ਗੁਰਦੁਆਰਾ ਟਾਹਲੀ ਸਾਹਿਬ ਦਾਲਮ ਨੰਗਲ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਸੰਗਤਾਂ ’ਚ ਉਤਸ਼ਾਹ-ਬਾਬਾ ਦਮੋਦਰ ਸਿੰਘ
19 ਸਤੰਬਰ ਨੂੰ ਰਾਤ ਦੇ ਦੀਵਾਨ ਤੇ 20 ਨੂੰ ਹੋਵੇਗਾ ਗੁਰਮਤਿ ਸਮਾਗਮ
ਧਿਆਨਪੁਰ, 13 ਸਤੰਬਰ (ਕੁਲਦੀਪ ਸਿੰਘ ਸੋਨੂੰ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁ. ਟਾਹਲੀ ਸਾਹਿਬ ਦਾਲਮ ਨੰਗਲ ਵਿਖੇ 20 ਸਤੰਬਰ ਨੂੰ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਲਈ ਸੰਗਤਾਂ ਵਿਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਜ
ਜਾਣਕਾਰੀ ਦੇਣ ਸਮੇਂ ਬਾਬਾ ਦਮੋਦਰ ਸਿੰਘ ਟਾਹਲੀ ਸਾਹਿਬ ਵਾਲੇ। ਤਸਵੀਰ: ਕੁਲਦੀਪ ਸਿੰਘ ਸੋਨੂੰ
14-09-2026
ਧਿਆਨਪੁਰ, 13 ਸਤੰਬਰ (ਕੁਲਦੀਪ ਸਿੰਘ ਸੋਨੂੰ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁ. ਟਾਹਲੀ ਸਾਹਿਬ ਦਾਲਮ ਨੰਗਲ ਵਿਖੇ 20 ਸਤੰਬਰ ਨੂੰ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਲਈ ਸੰਗਤਾਂ ਵਿਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਦਾਲਮ ਨੰਗਲ ਵਿਖੇ ਮੁੱਖ ਸੇਵਾਦਾਰ ਬਾਬਾ ਦਮੋਦਰ ਸਿੰਘ ਟਾਹਲੀ ਸਾਹਿਬ ਵਾਲਿਆਂ ਨੇ ਇੱਕ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਬਾਬਾ ਅਮਰੀਕ ਸਿੰਘ ਕਾਰਸੇਵਾ ਨਿੱਕੇ ਘੁੰਮਣਾਂ ਵਾਲਿਆਂ ਦੇ ਸਪੁੱਤਰ ਬਾਬਾ ਤਰਨਦੀਪ ਸਿੰਘ ਨਿੱਕੇ ਘੁੰਮਣ ਕਾਰ ਸੇਵਾ ਵਾਲਿਆਂ ਦੀ ਅਗਵਾਈ ’ਚ ਇਸ ਮਨਾਏ ਜਾ ਰਹੇ ਗੁਰਮਤਿ ਸਮਾਗਮ ’ਚ 19 ਤਰੀਕ ਰਾਤ ਨੂੰ ਰੈਣ ਸਬਾਈ ਕੀਰਤਨ ਹੋਣਗੇ ਤੇ 20 ਤਰੀਕ ਨੂੰ ਭੋਗ ਤੋਂ ਉਪਰੰਤ ਗਿਆਨੀ ਮਾਨ ਸਿੰਘ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਕਵੀਸ਼ਰ ਭਾਈ ਜੋਗਾ ਸਿੰਘ ਭਾਗੋਵਾਲ ਤੋਂ ਇਲਾਵਾ ਪੰਥ ਪ੍ਰਸਿੱਧ ਕੀਰਤਨੀਏ, ਕਥਾਵਾਚਕ, ਰਾਗੀ ਢਾਡੀ ਤੇ ਕਵੀਸ਼ਰ ਗੁਰਮਤਿ ਇਤਿਹਾਸ ਨਾਲ ਸਾਂਝ ਪਾਉਣਗੇ। ਬਾਬਾ ਦਮੋਦਰ ਸਿੰਘ ਟਾਹਲੀ ਸਾਹਿਬ ਵਾਲਿਆਂ ਨੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਨੂੰ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ’ਤੇ ਵੱਧ ਚੜ ਕੇ ਸੇਵਾ ਅਤੇ ਦਰਸ਼ਨ ਦੀਦਾਰੇ ਕਰਨ ਦੀ ਅਪੀਲ ਕੀਤੀ । ਇਸ ਸਮੇ ਬਾਬਾ ਦਮੋਦਰ ਮੁੱਖ ਸੇਵਦਾਰ ਟਾਹਲੀ ਸਾਹਿਬ,ਰਾਮ ਸਿੰਘ ਟਾਹਲੀ ਸਾਹਿਬ, ਜਗਵਿੰਦਰ ਸਿੰਘ ਸੋਨੂ ,ਦਿਲਬਾਗ ਸਿੰਘ ਮੱਲਿਆਵਾਲ ,ਡਾ. ਸਤਨਾਮ ਸਿੰਘ ਦਾਲਮ , ਦਲਜੀਤ ਸਿੰਘ ਦਾਲਮ ,ਸਿਕੰਦਰ ਸਿੰਘ ਦਾਲਮ, ਨਿਰਮਲ ਸਿੰਘ ਨੰਗਲ, ਦਲਬੀਰ ਸਿੰਘ ਨੰਗਲ, ਪਰਮਜੀਤ ਸਿੰਘ ਨੰਗਲ ,ਬਾਬਾ ਨਰਿੰਦਰ ਸਿੰਘ ਨੰਗਲ, ਗਿਆਨ ਸਿੰਘ ਪੰਨੂੰ, ਬਲਵਿੰਦਰ ਸਿੰਘ ਰਜਾਲਾਬਾਦ ,ਸਰਪੰਚ ਧਰਮ ਸਿੰਘ ,ਅਮਰੀਕ ਸਿੰਘ , ਪਾਲ ਸਿੰਘ , ਬਲਵਿੰਦਰ ਸਿੰਘ ਰੋਡ ਖਹਿਰਾ, ਗੁਰਦੀਪ ਸਿੰਘ ਖਾਨੋਵਾਲ, ਗੁਰਦੇਵ ਸਿੰਘ, ਬਾਬਾ ਸੋਹਣ ਸਿੰਘ ਦਾਲਮ ,ਲਖਵਿੰਦਰ ਸਿੰਘ, ਆਤਮਾ ਸਿੰਘ ਰੋੜ ਖਹਿਰਾ, ਜਥੇਦਾਰ ਦੀਦਾਰ ਸਿੰਘ ਉਗਰੇਵਾਲ, ਮਿਲਖਾ ਸਿੰਘ ਦਰਜੀ, ਦਿਲਬਾਗ ਸਿੰਘ , ਦਿਆਲ ਸਿੰਘ ਰੋੜ ਖਹਿਰਾ,ਕੁਲਵੰਤ ਸਿੰਘ ਕੋਹਾਲੀ,ਜਸਵੰਤ ਸਿੰਘ ਕੁਹਾਲੀ,ਜਸਵੰਤ ਸਿੰਘ ਕੋਹਾਲੀ,ਜਸਵੰਤ ਸਿੰਘ ਦਾਦੂਵਾਲ,ਪਰਮਜੀਤ ਸਿੰਘ ਦਾਦੂਵਾਲ, ਨਿਸਾਨ ਸਿੰਘ ਮਾਲੇਗਿੱਲ, ਜਰਨੈਲ ਸਿੰਘ ਮੱਲਿਆਵਾਲ ਸੁਖਦੇਵ ਸਿੰਘ ਦਾਲਮ, ਲਖਵੀਰ ਸਿੰਘ, ਗੁਰਦੀਪ ਸਿੰਘ ਨੰਗਲ, ਮਲਕ ਸਿੰਘ ਗਏਚੱਕ, ਨਿਰਮਲ ਸਿੰਘ ਉਮਰਵਾਲ, ਸੁੱਚਾ ਸਿੰਘ ਅਤੇ ਡਾ. ਤਜਿੰਦਰ ਸਿੰਘ ਭਾਗੋਵਾਲ ਆਦਿ ਹਾਜ਼ਰ ਸਨ।