ਭੋਗ ’ਤੇ ਵਿਸ਼ੇਸ਼:- ਸੁਖਵਿੰਦਰ ਕੌਰ ਵਿਰਕ
ਊਧਨਵਾਲ-ਸੁਖਵਿੰਦਰ ਕੌਰ ਵਿਰਕ ਦਾ ਜਨਮ ਪਿਤਾ ਹਰਚਰਨ ਸਿੰਘ ਕਾਨੂੂੰਗੋੋ ਤੇ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਪਿੰਡ ਕੋਟ ਮਜਲਸ ਵਿਚ 30 ਮਈ 1972 ਨੂੰ ਹੋਇਆ। ਆਪ ਦੋ ਭੈਣਾਂ ਤੇ ਇਕ ਭਰਾ ਤੋਂ ਵੱਡੇ ਸਨ।
ਊਧਨਵਾਲ-ਸੁਖਵਿੰਦਰ ਕੌਰ ਵਿਰਕ ਦਾ ਜਨਮ ਪਿਤਾ ਹਰਚਰਨ ਸਿੰਘ ਕਾਨੂੂੰਗੋੋ ਤੇ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਪਿੰਡ ਕੋਟ ਮਜਲਸ ਵਿਚ 30 ਮਈ 1972 ਨੂੰ ਹੋਇਆ। ਆਪ ਦੋ ਭੈਣਾਂ ਤੇ ਇਕ ਭਰਾ ਤੋਂ ਵੱਡੇ ਸਨ।ਆਪ ਨੇ 12ਵੀਂ ਤੱਕ ਦੀ ਪੜ੍ਹਾਈ ਕੀਤੀ। ਸੁਖਵਿੰਦਰ ਕੌਰ ਵਿਰਕ ਦਾ ਵਿਆਹ ਪਿੰਡ ਕੋਕਲਪੁਰ ਦੇ ਨਾਮੀ ਪਰਿਵਾਰ ’ ਚ ਸਿਵਤਾਰ ਸਿੰਘ ਨਾਲ 13 ਅਪ੍ਰੈਲ 1994 ਨੂੰ ਹੋਇਆ। ਗ੍ਰਹਿਸਥੀ ਜੀਵਨ ਬਤੀਤ ਕਰਦਿਆਂ ਆਪ ਦੇ ਘਰ ਇਕ ਪੁੱਤਰ ਦਿਲਰਾਜ ਸਿੰਘ ਵਿਰਕ ਤੇ ਧੀ ਰਣਬੀਰ ਕੌਰ ਵਿਰਕ ਨੇ ਜਨਮ ਲਿਆ। ਉਨ੍ਹਾਂ ਨੂੰ ਚੰਗੀ ਪਰਵਰਿਸ਼ ਤੇ ਉਚੇਰੀ ਵਿੱਦਿਆ ਦਿੱਤੀ। ਜਿਸ ਨਾਲ ਪੁੱਤਰ ਦਿਲਰਾਜ ਸਿੰਘ ਵਿਰਕ ਨੂੰ ਐਡਵੋਕੇਟ ਬਣੇ ਤੇ ਧੀ ਰਣਬੀਰ ਕੌਰ ਵਿਰਕ ਦਾ ਵਿਆਹ ਗੁਰਪ੍ਰਤਾਪ ਸਿੰਘ ਸੰਧੂ ਅੰਮ੍ਰਿਤਸਰ ਨਿਵਾਸੀ ਨਾਲ ਕੀਤਾ ਤੇ ਹੁਣ ਉਹ ਕੈਨੇਡਾ ਵਿੱਚ ਚੰਗਾ ਕਾਰੋਬਾਰ ਕਰ ਰਹੇ ਹਨ। ਸੁਖਵਿੰਦਰ ਕੌਰ ਵਿਰਕ ਨੇ ਆਪਣੇ ਪਤੀ ਸਿਵਤਾਰ ਸਿੰਘ ਦੇ ਮੋਢੇ ਨਾਲ ਮੋਢਾ ਲਾ ਕੇ ਚਲਦਿਆਂ ਉਨ੍ਹਾਂ ਨੂੰ ਪਿੰਡ ਦੀ ਸਰਪੰਚੀ ਜਿਤਾਉਣ ’ਚ ਅਹਿਮ ਯੋਗਦਾਨ ਪਾਇਆ। ਉਹ ਘਰ ਆਏ ਹਰ ਕਿਸੇ ਨੂੰ ਖਿੜੇ ਮੱਥੇ ਮਿਲਦੇ ਰਹੇ। ਅਚਾਨਕ ਪ੍ਰਮਾਤਮਾ ਆਏ ਹੁਕਮ ਅਨੁਸਾਰ ਮਿਤੀ 5 ਸਤੰਬਰ 2026 ਨੂੰ ਗੁਰੂ ਚਰਨਾਂ ’ਚ ਜਾ ਬਿਰਾਜੇ। ਉਨ੍ਹਾਂ ਨਮਿਤ ਪਰਿਵਾਰ ਵਲੋਂ ਆਪਣੇ ਗ੍ਰਹਿ ਪਿੰਡ ਕੋਕਲਪੁਰ ਵਿਚ ਰਖਾਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਿਤੀ 14 ਸਤੰਬਰ 2026ਦਿਨ ਸੋਮਵਾਰ ਪਾਏ ਜਾਣਗੇ। ਉਪਰੰਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵੈਰਾਗਮਈ ਬਾਣੀ ਦਾ ਕੀਰਤਨ 12 ਤੋ 1ਵਜੇ ਤੱਕ ਅਤੇ ਅੰਤਿਮ ਅਰਦਾਸ ਹੋਵੇਗੀ। - ਪਰਗਟ ਸਿੰਘ