ਪਠਾਨਕੋਟ ਸਾਈਬਰ ਕ੍ਰਾਈਮ ਪੁਲਿਸ ਵਲੋਂ 58 ਲੱਖ ਰੁਪਏ ਦੇ ਆਨਲਾਈਨ ਠੱਗੀ ਮਾਮਲੇ ’ਚ ਮੁੱਖ ਦੋਸ਼ੀ ਹਨੀ ਪਠਾਨੀਆ ਵਾਸੀ ਪਠਾਨਕੋਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਮਿਤ ਸਿੰਘ ਨੇ ਦੱਸਿਆ ਕਿ ਮਾਮਲੇ ’ਚ ਮੁਦਈ ਸੰਗਰਾਮ ਸਿੰਘ ਵਾਸੀ ਪਠਾਨਕੋਟ ਦੀ ਦਿੱਤੀ ਹੋਈ ਦਰਖਾਸਤ, ਜਿਸ ’ਚ ਉਸ ਦਾ ਅਕਾਊਂਟ ਆਨਲਾਈਨ ਹੈਕ ਕਰਕੇ ਅੱਗੇ ਕਿਸੇ ਹੋਰ ਅਕਾਊਂਟ ਵਿਚ ਦੋਸ਼ੀ ਵਲੋਂ 58 ਲੱਖ ਰੁਪਏ ਟਰਾਂਸਫਰ ਕਰ ਲਏ ਗਏ ਸੀ, ਜਿਸ ’ਤੇ 318 (4), 61 (2), 66, ਆਈ.
ਫ
ਫੜਿਆ ਗਿਆ ਦੋਸ਼ੀ ਪੁਲਿਸ ਪਾਰਟੀ ਨਾਲ । ਤਸਵੀਰ: ਵਿਨੋਦ
10-09-2026
ਪਠਾਨਕੋਟ, 9 ਸਤੰਬਰ (ਵਿਨੋਦ)-ਪਠਾਨਕੋਟ ਸਾਈਬਰ ਕ੍ਰਾਈਮ ਪੁਲਿਸ ਵਲੋਂ 58 ਲੱਖ ਰੁਪਏ ਦੇ ਆਨਲਾਈਨ ਠੱਗੀ ਮਾਮਲੇ ’ਚ ਮੁੱਖ ਦੋਸ਼ੀ ਹਨੀ ਪਠਾਨੀਆ ਵਾਸੀ ਪਠਾਨਕੋਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਮਿਤ ਸਿੰਘ ਨੇ ਦੱਸਿਆ ਕਿ ਮਾਮਲੇ ’ਚ ਮੁਦਈ ਸੰਗਰਾਮ ਸਿੰਘ ਵਾਸੀ ਪਠਾਨਕੋਟ ਦੀ ਦਿੱਤੀ ਹੋਈ ਦਰਖਾਸਤ, ਜਿਸ ’ਚ ਉਸ ਦਾ ਅਕਾਊਂਟ ਆਨਲਾਈਨ ਹੈਕ ਕਰਕੇ ਅੱਗੇ ਕਿਸੇ ਹੋਰ ਅਕਾਊਂਟ ਵਿਚ ਦੋਸ਼ੀ ਵਲੋਂ 58 ਲੱਖ ਰੁਪਏ ਟਰਾਂਸਫਰ ਕਰ ਲਏ ਗਏ ਸੀ, ਜਿਸ ’ਤੇ 318 (4), 61 (2), 66, ਆਈ.ਟੀ. 2000 ਥਾਣਾ ਸਾਈਬਰ ਕ੍ਰਾਈਮ ਪਠਾਨਕੋਟ ਦਰਜ ਰਜਿਸਟਰ ਕੀਤਾ ਗਿਆ ਸੀ । ਪੁਲਿਸ ਦੀ ਕਾਰਵਾਈ ਦੌਰਾਨੇ ਤਫਤੀਸ਼ ਥਾਣਾ ਸਾਈਬਰ ਕ੍ਰਾਈਮ ਪਠਾਨਕੋਟ ਦੀ ਟੀਮ ਨੇ ਦੋਸ਼ੀ ਹਨੀ ਪਠਾਨੀਆ ਵਾਸੀ ਪਠਾਨਕੋਟ ਨੂੰ ਟੈਕਨੀਕਲੀ ਟਰੇਸ ਕਰਕੇ ਗ੍ਰਿਫ਼ਤਾਰ ਕੀਤਾ ਹੈ । ਤਫਤੀਸ਼ ਦੌਰਾਨ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਵਲੋਂ ਮੁਦੱਈ ਮੁਕੱਦਮਾ ਦੇ ਟਰੱਸਟ ਵਾਲਟ ਹੈਕ ਕਰਕੇ ਅੱਗੇ ਆਪਣੇ ਵੱਖ-ਵੱਖ ਖਾਤਿਆਂ ਵਿਚ ਟਰਾਂਸਫਰ ਕਰਕੇ, ਅੱਗੇ ਵੱਖ-ਵੱਖ ਅਰਜ਼ੀਆਂ ਰਾਹੀਂ ਭਾਰਤੀ ਕਰੰਸੀ ’ਚ ਤਬਦੀਲ ਕਰਕੇ ਬੈਂਕ ਖਾਤਿਆਂ ’ਚ ਟਰਾਂਸਫਰ ਕੀਤੇ, ਜਿਸ ਸਬੰਧੀ ਤਫਤੀਸ਼ ਜਾਰੀ ਹੈ । ਪੁਲਿਸ ਨੇ ਕਿਹਾ ਕਿ ਜੋ ਭੋਲੇ-ਭਾਲੇ ਲੋਕਾਂ ਨਾਲ ਆਨਲਾਈਨ ਠੱਗੀਆਂ ਕਰਕੇ ਉਨ੍ਹਾਂ ਨੂੰ ਵਿੱਤੀ ਨੁਕਸਾਨ ਪਹੁੰਚਾ ਰਹੇ ਹਨ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ । ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਲਾਲਚ ’ਚ ਆ ਕੇ ਕਿਸੇ ਵੀ ਤਰ੍ਹਾਂ ਦੀ ਜਾਅਲੀ ਇਨਵੈਸਟਮੈਂਟ ਸਕੀਮ ਵਿਚ ਆਪਣੇ ਪੈਸੇ ਨਾ ਲਗਾਉਣ । ਕਿਸੇ ਨਾਲ ਆਪਣਾ ਓ.ਟੀ.ਪੀ., ਪਾਸਵਰਡ, ਪਿੰਨ ਨਾ ਸ਼ੇਅਰ ਕਰਨ । ਜੇਕਰ ਕਿਸੇ ਨਾਲ ਆਨਲਾਈਨ ਫਰਾਡ ਹੁੰਦਾ ਹੈ ਤਾਂ ਬਿਨਾਂ ਦੇਰੀ ਹੈਲਪਲਾਈਨ ਨੰਬਰ 1930 ’ਤੇ ਰਿਪੋਰਟ ਕਰੋ ।