ਬਾਬਾ ਨਾਗਾ ਵਿਚ ਰੇਬੀਜ਼ ਜਾਗਰੂਕਤਾ ਸਮਾਗਮ
ਘਰੋਟਾ, 9 ਸਤੰਬਰ (ਸੰਜੀਵ ਗੁਪਤਾ)-ਬਾਬਾ ਨਾਗਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਘਰੋਟਾ ਵਿਚ ਰੇਬੀਜ਼ ਦੀ ਰੋਕਥਾਮ ਤੇ ਜਾਗਰੂਕਤਾ ਸਬੰਧੀ ਇਕ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ । ਇਸ ਮੌਕੇ ਮੁੱਖ ਬੁਲਾਰੇ ਵਜੋਂ ਪਸ਼ੂ ਚਿਕਿਤਸਕ ਡਾ: ਦੀਪਸ਼ਿਖਾ ਹਾਜ਼ਰ ਰਹੇ ।
ਘਰੋਟਾ, 9 ਸਤੰਬਰ (ਸੰਜੀਵ ਗੁਪਤਾ)-ਬਾਬਾ ਨਾਗਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਘਰੋਟਾ ਵਿਚ ਰੇਬੀਜ਼ ਦੀ ਰੋਕਥਾਮ ਤੇ ਜਾਗਰੂਕਤਾ ਸਬੰਧੀ ਇਕ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ । ਇਸ ਮੌਕੇ ਮੁੱਖ ਬੁਲਾਰੇ ਵਜੋਂ ਪਸ਼ੂ ਚਿਕਿਤਸਕ ਡਾ: ਦੀਪਸ਼ਿਖਾ ਹਾਜ਼ਰ ਰਹੇ । ਉਨ੍ਹਾਂ ਵਿਦਿਆਰਥੀਆਂ ਨੂੰ ਰੇਬੀਜ਼ ਵਰਗੀ ਜਾਨਲੇਵਾ ਬਿਮਾਰੀ ਦੇ ਕਾਰਨਾਂ, ਲੱਛਣਾਂ ਤੇ ਇਸ ਤੋਂ ਬਚਾਅ ਦੇ ਜ਼ਰੂਰੀ ਉਪਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਵਰਕਸ਼ਾਪ ਦੌਰਾਨ ਡਾ: ਦੀਪਸ਼ਿਖਾ ਨੇ ਦੱਸਿਆ ਕਿ ਰੇਬੀਜ਼ ਇਕ ਗੰਭੀਰ ਤੇ ਘਾਤਕ ਵਾਇਰਲ ਬਿਮਾਰੀ ਹੈ, ਜੋ ਆਮ ਤੌਰ ’ਤੇ ਸੰਕਰਮਿਤ ਕੁੱਤਿਆਂ, ਬਿੱਲੀਆਂ ਜਾਂ ਹੋਰ ਜਾਨਵਰਾਂ ਦੇ ਕੱਟਣ ਜਾਂ ਖੁਰਚਣ ਨਾਲ ਫੈਲ ਸਕਦੀ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਜੇਕਰ ਕਿਸੇ ਜਾਨਵਰ ਵਲੋਂ ਕੱਟਣ ਜਾਂ ਖੁਰਚਣ ਦੀ ਘਟਨਾ ਵਾਪਰਦੀ ਹੈ ਤਾਂ ਜ਼ਖ਼ਮ ਨੂੰ ਤੁਰੰਤ ਸਾਬਣ ਅਤੇ ਵਗਦੇ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅਤੇ ਬਿਨਾਂ ਦੇਰੀ ਕੀਤੇ ਨੇੜਲੇ ਸਿਹਤ ਕੇਂਦਰ ਵਿਚ ਜਾ ਕੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ । ਉਨ੍ਹਾਂ ਨੇ ਐਂਟੀ-ਰੇਬੀਜ਼ ਵੈਕਸੀਨ ਦਾ ਪੂਰਾ ਕੋਰਸ ਸਮੇਂ ਸਿਰ ਪੂਰਾ ਕਰਨ ਤੇ ਪਾਲਤੂ ਜਾਨਵਰਾਂ ਦਾ ਨਿਯਮਿਤ ਟੀਕਾਕਰਨ ਕਰਵਾਉਣ ਦੀ ਮਹੱਤਤਾ ’ਤੇ ਵੀ ਚਾਨਣਾ ਪਾਇਆ । ਪ੍ਰੋਗਰਾਮ ਦੇ ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਵਿਕਾਸ ਸਿੰਘ ਨੇ ਡਾ: ਦੀਪਸ਼ਿਖਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ।