ਕੌਂਸਲਰ ਨਮਨ ਮਹਾਜਨ ਦੇ ਯਤਨ ਰੰਗ ਲਿਆਏ
ਟਰੱਸਟ ਕਾਲੋਨੀ ਵਿਚ ਕੂੜੇ ਦੇ ਢੇਰਾਂ ਤੋਂ ਮਿਲੀ ਨਿਜਾਤ
ਪਠਾਨਕੋਟ, 9 ਸਤੰਬਰ (ਸੁਮਿਤ)-ਵਾਰਡ ਨੰਬਰ-9 ਵਿਚ ਲੰਬੇ ਸਮੇਂ ਤੋਂ ਚੱਲ ਰਹੀ ਕੂੜੇ-ਕਰਕਟ ਦੀ ਸਮੱਸਿਆ ਦਾ ਆਖਿਰਕਾਰ ਹੱਲ ਹੋ ਗਿਆ ਹੈ । ਕੌਂਸਲਰ ਨਮਨ ਮਹਾਜਨ ਵਲੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਦੇ ਚੱਲਦਿਆਂ ਟਰੱਸਟ ਕਾਲੋਨੀ ਵਿਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਤੋਂ ਸਥਾਨਕ ਲੋਕਾਂ ਨੂੰ ਨਿਜਾਤ ਮਿਲੀ ਹੈ ।
ਪਠਾਨਕੋਟ, 9 ਸਤੰਬਰ (ਸੁਮਿਤ)-ਵਾਰਡ ਨੰਬਰ-9 ਵਿਚ ਲੰਬੇ ਸਮੇਂ ਤੋਂ ਚੱਲ ਰਹੀ ਕੂੜੇ-ਕਰਕਟ ਦੀ ਸਮੱਸਿਆ ਦਾ ਆਖਿਰਕਾਰ ਹੱਲ ਹੋ ਗਿਆ ਹੈ । ਕੌਂਸਲਰ ਨਮਨ ਮਹਾਜਨ ਵਲੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਦੇ ਚੱਲਦਿਆਂ ਟਰੱਸਟ ਕਾਲੋਨੀ ਵਿਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਤੋਂ ਸਥਾਨਕ ਲੋਕਾਂ ਨੂੰ ਨਿਜਾਤ ਮਿਲੀ ਹੈ । ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਟਰੱਸਟ ਕਾਲੋਨੀ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਕੂੜਾ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਕੂੜੇ ਦੇ ਢੇਰਾਂ ਕਾਰਨ ਜਿੱਥੇ ਬਦਬੂ ਫੈਲ ਰਹੀ ਸੀ, ਉੱਥੇ ਆਸ-ਪਾਸ ਦਾ ਵਾਤਾਵਰਨ ਵੀ ਦੂਸ਼ਿਤ ਹੋ ਰਿਹਾ ਸੀ । ਇਸ ਸਮੱਸਿਆ ਸਬੰਧੀ ਲੋਕਾਂ ਨੇ ਕੌਂਸਲਰ ਨਮਨ ਮਹਾਜਨ ਦੇ ਸਾਹਮਣੇ ਆਪਣੀ ਸ਼ਿਕਾਇਤ ਰੱਖੀ । ਨਮਨ ਮਹਾਜਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਿਤ ਅਧਿਕਾਰੀਆਂ ਨਾਲ ਸੰਪਰਕ ਕਰਕੇ ਸਮੱਸਿਆ ਦੇ ਹੱਲ ਲਈ ਯਤਨ ਸ਼ੁਰੂ ਕੀਤੇ । ਇਸ ਤੋਂ ਬਾਅਦ ਟਰੱਸਟ ਕਾਲੋਨੀ ਵਿਚ ਜਮ੍ਹਾਂ ਕੂੜੇ-ਕਰਕਟ ਨੂੰ ਹਟਾਇਆ ਗਿਆ, ਜਿਸ ਨਾਲ ਇਲਾਕਾ ਵਾਸੀਆਂ ਨੇ ਰਾਹਤ ਦਾ ਸਾਹ ਲਿਆ ।