15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਗੁਰੂ ਨਾਨਕ ਨਾਮ ਸੇਵਾ ਮਿਸ਼ਨ ਵਲੋਂ ਕਰਵਾਇਆ ਬਾਲ ਗੁਰਮਤਿ ਸਮਾਗਮ

ਡੇਰਾ ਬਾਬਾ ਨਾਨਕ, 15 ਸਤੰਬਰ (ਵਿਜੇ ਸ਼ਰਮਾ)-ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰ ਰਹੀ ਸੰਸਥਾ ‘ਗੁਰੂ ਨਾਨਕ ਨਾਮ ਸੇਵਾ ਮਿਸ਼ਨ’ ਡੇਰਾ ਬਾਬਾ ਨਾਨਕ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਆਊਟ ਰੀਚ ਕੈਂਪ ਯੂ. ਕੇ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਡੇਰਾ ਬਾਬਾ ਨਾਨਕ, 15 ਸਤੰਬਰ (ਵਿਜੇ ਸ਼ਰਮਾ)-ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰ ਰਹੀ ਸੰਸਥਾ ‘ਗੁਰੂ ਨਾਨਕ ਨਾਮ ਸੇਵਾ ਮਿਸ਼ਨ’ ਡੇਰਾ ਬਾਬਾ ਨਾਨਕ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਆਊਟ ਰੀਚ ਕੈਂਪ ਯੂ.ਕੇ. ਦੇ ਸਹਿਯੋਗ ਨਾਲ ਬੱਚਿਆਂ ਨੂੰ ਗੁਰਬਾਣੀ ਦੇ ਮਹਾਨ ਫ਼ਲਸਫ਼ੇ ਤੋਂ ਜਾਣੂੰ ਕਰਵਾਉਣ ਤੇ ਸਿੱਖੀ ਦੇ ਮਹਾਨ ਵਿਰਸੇ ਨਾਲ ਜੋੜਨ ਲਈ ਸ੍ਰੀ ਗੁਰੂ ਨਾਨਕ ਦੇਵ ਸੀ.ਸੈਕੰ. ਪਬਲਿਕ ਸਕੂਲ ਜੌੜੀਆਂ ਕਲਾਂ ਵਿਖੇ ਬੱਚਿਆਂ ਦੇ ਗੁਰਬਾਣੀ ਕੰਠ, ਸਿੱਖ ਇਤਿਹਾਸ ਨਾਲ ਸਬੰਧਿਤ ਸਵਾਲ-ਜਵਾਬ ਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਸੰਸਥਾ ਦੇ ਚੇਅਰਮੈਨ ਤੇ 16ਵੀਂ ਪੀੜ੍ਹੀ ਗੁਰੂ ਨਾਨਕ ਅੰਸ-ਬੰਸ ਬਾਬਾ ਬਲਬੀਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲਿਆਂ ਨੇ ਦੱਸਿਆ ਕਿ ਗੁਰਬਾਣੀ ਕੰਠ ਮੁਕਾਬਲੇ ’ਚ ਸਤਨਾਮ ਸਿੰਘ, ਗੁਰਲੀਨ ਕੌਰ ਤੇ ਹਰਸੀਰਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਗਰੁੱਪ ਬੀ ਦੇ ਮੁਕਾਬਲੇ ਵਿਚ ਸਮਰੀਨ ਕੌਰ, ਸਾਹਿਬਪ੍ਰੀਤ ਕੌਰ ਤੇ ਵੰਸ਼ਦੀਪ ਕੌਰ ਨੇ ਵੀ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਸਵਾਲ- ਜਵਾਬ ਮੁਕਾਬਲਿਆਂ ’ਚ ਗਰੁੱਪ ਬੀ ਨੇ ਪਹਿਲਾ, ਗਰੁੱਪ ਏ ਨੇ ਦੂਜਾ ਤੇ ਗਰੁੱਪ ਸੀ ਨੇ ਤੀਸਰਾ, ਦਸਤਾਰ ਸਜਾਉਣ ਦੇ ਮੁਕਾਬਲਿਆਂ ’ਚ ਵਰਿੰਦਰ ਸਿੰਘ ਨੇ ਪਹਿਲਾ, ਗੁਰਸਿਮਰਨ ਸਿੰਘ ਨੇ ਦੂਜਾ ਤੇ ਅੰਗਰੇਜ਼ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸੰਸਥਾ ਵਲੋਂ ਜੇਤੂ ਬੱਚਿਆਂ ਨੂੰ ਨਕਦ ਰਾਸ਼ੀ ਤੋਂ ਇਲਾਵਾ ਪੱਖੇ, ਬਿਜਲੀ ਦੇ ਕੇਤਲੀ, ਚਪਾਤੀ ਬਾਕਸ, ਕੂਲਰ ਅਤੇ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਪਲਵਿੰਦਰ ਕੌਰ, ਉਪ ਪ੍ਰਿੰਸੀਪਲ ਸੰਦੀਪ ਕੌਰ ਤੋਂ ਇਲਾਵਾ ਸਕੂਲ ਦਾ ਸਟਾਫ਼ ਹਾਜ਼ਰ ਸੀ ।
Ad Position 22
No active advertisement
ਪਿਛਲੀ ਖ਼ਬਰ ਖੇਤੀ ਸੈਕਟਰ ਨੂੰ ਨਾਮਾਤਰ ਬਿਜਲੀ ਮਿਲਣ ਕਾਰਨ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਖਦਸ਼ਾ ਅਗਲੀ ਖ਼ਬਰ ਬਟਾਲਾ ਵਿਖੇ ਖੂਨਦਾਨ ਕੈਂਪ ਲਗਾਇਆ
Ad Position 24