ਜੇ.ਕੇ.ਐਸ.ਪੀ.ਵਾਈ.ਐਮ ਵਲੋਂ ਐਚ.ਆਈ.ਵੀ. ਤੇ ਏਡਜ਼ ਸੰਬੰਧੀ ਕੀਤਾ ਜਾਗਰੂਕ
ਗੁਰਦਾਸਪੁਰ, 11 ਸਤੰਬਰ (ਚੱਕਰਾਜਾ)-ਜੇ. ਕੇ.
ਗੁਰਦਾਸਪੁਰ, 11 ਸਤੰਬਰ (ਚੱਕਰਾਜਾ)-ਜੇ.ਕੇ.ਐਸ.ਪੀ.ਵਾਏ.ਐਮ (ਟੀ.ਆਈ) ਵਲੋਂ ਡੀ.ਏ.ਸੀ.ਪੀ.ਯੂ ਅੰਮ੍ਰਿਤਸਰ ਦੇ ਨਿਰਦੇਸ਼ਾਂ ਤਹਿਤ ਏ.ਜੀ.ਐਮ ਮਾਲ ਦੇ ਮਿਰਾਜ ਸਿਨੇਮਾ ਵਿਖੇ ਲੋਕਾਂ ਨੂੰ ਐਚ.ਆਈ.ਵੀ, ਏਡਜ਼ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਪ੍ਰੋਜੈਕਟ ਮੈਨੇਜਰ ਰਜਨੀ ਬਾਲਾ ਨੇ ਲੋਕਾਂ ਨੂੰ ਐਚ.ਆਈ.ਵੀ ਦੇ ਚਾਰ ਕਾਰਨਾਂ ਬਾਰੇ ਦੱਸਿਆ। ਇਸ ਤੋਂ ਬਾਅਦ ਜੇ.ਕੇ.ਐਸ.ਪੀ.ਵਾਏ.ਐਮ ਵਲੋਂ ਲੇਬਰ ਸ਼ੈਡ ਵਿਖੇ ਟੀਮ ਵਲੋਂ ਨੁੱਕੜ ਨਾਟਕ ਪੇਸ਼ ਕਰਕੇ ਜਾਗਰੂਕ ਕੀਤਾ ਗਿਆ। ਇਸ ਮੌਕੇ ਪਰਮਜੀਤ ਕੌਰ, ਗੁਰਪ੍ਰੀਤ ਕੌਰ, ਮਨਪ੍ਰੀਤ ਸਿੰਘ, ਸਤਨਾਮ ਸਿੰਘ, ਨਿਸ਼ਾਨ ਸਿੰਘ, ਡੇਨੀਅਲ, ਸਤਵਿੰਦਰ ਕੌਰ, ਅਮਨਦੀਪ ਸਿੰਘ , ਰੀਤੂ ਬਾਲਾ, ਮਨਦੀਪ ਕੌਰ, ਰਜਨੀ, ਪ੍ਰਦੀਪ ਕੁਮਾਰੀ, ਅਰਸ਼ਦੀਪ ਤੇ ਉਜਾਗਰ ਸਿੰਘ, ਹਰਮਨ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ ।