ਹਿਮਾਲਿਆ ਪਰਿਵਾਰ ਵਲੋਂ ‘ਰੱਖਿਆ ਸੂਤਰ’ ਸਮਾਗਮ ਸਮਾਪਤ
ਮਾਣਯੋਗ ਇੰਦਰੇਸ਼ ਤੇ ਕਾਰਜਕਾਰੀ ਪ੍ਰਧਾਨ ਗਿੱਲ ਨੇ ਦਿੱਤਾ ਨਸ਼ਾ ਮੁਕਤੀ ਅਤੇ ਨਾਰੀ ਸਤਿਕਾਰ ਦਾ ਸੰਦੇਸ਼
ਬਟਾਲਾ, 13 ਸਤੰਬਰ (ਸਤਿੰਦਰ ਸਿੰਘ)-ਹਿਮਾਲਿਆ ਪਰਿਵਾਰ ਵਲੋਂ ਰੱਖਿਆ ਸੂਤਰ ਪ੍ਰੋਗਰਾਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਵਿਸ਼ੇਸ਼ ਸਮਾਗਮ ’ਚ 400 ਤੋਂ ਵੱਧ ਔਰਤਾਂ ਨੇ ਉਤਸ਼ਾਹ ਨਾਲ ਭਾਗ ਲੈ ਕੇ ਮਾਨਯੋਗ ਮੁੱਖ ਮਹਿਮਾਨ ਸ਼੍ਰੀ ਇੰਦਰੇਸ਼ ਨੂੰ ਰੱਖਿਆ ਸੂਤਰ ਬੰਨ੍ਹੇ ਤੇ ਤਿਉਹਾਰ ਦੀ ਪਵਿੱਤਰ ਪਰੰਪਰਾ ਨੂੰ ਨਿਭਾਇਆ।
ਬਟਾਲਾ, 13 ਸਤੰਬਰ (ਸਤਿੰਦਰ ਸਿੰਘ)-ਹਿਮਾਲਿਆ ਪਰਿਵਾਰ ਵਲੋਂ ਰੱਖਿਆ ਸੂਤਰ ਪ੍ਰੋਗਰਾਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਵਿਸ਼ੇਸ਼ ਸਮਾਗਮ ’ਚ 400 ਤੋਂ ਵੱਧ ਔਰਤਾਂ ਨੇ ਉਤਸ਼ਾਹ ਨਾਲ ਭਾਗ ਲੈ ਕੇ ਮਾਨਯੋਗ ਮੁੱਖ ਮਹਿਮਾਨ ਸ਼੍ਰੀ ਇੰਦਰੇਸ਼ ਨੂੰ ਰੱਖਿਆ ਸੂਤਰ ਬੰਨ੍ਹੇ ਤੇ ਤਿਉਹਾਰ ਦੀ ਪਵਿੱਤਰ ਪਰੰਪਰਾ ਨੂੰ ਨਿਭਾਇਆ। ਸਮਾਗਮ ’ਚ ਰਾਸ਼ਟਰੀ ਸਵੈਮਸੇਵਕ ਸੰਘ ਦੇ ਅਖਿਲ ਭਾਰਤੀ ਕਾਰਜਕਾਰਨੀ ਮੈਂਬਰ ਤੇ ਹਿਮਾਲਿਆ ਪਰਿਵਾਰ ਦੇ ਸਰਪ੍ਰਸਤ ਮਾਨਯੋਗ ਇੰਦਰੇਸ਼ ਕੁਮਾਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਵਾਲੀਮਿਕ ਸਮਾਜ ਦੇ ਪੂਜਨੀਕ ਸੰਤ ਗਿਰਧਾਰੀ ਨਾਥ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਆਪਣਾ ਅਸ਼ੀਰਵਾਦ ਦਿੱਤਾ। ਸਮਾਗਮ ’ਚ ਹਿਮਾਲਿਆ ਪਰਿਵਾਰ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ, ਖੇਤਰੀ ਪ੍ਰਧਾਨ ਕੁਲਵੀਰ ਤੇ ਪੰਜਾਬ ਪ੍ਰਧਾਨ ਮੋਹਿਤ ਅਰੋੜਾ ਦੀ ਵੀ ਹਾਜ਼ਰੀ ਰਹੀ। ਸ੍ਰੀ ਇੰਦਰੇਸ਼ ਕੁਮਾਰ ਨੇ ਨਸ਼ਾ ਮੁਕਤ ਪੰਜਾਬ ਦਾ ਸੱਦਾ ਦਿੰਦਿਆਂ ਨੌਜਵਾਨਾਂ ਤੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਨਸ਼ੇ ਵਰਗੀ ਸਮਾਜਿਕ ਬੁਰਾਈ ਤੋਂ ਪੂਰੀ ਤਰ੍ਹਾਂ ਦੂਰ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰੱਖਿਆ ਸੂਤਰ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਸਮਾਜ ਦੇ ਸਾਰੇ ਵਰਗਾਂ ਨੂੰ ਇਕ ਧਾਗੇ ’ਚ ਪਰੋਣ ਤੇ ਅਖੰਡ ਬਣਾਏ ਰੱਖਣ ਦਾ ਸੰਕਲਪ ਹੈ। ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਰੱਖਿਆ ਸੂਤਰ ਦਾ ਤਿਉਹਾਰ ਸਾਡੀ ਅਮੀਰ ਭਾਰਤੀ ਸੰਸਕ੍ਰਿਤੀ ਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਹਿਮਾਲਿਆ ਪਰਿਵਾਰ ਲਗਾਤਾਰ ਰਾਸ਼ਟਰ ਨਿਰਮਾਣ ਤੇ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਕੰਮ ਕਰਦਾ ਰਹੇਗਾ। ਸੰਤਾਂ ਦੇ ਅਸ਼ੀਰਵਾਦ ਤੇ ਸੈਂਕੜੇ ਔਰਤਾਂ ਦੇ ਉਤਸ਼ਾਹ ਨਾਲ ਇਹ ਵਿਸ਼ਾਲ ਪ੍ਰੋਗਰਾਮ ਸੁਖਾਵੇਂ ਮਾਹੌਲ ਵਿਚ ਸਮਾਪਤ ਹੋਇਆ।