12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸਮਿਤੀ ਮਾਰਕੀਟ ’ਚ ਲੱਗਾ ਮੁਫ਼ਤ ਦੁਰਘਟਨਾ ਬੀਮਾ ਕੈਂਪ

ਪਠਾਨਕੋਟ, 11 ਸਤੰਬਰ (ਸੰਧੂ)-ਸਮਾਜ ਸੇਵਕ ਸ੍ਰਿਜਲ ਗੁਪਤਾ ਵਲੋਂ ਲੋੜਵੰਦ ਤੇ ਮਿਹਨਤਕਸ਼ ਲੋਕਾਂ ਨੂੰ ਆਰਥਿਕ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ‘ਸੁਰੱਖਿਆ ਕਵਚ’ ਮੁਫ਼ਤ ਦੁਰਘਟਨਾ ਬੀਮਾ ਯੋਜਨਾ ਤਹਿਤ ਸਮਿਤੀ ਮਾਰਕੀਟ ’ਚ ਵਿਸ਼ੇਸ਼ ਕੈਂਪ ਲਗਾਇਆ ਗਿਆ । ਸਮਿਤੀ ਮਾਰਕੀਟ ਦੇ ਪ੍ਰਧਾਨ ਨਰਿੰਦਰ ਵਾਲੀਆ ਦੀ ਦੇਖ-ਰੇਖ ਹੇਠ ਲੱਗੇ ਕੈਂਪ ਦੌਰਾਨ ਸ੍ਰੀਜਲ ਗੁਪਤਾ ਤੇ ਉਨ੍ਹਾਂ ਦੀ ਟੀਮ ਵਲੋਂ ਮਾਰਕੀਟ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਤੇ ਮਿਹਨਤਕਸ਼ ਲੋਕਾਂ ਦਾ ਮੁਫ਼ਤ ਦੁਰਘਟਨਾ ਬੀਮਾ ਕੀਤਾ ਗਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਪਠਾਨਕੋਟ, 11 ਸਤੰਬਰ (ਸੰਧੂ)-ਸਮਾਜ ਸੇਵਕ ਸ੍ਰਿਜਲ ਗੁਪਤਾ ਵਲੋਂ ਲੋੜਵੰਦ ਤੇ ਮਿਹਨਤਕਸ਼ ਲੋਕਾਂ ਨੂੰ ਆਰਥਿਕ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ‘ਸੁਰੱਖਿਆ ਕਵਚ’ ਮੁਫ਼ਤ ਦੁਰਘਟਨਾ ਬੀਮਾ ਯੋਜਨਾ ਤਹਿਤ ਸਮਿਤੀ ਮਾਰਕੀਟ ’ਚ ਵਿਸ਼ੇਸ਼ ਕੈਂਪ ਲਗਾਇਆ ਗਿਆ । ਸਮਿਤੀ ਮਾਰਕੀਟ ਦੇ ਪ੍ਰਧਾਨ ਨਰਿੰਦਰ ਵਾਲੀਆ ਦੀ ਦੇਖ-ਰੇਖ ਹੇਠ ਲੱਗੇ ਕੈਂਪ ਦੌਰਾਨ ਸ੍ਰੀਜਲ ਗੁਪਤਾ ਤੇ ਉਨ੍ਹਾਂ ਦੀ ਟੀਮ ਵਲੋਂ ਮਾਰਕੀਟ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਤੇ ਮਿਹਨਤਕਸ਼ ਲੋਕਾਂ ਦਾ ਮੁਫ਼ਤ ਦੁਰਘਟਨਾ ਬੀਮਾ ਕੀਤਾ ਗਿਆ । ਸ੍ਰੀਜਲ ਗੁਪਤਾ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸ਼ਹਿਰ ਵਾਸੀਆਂ ਤੇ ਵਪਾਰੀਆਂ ਵਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ । ਹੁਣ ਤੱਕ 6200 ਤੋਂ ਵੱਧ ਲੋਕਾਂ ਦੀਆਂ ਬੀਮਾ ਪਾਲਿਸੀਆਂ ਕੀਤੀਆਂ ਜਾ ਚੁੱਕੀਆਂ ਹਨ ਤੇ ਜਲਦ ਹੀ 10 ਹਜ਼ਾਰ ਲੋੜਵੰਦ ਲੋਕਾਂ ਨੂੰ ਇਸ ਯੋਜਨਾ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ । ਯੋਜਨਾ ਤਹਿਤ ਹਾਦਸੇ ਦੀ ਸਥਿਤੀ ’ਚ 5 ਲੱਖ ਰੁਪਏ ਤੱਕ ਦਾ ਬੀਮਾ ਕਵਰ ਦਿੱਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਅਗਲੇ ਪੰਜ ਸਾਲਾਂ ਦਾ ਪੂਰਾ ਪ੍ਰੀਮੀਅਮ ਸ੍ਰੀਜਲ ਗੁਪਤਾ ਵਲੋਂ ਖੁਦ ਅਦਾ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਲਾਭਪਾਤਰੀ ਨੂੰ ਸਿਰਫ਼ ਆਧਾਰ ਕਾਰਡ ਦੀ ਕਾਪੀ ਅਤੇ ਨਾਮਜ਼ਦ ਵਿਅਕਤੀ ਦੀ ਜਾਣਕਾਰੀ ਦੇਣੀ ਹੁੰਦੀ ਹੈ । ਇਸ ਉਪਰਾਲੇ ਦੀ ਵਪਾਰਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਸ਼ਲਾਘਾ ਕੀਤੀ ਗਈ । ਇਸ ਮੌਕੇ ਭਾਰਤ ਮਹਾਜਨ, ਰਾਜੇਸ਼ ਪੁਰੀ, ਨਰਿੰਦਰ ਵਾਲੀਆ ਅਤੇ ਰਾਕੇਸ਼ ਮਹਾਜਨ ਨੇ ਕਿਹਾ ਕਿ ਮਿਹਨਤਕਸ਼ ਲੋਕਾਂ ਨੂੰ ਮੁਫ਼ਤ ਦੁਰਘਟਨਾ ਬੀਮਾ ਸੁਰੱਖਿਆ ਪ੍ਰਦਾਨ ਕਰਨਾ ਇਕ ਸ਼ਲਾਘਾਯੋਗ ਸਮਾਜ ਸੇਵੀ ਉਪਰਾਲਾ ਹੈ । ਉਨ੍ਹਾਂ ਕਿਹਾ ਕਿ ਸ੍ਰੀਜਲ ਗੁਪਤਾ ਵਲੋਂ ਪਹਿਲਾਂ ਵੀ ਜਨਤਕ ਪਖਾਨੇ, ਡਸਟਬਿਨ ਅਤੇ ਮਜ਼ਦੂਰਾਂ ਲਈ ਸ਼ੈਡ ਆਦਿ ਵਰਗੇ ਲੋਕ-ਹਿਤੈਸ਼ੀ ਕੰਮ ਕੀਤੇ ਗਏ ਹਨ । ਇਸ ਮੌਕੇ ਮਨੂ ਮਹਾਜਨ, ਸਮਿਤੀ ਮਾਰਕੀਟ ਦੇ ਚੇਅਰਮੈਨ ਸੁਰੇਸ਼ ਗੁਪਤਾ, ਪ੍ਰਧਾਨ ਨਰਿੰਦਰ ਵਾਲੀਆ, ਰਾਜੇਸ਼ ਭਾਟੀਆ ਸਮੇਤ ਹੋਰ ਵਪਾਰੀ ਅਤੇ ਮਾਰਕੀਟ ਮੈਂਬਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਮਾਤਾ ਆਸ਼ਾ ਪੂਰਨੀ ਜੀ ਦੇ 56ਵੇਂ ਸਾਲਾਨਾ ਜਾਗਰਣ ’ਤੇ ਮੇਲੇ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਅਗਲੀ ਖ਼ਬਰ ਨਵ-ਨਿਯੁਕਤ ਐਸ.ਐਸ.ਪੀ. ਮਨਪ੍ਰੀਤ ਸਿੰਘ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
Ad Position 24