12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਫ਼ਤਹਿਗੜ੍ਹ ਚੂੜੀਆਂ ਤੋਂ ਸ਼ਰਧਾਲੂਆਂ ਦਾ ਜਥਾ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ

ਫ਼ਤਹਿਗੜ੍ਹ ਚੂੜੀਆਂ, 12 ਸਤੰਬਰ (ਐੱਮ. ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਫ਼ਤਹਿਗੜ੍ਹ ਚੂੜੀਆਂ, 12 ਸਤੰਬਰ (ਐੱਮ.ਐੱਸ. ਫੁੱਲ)-ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਸ਼ਰਧਾਲੂਆਂ ਦੀ ਇਕ ਵਿਸ਼ੇਸ਼ ਬੱਸ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਨਮੋਲ ਰੰਧਾਵਾ ਵਲੋਂ ਹਰੀ ਝੰਡੀ ਦੇ ਕੇ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਕੀਤੀ ਗਈ। ਇਸ ਮੌਕੇ ਅਨਮੋਲ ਰੰਧਾਵਾ ਨੇ ਦੱਸਿਆ ਕਿ ਇਹ ਯਾਤਰਾ ਬੱਸ ਸੰਗਤਾਂ ਨੂੰ ਪਵਿੱਤਰ ਅਸਥਾਨਾਂ ਜਿਵੇਂ ਕਿ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਕੀਰਤਪੁਰ ਸਾਹਿਬ ਤੇ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਵਾਉਣ ਲਈ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਯੋਜਨਾ ਨਾਲ ਆਮ ਲੋਕਾਂ ਨੂੰ ਬਿਨਾਂ ਕਿਸੇ ਖਰਚੇ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਅ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਹਲਕਾ ਇੰਚਾਰਜ ਜੋਬਨ ਰੰਧਾਵਾ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਹਲਕੇ ਦੇ ਸ਼ਰਧਾਲੂਆਂ ਲਈ ਇਸ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਹੈ। ਯਾਤਰਾ ’ਤੇ ਜਾ ਰਹੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸ਼ਹਿਰੀ ਪ੍ਰਧਾਨ ਤੇਜਵੰਤ ਸਿੰਘ ਰੰਧਾਵਾ, ਡਾ. ਮੰਗਲ ਸਿੰਘ ਬੇਦਸ਼ਾ, ਜੱਗੀ ਫ਼ਤਹਿਗੜ੍ਹ ਚੂੜੀਆਂ, ਜੇ.ਈ. ਜਸਬੀਰ ਸਿੰਘ, ਓਮ ਪ੍ਰਕਾਸ਼, ਬਲਵਿੰਦਰ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਈ.ਐਮ.ਸੀ. ਹਸਪਤਾਲ ਬਟਾਲਾ ਵਿਖੇ 15 ਨੂੰ ਮੁਫ਼ਤ ਆਈ.ਵੀ.ਐਫ ਅਤੇ ਬਾਂਝਪਨ ਸਲਾਹ ਕੈਂਪ ਲਗਾਇਆ ਜਾਵੇਗਾ ਡਾ . ਗੀਤਾਂਜਲੀ ਆਈ... ਅਗਲੀ ਖ਼ਬਰ ਮਾਝਾ ਕਾਲਜ ਆਫ਼ ਫਾਰਮੇਸੀ ਪਿੰਡ ਗਿੱਲਾਂਵਾਲੀ ਵਿਖੇ ਦਾਖਲਿਆਂ ਦੀ ਆਖਰੀ ਮਿਤੀ ਕੱਲ੍ਹ ਤੱਕ-ਪ੍ਰਿੰ. ਡਾ. ਮਨਦੀਪ ਸਿੰਘ ਬੱਲ
Ad Position 24