10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਥਰਿਆਲ ਦੇ ਵਰਿੰਦਰ ਸਿੰਘ ਜੱਗੀ ਬਣੇ ਫ਼ੌਜ ਵਿਚ ਲੈਫ਼ਟੀਨੈਂਟ

ਮਾਧੋਪੁਰ, 9 ਸਤੰਬਰ (ਮਹਿਰਾ)-ਪਠਾਨਕੋਟ ਦੇ ਪਿੰਡ ਥਰਿਆਲ ਦੇ ਨੌਜਵਾਨ ਵਰਿੰਦਰ ਸਿੰਘ ਜੱਗੀ ਨੇ ਓ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਮਾਧੋਪੁਰ, 9 ਸਤੰਬਰ (ਮਹਿਰਾ)-ਪਠਾਨਕੋਟ ਦੇ ਪਿੰਡ ਥਰਿਆਲ ਦੇ ਨੌਜਵਾਨ ਵਰਿੰਦਰ ਸਿੰਘ ਜੱਗੀ ਨੇ ਓ.ਟੀ.ਏ. ਚੇਨਈ ਤੋਂ ਟ੍ਰੇਨਿੰਗ ਪੂਰੀ ਕਰਕੇ ਭਾਰਤੀ ਫ਼ੌਜ ਵਿਚ ਲੈਫ਼ਟੀਨੈਂਟ ਬਣ ਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਅੱਜ ਪਿੰਡ ਪਹੁੰਚਣ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਸਰਕਾਰੀ ਹਾਈ ਸਕੂਲ ਵਿਖੇ ‘ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ’ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਦੀ ਅਗਵਾਈ ਹੇਠ ਉਨ੍ਹਾਂ ਨੂੰ ਐਵਾਰਡ ਆਫ਼ ਆਨਰ’ ਨਾਲ ਸਨਮਾਨਿਤ ਕੀਤਾ ਗਿਆ । ਲੈਫ਼ਟੀਨੈਂਟ ਵਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੌਜ ’ਚ ਜਾਣ ਦੀ ਪ੍ਰੇਰਨਾ ਆਪਣੇ ਪਿਤਾ ਨਾਇਕ ਰਾਜੀਵ ਸਿੰਘ ਜੱਗੀ ਤੋਂ ਮਿਲੀ, ਜਿਨ੍ਹਾਂ ਨੇ 1999 ਦੀ ਕਾਰਗਿਲ ਜੰਗ ਵਿਚ ਹਿੱਸਾ ਲਿਆ ਸੀ। ਬਚਪਨ ਵਿਚ ਪਿਤਾ ਨੂੰ ਵਰਦੀ ਵਿਚ ਦੇਖ ਕੇ ਹੀ ਉਨ੍ਹਾਂ ਨੇ ਫ਼ੌਜ ਵਿਚ ਅਫ਼ਸਰ ਬਣਨ ਦਾ ਸੁਪਨਾ ਦੇਖਿਆ ਸੀ, ਜਿਸ ਨੂੰ ਉਨ੍ਹਾਂ ਨੇ ਪਹਿਲੀ ਵਾਰ ਵਿਚ ਹੀ ਸੀ.ਡੀ.ਐਸ. ਪ੍ਰੀਖਿਆ ਪਾਸ ਕਰਕੇ ਪੂਰਾ ਕੀਤਾ । ਇਸ ਮੌਕੇ ਉਨ੍ਹਾਂ ਦੇ ਪਿਤਾ ਨੇ ਪੁੱਤਰ ਦੀ ਸਫ਼ਲਤਾ ‘ਤੇ ਮਾਣ ਜਤਾਇਆ ਅਤੇ ਲੈਫ਼ਟੀਨੈਂਟ ਵਰਿੰਦਰ ਸਿੰਘ ਨੇ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿੰਦਗੀ ਵਿਚ ਵੱਡਾ ਟੀਚਾ ਮਿੱਥ ਕੇ ਜੀ-ਤੋੜ ਮਿਹਨਤ ਕਰਨ ਦਾ ਸੁਨੇਹਾ ਦਿੱਤਾ । ਇਸ ਸਨਮਾਨ ਸਮਾਗਮ ਵਿਚ ਪ੍ਰੀਸ਼ਦ ਦੇ ਮੈਂਬਰ, ਸਕੂਲ ਸਟਾਫ਼ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਹਿੰਦੂ ਸਿੱਖ ਏਕਤਾ ਕਲੱਬ ਵਲੋਂ 19 ਨੂੰ ਹੋਣ ਵਾਲੇ ਜਾਗਰਨ ਦੇ ਕਾਰਡ ਦਾ ਵਿਮੋਚਨ ਅਗਲੀ ਖ਼ਬਰ 12 ਸਤੰਬਰ ਨੂੰ ਮਨਾਇਆ ਜਾਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ
Ad Position 24