ਦਲਬੀਰ ਸਿੰਘ ਸੋਹਲ
ਧਾਰੀਵਾਲ-ਰਿਸਾਲਦਾਰ ਮੇਜਰ ਕਲਰਕ ਆਰਮਡ ਕੋਰ ਦਲਬੀਰ ਸਿੰਘ ਸੋਹਲ ਦਾ ਜਨਮ 17 ਮਈ 1944 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੋਹਲ ਵਿਖੇ ਪਿਤਾ ਸ: ਬੰਤਾ ਸਿੰਘ ਦੇ ਘਰ ਮਾਤਾ ਜੋਗਿੰਦਰ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਡੀ.
ਧਾਰੀਵਾਲ-ਰਿਸਾਲਦਾਰ ਮੇਜਰ ਕਲਰਕ ਆਰਮਡ ਕੋਰ ਦਲਬੀਰ ਸਿੰਘ ਸੋਹਲ ਦਾ ਜਨਮ 17 ਮਈ 1944 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੋਹਲ ਵਿਖੇ ਪਿਤਾ ਸ: ਬੰਤਾ ਸਿੰਘ ਦੇ ਘਰ ਮਾਤਾ ਜੋਗਿੰਦਰ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਡੀ. ਏ. ਵੀ. ਸਕੂਲ ਧਾਰੀਵਾਲ ਤੋਂ ਸਿੱਖਿਆ ਪ੍ਰਾਪਤ ਕਰਕੇ 23 ਅਗਸਤ 1963 ਭਾਰਤੀ ਫ਼ੌਜ ਵਿਚ ਭਰਤੀ ਹੋ ਗਏ। ਦਲਬੀਰ ਸਿੰਘ ਸੋਹਲ ਮਿਹਨਤੀ ਸੁਭਾਅ ਦੇ ਮਾਲਕ ਸਨ ਅਤੇ ਆਰਮੀ ਵਿਚ ਦਿਨ ਪ੍ਰਤੀ ਦਿਨ ਆਪਣੀ ਕਾਬਲੀਅਤ ਸਦਕਾ ਤਰੱਕੀ ਪ੍ਰਾਪਤ ਕਰਦੇ ਗਏ। ਸਾਲ 1970 ਵਿਚ ਉਨ੍ਹਾਂ ਦਾ ਵਿਆਹ ਪਿੰਡ ਝਾਵਰ ਵਾਸੀ ਸ: ਚੰਨਣ ਸਿੰਘ ਤੇ ਮਾਤਾ ਗਿਆਨ ਕੌਰ ਦੀ ਸਪੁੱਤਰੀ ਗੁਰਮੀਤ ਕੌਰ ਨਾਲ ਹੋਇਆ। ਉਨ੍ਹਾਂ ਨੇ ਨੌਕਰੀ ਦੇ ਨਾਲ-ਨਾਲ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਵੀ ਬਾਖ਼ੂਬੀ ਨਿਭਾਇਆ। 31 ਅਗਸਤ 1991 ਨੂੰ ਉਹ ਭਾਰਤੀ ਫ਼ੌਜ ਵਿਚੋਂ ਬਤੌਰ ਰਿਸਾਲਦਾਰ ਮੇਜਰ ਕਲਰਕ ਆਰਮਡ ਕੋਰ ਸੇਵਾ ਮੁਕਤ ਹੋਏ। ਥੋੜ੍ਹਾ ਸਮਾਂ ਆਪਣੇ ਪੁਸ਼ਤੈਨੀ ਕਿੱਤਾ ਖੇਤੀਬਾੜੀ ਨੂੰ ਦਿੱਤਾ ਤੇ ਚੰਗੇ ਕਿਸਾਨ ਬਣੇ। ਫਿਰ ਸਾਲ 1992 ਨੂੰ ਉਨ੍ਹਾਂ ਨੇ ਗੁਰੂੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਨੌਕਰੀ ਸ਼ੁਰੂ ਕਰ ਕੀਤੀ, ਉਹ 2004 ਵਿਚ ਸੇਵਾ ਮੁਕਤ ਹੋਏ। ਸ: ਦਲਬੀਰ ਸਿੰਘ ਸੋਹਲ ਦੇ 2 ਬੇਟੇ ਸਮਰਦੀਪ ਸਿੰਘ ਤੇ ਰੋਹਿਨਦੀਪ ਸਿੰਘ ਉਨ੍ਹਾਂ ਦੀ ਪ੍ਰੇਰਨਾ ਸਦਕਾ ਚੰਗੀ ਸਿੱਖਿਆ ਪ੍ਰਾਪਤ ਕਰਕੇ ਇਕ ਵਿਦੇਸ਼ ਤੇ ਦੂਜਾ ਭਾਰਤੀ ਫ਼ੌਜ ਵਿਚ ਸੇਵਾਵਾਂ ਨਿਭਾ ਰਿਹਾ ਹੈ। ਆਪ 4 ਸਤੰਬਰ 202 6 ਨੂੰ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਆਤਮਿਕ ਸਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 13 ਸਤੰਬਰ ਨੂੰ ਉਨ੍ਹਾਂ ਦੇ ਗ੍ਰਹਿ ਨਿਵਾਸ ਪਿੰਡ ਸੋਹਲ ਵਿਖੇ ਪੈਣਗੇ। ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਗੁਰੂਦੁਆਰਾ ਬੁਰਸਿਆਂ ਦੀ ਪੱਤੀ ਪਿੰਡ ਸੋਹਲ (ਨੇੜੇ ਧਾਰੀਵਾਲ) ਵਿਖੇ ਹੋਵੇਗਾ। -ਸਵਰਨ ਸਿੰਘ 12 ਬੀਟੀਐਲ37